ਲਾਕਡਾਉਨ 4.0: ਜਾਣੋ ਅੱਜ ਤੋਂ ਯੂ.ਪੀ. ''ਚ ਤੋਂ ਕੀ ਖੁੱਲ੍ਹੇਗਾ ਅਤੇ ਕੀ ਰਹੇਗਾ ਬੰਦ

Tuesday, May 19, 2020 - 01:30 AM (IST)

ਲਾਕਡਾਉਨ 4.0: ਜਾਣੋ ਅੱਜ ਤੋਂ ਯੂ.ਪੀ. ''ਚ ਤੋਂ ਕੀ ਖੁੱਲ੍ਹੇਗਾ ਅਤੇ ਕੀ ਰਹੇਗਾ ਬੰਦ

ਲਖਨਊ (ਭਾਸ਼ਾ) - ਕੇਂਦਰ ਸਰਕਾਰ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਲਾਕਡਾਉਨ 4.0 ਦੇ ਸੰਬੰਧ 'ਚ ਸੋਮਵਾਰ ਨੂੰ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ।  ਪ੍ਰਦੇਸ਼  ਦੇ ਮੁੱਖ ਸਕੱਤਰ ਆਰ. ਕੇ. ਤ੍ਰਿਪਾਠੀ ਨੇ ਰਾਜ ਦੇ ਸਾਰੇ ਡਵੀਜ਼ਨਲ ਕਮਿਸ਼ਨਰ,  ਜ਼ਿਲਾਧਿਕਾਰੀਆਂ, ਖੇਤਰੀ ਅਤੇ ਜ਼ਿਲਾ ਪੁਲਸ ਇੰਚਾਰਜਾਂ ਨੂੰ ਭੇਜੇ ਗਏ ਦਿਸ਼ਾ-ਨਿਰਦੇਸ਼ 'ਚ ਕਿਹਾ ਕਿ ਲਾਕਡਾਉਨ 31 ਮਈ ਤੱਕ ਜਾਰੀ ਰਹੇਗਾ। ਇਸ ਦੌਰਾਨ ਹਰ ਤਰ੍ਹਾਂ ਦੀਆਂ ਆਮ ਜਹਾਜ਼ ਯਾਤਰਾਵਾਂ, ਮੈਟਰੋ ਰੇਲ ਸੇਵਾਵਾਂ, ਸਕੂਲ-ਕਾਲਜ, ਸਿਨੇਮਾਘਰ, ਸ਼ਾਪਿੰਗ ਮਾਲ, ਸਿਨੇਮਾ ਹਾਲ, ਅਸੈਂਬਲੀ ਹਾਲ, ਸਾਰੇ ਪੂਜਾ ਸਥਾਨ ਪਹਿਲਾਂ ਦੀ ਤਰ੍ਹਾਂ ਹੀ ਬੰਦ ਰਹਿਣਗੇ।

