ਘਰ ''ਚ ਲਿਮਿਟ ਤੋਂ ਵੱਧ ਸ਼ਰਾਬ ਰੱਖਣ ''ਤੇ 3 ਸਾਲ ਤੱਕ ਦੀ ਜੇਲ ਤੇ 12 ਹਜ਼ਾਰ ਰੁਪਏ ਹੋਵੇਗਾ ਜੁਰਮਾਨਾ
Monday, Jan 25, 2021 - 01:02 AM (IST)
ਲਖਨਊ (ਇੰਟ) - ਉੱਤਰ ਪ੍ਰਦੇਸ਼ ਸਰਕਾਰ ਨੇ ਘਰ ਵਿਚ ਸ਼ਰਾਬ ਰੱਖਣ ਲਈ ਨਿਯਮ ਬਦਲ ਦਿੱਤਾ ਹੈ। ਨਵੇਂ ਨਿਯਮ ਅਧੀਨ ਘਰ ਵਿਚ ਤੈਅ ਮਾਤਰਾ ਤੋਂ ਜ਼ਿਆਦਾ ਸ਼ਰਾਬ ਰੱਖਣ ਲਈ ਹੁਣ ਲਾਇਸੈਂਸ ਲੈਣਾ ਹੋਵੇਗਾ। ਲਾਇਸੈਂਸ ਲੈਣ ਲਈ 12 ਹਜ਼ਾਰ ਰੁਪਏ ਸਾਲਾਨਾ ਫੀਸ ਅਦਾ ਕਰਨੀ ਹੋਵੇਗੀ। ਨਾਲ ਹੀ ਇਸ ਲਈ ਸ਼ੁਰੂਆਤ ਤੋਂ 51 ਹਜ਼ਾਰ ਰੁਪਏ ਦੀ ਗਾਰੰਟੀ ਵੀ ਦੇਣੀ ਪਵੇਗੀ। ਨਵੇਂ ਨਿਯਮ ਮੁਤਾਬਕ ਹੁਣ ਲੋਕ ਬਿਨਾਂ ਲਾਇਸੈਂਸ ਦੇ ਘਰ ਵਿਚ ਨਿੱਜੀ ਬਾਰ ਨਹੀਂ ਬਣਾ ਸਕਣਗੇ। ਨਿਯਮ ਤੋੜਣ 'ਤੇ 3 ਸਾਲ ਤੱਕ ਦੀ ਜੇਲ ਹੋ ਸਕਦੀ ਹੈ।
ਐਡੀਸ਼ਨਲ ਚੀਫ ਸੈਕੇਟਰੀ ਸੰਜੇ ਐੱਸ. ਭੂਸਰੇੱਡੀ ਨੇ ਕਿਹਾ ਕਿ ਆਬਕਾਰੀ ਨੀਤੀ ਦੇ ਤਹਿਤ ਬਿਨਾਂ ਲਾਇਸੈਂਸ ਦੇ ਘਰ ਵਿਚ ਤੈਅ ਲਿਮਿਟ ਤੋਂ ਜ਼ਿਆਦਾ ਸ਼ਰਾਬ ਰੱਖਣ 'ਤੇ ਕਾਰਵਾਈ ਹੋਵੇਗੀ। ਸੂਬੇ ਵਿਚ ਘਰਾਂ ਵਿਚ 7.84 ਲੀਟਰ ਸ਼ਰਾਬ ਰੱਖਣ ਦੀ ਹੀ ਇਜਾਜ਼ਤ ਹੈ। ਘਰ ਵਿਚ ਲਿਮਿਟ ਤੋਂ ਜ਼ਿਆਦਾ ਸ਼ਰਾਬ ਮਿਲਣ 'ਤੇ 3 ਸਾਲ ਦੀ ਜੇਲ ਅਤੇ ਘਟੋਂ-ਘੱਟ 2000 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ।
ਸੂਬੇ ਵਿਚ ਸ਼ਰਾਬ ਦੀ ਖਪਤ 'ਤੇ ਨਜ਼ਰ ਰੱਖਣ ਲਈ ਬਣਾਏ ਆਬਕਾਰੀ ਐਕਟ-1910 ਮੁਤਾਬਕ 7.84 ਲੀਟਰ ਤੋਂ ਜ਼ਿਆਦਾ ਸ਼ਰਾਬ ਰੱਖਣਾ ਗੈਰ-ਕਾਨੂੰਨੀ ਹੈ। ਇਸ ਐਕਟ ਦੇ ਸੈਕਸ਼ਨ-60 ਅਧੀਨ ਸ਼ਰਾਬ ਨੂੰ ਲਿਆਉਣ-ਲਿਜਾਣ, ਬਣਾਉਣ ਅਤੇ ਜ਼ਿਆਦਾ ਮਾਤਰਾ ਵਿਚ ਰੱਖਣ 'ਤੇ ਜ਼ੁਰਮਾਨੇ ਦਾ ਪ੍ਰਬੰਧ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।