ਯੋਗੀ ਨੇ ਕਬੀਰ ਦੀ ਮਜ਼ਾਰ ''ਤੇ ਟੋਪੀ ਪਾਉਣ ਤੋਂ ਕੀਤੀ ਨਾਂਹ
Friday, Jun 29, 2018 - 09:16 AM (IST)

ਮਗਹਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਗਹਰ ਆਉਣ ਨੂੰ ਲੈ ਕੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਬੀਤੇ ਦਿਨੀਂ ਜਦੋਂ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸੰਤ ਕਬੀਰ ਨਗਰ ਵਿਖੇ ਕਬੀਰ ਦੀ ਮਜ਼ਾਰ 'ਤੇ ਪੁੱਜੇ ਤਾਂ ਉਥੋਂ ਦੇ ਮੁਤਵੱਲੀ ਨੇ ਉਨ੍ਹਾਂ ਨੂੰ ਸਿਰ 'ਤੇ ਟੋਪੀ ਪਹਿਨਣ ਦੀ ਬੇਨਤੀ ਕੀਤੀ ਪਰ ਯੋਗੀ ਨੇ ਇੰਝ ਕਰਨ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਟੋਪੀ ਹੱਥ ਵਿਚ ਫੜ ਜ਼ਰੂਰ ਲਈ ਪਰ ਕੁਝ ਦੇਰ ਬਾਅਦ ਮੁਤਵੱਲੀ ਨੂੰ ਵਾਪਸ ਕਰ ਦਿੱਤੀ।