ਘਰ ''ਚ ਭੁੱਲ ਕੇ ਵੀ ਨਾ ਰੱਖੋ ਦੂਜਿਆਂ ਦੀਆਂ ਇਹ ਚੀਜ਼ਾਂ, ਤਬਾਹ ਹੋ ਜਾਣਗੀਆਂ ਖੁਸ਼ੀਆਂ
Monday, Dec 09, 2024 - 09:10 PM (IST)
ਵੈੱਬ ਡੈਸਕ : ਇਨਸਾਨ ਦੀਆਂ ਛੋਟੀਆਂ ਮੋਟੀਆਂ ਗਲਤੀਆਂ ਦੇ ਨਤੀਜੇ ਅਕਸਰ ਹੀ ਬਹੁਤ ਖਰਾਬ ਹੁੰਦੇ ਹਨ। ਘਰ ਵਿਚ ਅਜਿਹੀਆਂ ਕੁਝ ਗਲਤੀਆਂ ਵਾਸਤੂ ਦੋਸ਼ ਦਾ ਕਾਰਨ ਵੀ ਬਣ ਸਕਦੀਆਂ ਹਨ। ਵਾਸਤੂ ਸ਼ਾਸਤਰ ਦੇ ਮੁਤਾਬਕ ਦੂਜਿਆਂ ਦੀਆਂ ਤਿੰਨ ਚੀਜ਼ਾਂ ਆਪਣੇ ਘਰ ਵਿਚ ਰੱਖਣ ਨਾਲ ਵਾਸਤੂ ਦੋਸ਼ ਪੈਦਾ ਹੁੰਦਾ ਹੈ। ਇਹ ਚੀਜ਼ਾਂ ਘਰ ਨੂੰ ਨਾਕਾਰਾਤਮਕ ਊਰਜਾ ਨਾਲ ਭਰ ਦਿੰਦੀਆਂ ਹਨ।
ਫਰਨੀਚਰ
ਵਾਸਤੂ ਮਾਹਰ ਕਹਿੰਦੇ ਹਨ ਕਿ ਕਿਸੇ ਹੋਰ ਦਾ ਪੁਰਾਣਾ ਫਰਨੀਚਰ ਆਪਣੇ ਘਰ ਵਿਚ ਰੱਖਣ ਨਾਲ ਨਾਕਾਰਾਤਮਕ ਊਰਡਾ ਦਾ ਸੰਚਾਰ ਵਧਦਾ ਹੈ। ਪੁਰਾਣਾ ਫਰਨੀਚਰ ਨਾ ਸਿਰਫ ਘਰ ਵਿਚ ਦਲਿੱਦਰਤਾ ਲੈ ਕੇ ਆਉਂਦਾ ਹੈ ਬਲਕਿ ਹੱਸਦੇ ਖੇਡਦੇ ਪਰਿਵਾਰ ਨੂੰ ਵੀ ਬਰਬਾਦ ਕਰ ਸਕਦਾ ਹੈ। ਇਸ ਲਈ ਅਜਿਹੇ ਗਲਤੀ ਕਦੇ ਨਾ ਕਰੋ।
ਚੱਪਲ
ਜੋਤਿਸ਼ਵਾਦੀਆਂ ਦਾ ਕਹਿਣਾ ਹੈ ਕਿ ਇਨਸਾਨ ਦੇ ਅੰਦਰ ਲੁਕੀ ਨਾਕਾਰਾਤਮਕ ਊਰਜਾ ਪੈਰਾਂ ਰਾਹੀਂ ਨਿਕਲਦੀ ਹੈ। ਇਸ ਲਈ ਨਾ ਤਾਂ ਦੂਜਿਆਂ ਦੀ ਚੱਪਲ ਪਾਓ ਤੇ ਨਾ ਹੀ ਆਪਣੇ ਘਰ ਲੈ ਕੇ ਆਓ। ਜਦੋਂ ਤੁਸੀਂ ਹੋਰਾਂ ਦੀ ਚੱਪਲ ਪਾਉਂਦੇ ਹੋ ਤਾਂ ਨਾਕਾਰਾਤਮਕਤਾ ਵੀ ਤੁਹਾਡੇ ਅੰਦਰ ਦਾਖਲ ਹੋਣ ਲੱਗਦੀ ਹੈ। ਨਾਕਾਰਾਤਮਕਤਾ ਇਨਸਾਨ ਨੂੰ ਬਦਕਿਸਮਤ ਬਣਾ ਦਿੰਦੀ ਹੈ।
ਛਤਰੀ
ਵਾਸਤੂ ਸ਼ਾਸਤਰ ਦੇ ਮੁਤਾਬਕ ਦੂਜਿਆਂ ਦੇ ਘਰੋਂ ਛਤਰੀ ਲਿਆਉਣਾ ਸ਼ੁੱਭ ਨਹੀਂ ਮੰਨਿਆ ਜਾਂਦਾ। ਅਜਿਹਾ ਕਰਨ ਨਾਲ ਗ੍ਰਹਿਆਂ ਦੀ ਸਥਿਤੀ ਵਿਗੜਦੀ ਹੈ। ਜੇਕਰ ਤੁਹਾਨੂੰ ਕਿਸੇ ਕਾਰਨ ਦੂਜਿਆਂ ਦੇ ਘਰੋਂ ਛਤਰੀ ਲਿਆਉਣੀ ਵੀ ਪੈ ਜਾਵੇ ਤਾਂ ਇਸ ਨੂੰ ਘਰ ਦੇ ਅੰਦਰ ਬਿਲਕੁੱਲ ਨਾ ਰੱਖੋ। ਇਸਤੇਮਾਲ ਕਰਨ ਤੋਂ ਬਾਅਦ ਇਸ ਨੂੰ ਵਾਪਸ ਕਰ ਦਿਓ।