ਯੋਗੀ ਸਰਕਾਰ 'ਚ ਬੱਚਿਆਂ ਨਾਲ ਅਪਰਾਧ ਦੀਆਂ ਘਟਨਾਵਾਂ ਵਧੀਆਂ : ਪ੍ਰਿਯੰਕਾ

Wednesday, Mar 11, 2020 - 02:10 PM (IST)

ਲਖਨਊ— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਇਕ ਵਾਰ ਫਿਰ ਯੋਗੀ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਾਨੂੰਨ-ਵਿਵਸਥਾ ਦੇ ਮੁੱਦੇ 'ਤੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੂੰ ਕਟਘਰੇ 'ਚ ਖੜ੍ਹਾ ਕੀਤਾ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸ਼ਾਸਨਕਾਲ 'ਚ ਉੱਤਰ ਪ੍ਰਦੇਸ਼ 'ਚ ਬਾਲ ਅਪਰਾਧਾਂ 'ਚ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ,''ਯੂ.ਪੀ. ਦੀ ਭਾਜਪਾ ਸਰਕਾਰ 'ਚ ਬੱਚਿਆਂ ਨਾਲ ਅਪਰਾਧ ਦੀਆਂ ਸਭ ਤੋਂ ਵਧ ਘਟਨਾਵਾਂ ਹੋਈਆਂ ਹਨ। ਕੀ ਸਰਕਾਰ 'ਤੇ ਇਨ੍ਹਾਂ ਘਟਨਾਵਾਂ ਦਾ ਕੋਈ ਅਸਰ ਨਹੀਂ ਪੈਂਦਾ। 9 ਸਾਲ ਦੀ ਬੱਚੀ ਨਾਲ ਰੇਪ ਹੋਇਆ ਅਤੇ ਇਲਾਜ ਦੌਰਾਨ ਉਹ ਨਹੀਂ ਰਹੀ। ਆਖਰ ਕਦੋਂ ਤੱਕ ਇਸ ਤਰ੍ਹਾਂ ਚੱਲੇਗਾ।''

PunjabKesariਦੱਸਣਯੋਗ ਹੈ ਕਿ ਸੋਮਵਾਰ ਨੂੰ ਓਨਾਵ 'ਚ ਇਕ ਕੁੜੀ ਨਾਲ ਰੇਪ ਕੀਤਾ ਗਿਆ ਅਤੇ ਵਿਰੋਧ ਕਰਨ 'ਤੇ ਉਸ ਦਾ ਗਲਾ ਦਬਾ ਦਿੱਤਾ ਗਿਆ। ਗੰਭੀਰ ਹਾਲਤ 'ਚ ਮਾਸੂਮ ਨੂੰ ਕਾਨਪੁਰ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਕੁੜੀ 5ਵੀਂ ਜਮਾਤ ਦੀ ਵਿਦਿਆਰਥਣ ਸੀ। ਪੁਲਸ ਸੁਪਰਡੈਂਟ ਵਿਕ੍ਰਾਂਤ ਵੀਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਦੀ ਤਲਾਸ਼ 'ਚ ਛਾਪੇਮਾਰੀ ਜਾਰੀ ਹੈ।


DIsha

Content Editor

Related News