ਕੰਮ ਤੋਂ ਘਰ ਆਉਂਦੇ ਸਮੇਂ ਬਲਦ ''ਚ ਜਾ ਵੱਜੀ ਬਾਈਕ, ਨੌਜਵਾਨ ਦੀ ਹੋਈ ਦਰਦਨਾਕ ਮੌਤ
Monday, May 05, 2025 - 04:08 PM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਇਕ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਇੱਕ ਚੌਲ ਮਿੱਲ 'ਚ ਕੰਮ ਕਰਨ ਵਾਲੇ ਨੌਜਵਾਨ ਦੀ ਮੋਟਰਸਾਈਕਲ ਅਤੇ ਆਵਾਰਾ ਬਲਦ ਦੀ ਟੱਕਰ ਵਿੱਚ ਮੌਤ ਹੋ ਗਈ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਰਾਤ ਨੂੰ ਵਾਪਰਿਆ, ਜਦੋਂ ਭਗਵੰਤਪੁਰ ਪਿੰਡ ਦਾ 25 ਸਾਲਾ ਆਕਾਸ਼ ਰਾਠੌਰ ਬੰਦਾ ਰੋਡ 'ਤੇ ਚੌਲ ਮਿੱਲ ਤੋਂ ਆਪਣੇ ਮੋਟਰਸਾਈਕਲ 'ਤੇ ਘਰ ਵਾਪਸ ਆ ਰਿਹਾ ਸੀ।
ਅਧਿਕਾਰੀ ਨੇ ਦੱਸਿਆ ਕਿ ਅਚਾਨਕ ਧੂੜ ਭਰੀ ਹਨੇਰੀ ਅਤੇ ਮੀਂਹ ਕਾਰਨ ਉਹ ਮਿੱਲ 'ਤੇ ਰੁਕ ਗਿਆ ਸੀ ਅਤੇ ਮੌਸਮ ਵਿੱਚ ਸੁਧਾਰ ਹੋਣ ਤੋਂ ਬਾਅਦ ਰਾਤ 9 ਵਜੇ ਦੇ ਕਰੀਬ ਉਹ ਘਰ ਜਾਣ ਲਈ ਨਿਕਲਿਆ। ਇਸ ਦੌਰਾਨ ਜਦੋਂ ਉਹ ਗੁਲਦਰੀਆ ਭੂਪ ਸਿੰਘ ਪਿੰਡ ਦੇ ਇੱਕ ਪੈਟਰੋਲ ਪੰਪ ਦੇ ਨੇੜੇ ਪਹੁੰਚਿਆ ਤਾਂ ਉਸਦਾ ਮੋਟਰਸਾਈਕਲ ਇੱਕ ਅਵਾਰਾ ਬਲਦ ਨਾਲ ਟਕਰਾ ਗਿਆ, ਜੋ ਅਚਾਨਕ ਸੜਕ ਵਿਚਕਾਰ ਆ ਗਿਆ।
ਇਹ ਵੀ ਪੜ੍ਹੋ- ਭਾਰਤ ਨਾਲ ਜੰਗ ਦੇ ਡਰੋਂ UNSC ਕੋਲ ਪਹੁੰਚਿਆ ਪਾਕਿਸਤਾਨ, ਸ਼ਾਂਤੀ ਲਈ ਮੰਗਿਆ ਮੁਲਾਕਾਤ ਦਾ ਸਮਾਂ
ਉਨ੍ਹਾਂ ਨੇ ਅੱਗੇ ਕਿਹਾ ਕਿ ਆਕਾਸ਼ ਟੱਕਰ ਮਗਰੋਂ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਸੀ, ਜਿਸ ਨੂੰ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਜੰਗ ਦੀ ਤਿਆਰੀ ! ਭਾਰਤ-ਪਾਕਿ ਤਣਾਅ ਦਰਮਿਆਨ ਕਰਾਚੀ ਪਹੁੰਚ ਗਿਆ ਤੁਰਕੀ ਨੇਵੀ ਦਾ ਜਹਾਜ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e