ਤੁਸੀਂ ਆਪਣੀ ਧੀ ਦਾ ਵਿਆਹ ਤਾਂ ਕਰ ਦਿੱਤਾ, ਦੂਜਿਆਂ ਦੀਆਂ ਧੀਆਂ ਨੂੰ ਸੰਨਿਆਸੀ ਕਿਉਂ ਬਣਾ ਰਹੇ ਹੋ ਸਦਗੁਰੂ?

Wednesday, Oct 02, 2024 - 10:24 AM (IST)

ਤੁਸੀਂ ਆਪਣੀ ਧੀ ਦਾ ਵਿਆਹ ਤਾਂ ਕਰ ਦਿੱਤਾ, ਦੂਜਿਆਂ ਦੀਆਂ ਧੀਆਂ ਨੂੰ ਸੰਨਿਆਸੀ ਕਿਉਂ ਬਣਾ ਰਹੇ ਹੋ ਸਦਗੁਰੂ?

ਚੇਨਈ (ਇੰਟ.)- ਮਦਰਾਸ ਹਾਈ ਕੋਰਟ ਦੇ ਹੁਕਮਾਂ ’ਤੇ ਮੰਗਲਵਾਰ 150 ਪੁਲਸ ਮੁਲਾਜ਼ਮਾਂ ਨੇ ਈਸ਼ਾ ਫਾਊਂਡੇਸ਼ਨ ਦੇ ਆਸ਼ਰਮ ਦੀ ਤਲਾਸ਼ੀ ਲਈ। ਅਦਾਲਤ ਨੇ ਫਾਊਂਡੇਸ਼ਨ ਵਿਰੁੱਧ ਦਰਜ ਸਾਰੇ ਅਪਰਾਧਿਕ ਮਾਮਲਿਆਂ ਬਾਰੇ ਜਾਣਕਾਰੀ ਮੰਗੀ ਸੀ ਜਿਸ ਪਿੱਛੋਂ ਇਹ ਕਾਰਵਾਈ ਕੀਤੀ ਗਈ। ਤਲਾਸ਼ੀ ਮੁਹਿੰਮ ਦੌਰਾਨ 3 ਡੀ. ਐੱਸ. ਪੀਜ਼ ਨੇ ਵੀ ਹਿੱਸਾ ਲਿਆ। ਪੁਲਸ ਨੇ ਆਸ਼ਰਮ ’ਚ ਰਹਿਣ ਵਾਲੇ ਵਿਅਕਤੀਆਂ ਦੇ ਕਮਰਿਆਂ ਦੀ ਜਾਂਚ ਕੀਤੀ। ਇਸ ਬਾਰੇ ਈਸ਼ਾ ਯੋਗ ਕੇਂਦਰ ਨੇ ਕਿਹਾ ਕਿ ਇਹ ਸਿਰਫ਼ ਇਕ ਆਮ ਜਾਂਚ ਹੈ। ਪੁਲਸ ਨੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਰਹਿਣ-ਸਹਿਣ ਦੇ ਤਰੀਕਿਆਂ ਨੂੰ ਸਮਝਿਆ।

ਇਹ ਵੀ ਪੜ੍ਹੋ : ਬੁਲਡੋਜ਼ਰ ਐਕਸ਼ਨ 'ਤੇ ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ, ਕਿਹਾ- ਮੰਦਰ ਹੋਵੇ ਜਾਂ ਮਸਜਿਦ...

ਦੂਜੇ ਪਾਸੇ ਮਦਰਾਸ ਹਾਈ ਕੋਰਟ ਨੇ ਈਸ਼ਾ ਫਾਊਂਡੇਸ਼ਨ ਦੇ ਸੰਸਥਾਪਕ ਤੇ ਅਧਿਆਤਮਕ ਗੁਰੂ ਸਦਗੁਰੂ ਜੱਗੀ ਵਾਸੂਦੇਵ ਨੂੰ ਪੁੱਛਿਆ ਕਿ ਜਦੋਂ ਤੁਸੀਂ ਆਪਣੀ ਬੇਟੀ ਦਾ ਵਿਆਹ ਕਰ ਦਿੱਤਾ ਹੈ ਤਾਂ ਫਿਰ ਦੂਜਿਆਂ ਦੀਆਂ ਧੀਆਂ ਨੂੰ ਸਿਰ ਮੁਨਾਉਣ ਤੇ ਦੁਨਿਆਵੀ ਜੀਵਨ ਤਿਆਗ ਕੇ ਸੰਨਿਆਸੀਆਂ ਵਾਂਗ ਜੀਵਨ ਬਤੀਤ ਕਰਨ ਲਈ ਕਿਉਂ ਉਤਸ਼ਾਹਿਤ ਕਰ ਰਹੇ ਹੋ? ਅਸਲ ’ਚ ਕੋਇੰਬਟੂਰ ਸਥਿਤ ਤਾਮਿਲਨਾਡੂ ਐਗਰੀਕਲਚਰਲ ਯੂਨੀਵਰਸਿਟੀ ਦੇ ਸੇਵਾਮੁਕਤ ਪ੍ਰੋਫੈਸਰ ਐੱਸ. ਕਾਮਰਾਜ ਨੇ ਈਸ਼ਾ ਫਾਊਂਡੇਸ਼ਨ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੇਰੀਆਂ 2 ਧੀਆਂ ਗੀਤਾ ਕਾਮਰਾਜ (42) ਤੇ ਲਤਾ ਕਾਮਰਾਜ (39) ਨੂੰ ਈਸ਼ਾ ਯੋਗ ਕੇਂਦਰ ’ਚ ਕੈਦ ਕਰ ਕੇ ਰੱਖਿਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਈਸ਼ਾ ਫਾਊਂਡੇਸ਼ਨ ਨੇ ਮੇਰੀਆਂ ਧੀਆਂ ਦਾ ਬ੍ਰੇਨਵਾਸ਼ ਕੀਤਾ, ਜਿਸ ਕਾਰਨ ਉਹ ਸੰਨਿਆਸੀ ਬਣ ਗਈਆਂ। ਦੋਹਾਂ ਨੂੰ ਕੁਝ ਖਾਣਾ ਤੇ ਦਵਾਈ ਦਿੱਤੀ ਜਾ ਰਹੀ ਹੈ, ਜਿਸ ਕਾਰਨ ਉਨ੍ਹਾਂ ਦੀ ਸੋਚਣ ਸ਼ਕਤੀ ਖਤਮ ਹੋ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News