ਇੱਕ ਸਰਕਾਰੀ ਰਿਪਰੋਟ ਮੁਤਾਬਕ ਰਾਜਾਂ ਦੀ ਆਪਸੀ ਸਹਿਮਤੀ ਦੇ ਨਾਲ ਯਾਤਰੀ ਵਾਹਨਾਂ ਅਤੇ ਬੱਸਾਂ ਦਾ ਅੰਤਰਰਾਜੀ ਆਵਾਜਾਈ ਅਤੇ ਰਾਜਾਂ ਦੁਆਰਾ ਨਿਰਧਾਰਤ ਕੀਤੇ ਗਏ ਯਾਤਰੀ ਵਾਹਨ ਅਤੇ ਬੱਸਾਂ ਦੇ ਪ੍ਰਦੇਸ਼ ਦੇ ਅੰਦਰ ਆਉਣ ਜਾਣ ਲਈ ਹਾਲੇ ਆਗਿਆ ਨਹੀਂ ਦਿੱਤੀ ਗਈ ਹੈ। ਇਸ ਦੇ ਲਈ ਅਲਗ ਤੋਂ ਆਦੇਸ਼ ਜਾਰੀ ਕੀਤੇ ਜਾਣਗੇ।  ਕੰਟੇਨਮੈਂਟ, ਬਫਰ, ਰੇਡ, ਗ੍ਰੀਨ ਅਤੇ ਓਰੇਂਜ ਜ਼ੋਨ ਦਾ ਨਿਰਧਾਰਣ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ  ਦੁਆਰਾ ਨਿਰਧਾਰਤ ਮਾਪਦੰਡਾਂ ਦੇ ਅਨੁਸਾਰ ਹੀ ਕੀਤਾ ਜਾਵੇਗਾ।  ਕੰਟੇਨਮੈਂਟ ਖੇਤਰ ਦੇ ਬਾਹਰ ਹਰ ਤਰ੍ਹਾਂ ਦੀਆਂ ਉਦਯੋਗਿਕ ਗਤੀਵਿਧੀਆਂ ਦੀ ਇਜਾਜ਼ਤ ਹੋਵੇਗੀ, ਪਰ ਇਨ੍ਹਾਂ 'ਚ ਮਾਸਕ ਪਹਿਨਣ ਅਤੇ ਸਾਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਣਾ ਹੋਵੇਗਾ। ਸਾਰੇ ਬਾਜ਼ਾਰਾਂ ਨੂੰ ਇਸ ਤਰ੍ਹਾਂ ਖੋਲਿਆ ਜਾਵੇਗਾ ਕਿ ਹਰ ਦਿਨ ਵੱਖ-ਵੱਖ ਬਾਜ਼ਾਰ ਖੁੱਲ੍ਹਣ ਅਤੇ ਸਾਮਾਜਕ ਦੂਰੀ ਅਤੇ ਹੋਰ ਹਰ ਤਰ੍ਹਾਂ ਦੇ ਨਿਰਦੇਸ਼ਾਂ ਦਾ ਪਾਲਣ ਯਕੀਨੀ ਹੋਵੇ।

ਮੁੱਖ ਸਬਜੀ ਮੰਡੀ ਹੁਣ ਸਵੇਰੇ 4 ਵਜੇ ਤੋਂ 7 ਵਜੇ ਤੱਕ ਖੁੱਲ੍ਹੇਗੀ।  ਫਲ ਅਤੇ ਸਬਜੀ ਮੰਡੀਆਂ ਨੂੰ ਵੱਡੇ ਅਤੇ ਖੁੱਲ੍ਹੇ ਸਥਾਨਾਂ 'ਤੇ ਸਥਾਪਤ ਕਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਆਮ ਲੋਕਾਂ ਲਈ ਖੋਲ੍ਹਿਆ ਜਾ ਸਕੇਗਾ। ਸ਼ਹਿਰੀ ਖੇਤਰ 'ਚ ਕੋਈ ਵੀ ਹਫ਼ਤਾਵਾਰ ਮੰਡੀ ਨਹੀਂ ਲੱਗੇਗੀ, ਜਦੋਂ ਕਿ ਪੇਂਡੂ ਇਲਾਕਿਆਂ 'ਚ ਸਾਮਾਜਕ ਦੂਰੀ ਦੇ ਨਾਲ ਹਫ਼ਤਾਵਾਰ ਮੰਡੀ ਲਗਾਉਣ ਦੀ ਇਜਾਜ਼ਤ ਹੋਵੇਗੀ। ਮਠਿਆਈ ਦੀਆਂ ਦੁਕਾਨਾਂ ਵੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ ਪਰ ਉਨ੍ਹਾਂ 'ਤੇ ਸਿਰਫ ਵਿਕਰੀ ਦਾ ਕੰਮ ਹੋਵੇਗਾ। ਉੱਥੇ ਬੈਠ ਕੇ ਖਾਣ ਦੀ ਆਗਿਆ ਨਹੀਂ ਹੋਵੇਗੀ।  ਬਰਾਤ ਘਰ ਖੋਲ੍ਹੇ ਜਾਣਗੇ ਪਰ ਵਿਆਹ ਤੋਂ ਪਹਿਲਾਂ ਆਗਿਆ ਲੈਣਾ ਜ਼ਰੂਰੀ ਹੋਵੇਗਾ ਵਿਆਹ 'ਚ 20 ਲੋਕਾਂ ਤੋਂ ਜ਼ਿਆਦਾ ਨੂੰ ਸ਼ਾਮਿਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।  ਪਟੜੀ ਵਪਾਰੀਆਂ ਨੂੰ ਆਪਣਾ ਕੰਮ ਕਰਣ ਦੀ ਇਜਾਜ਼ਤ ਹੋਵੇਗੀ, ਪਰ ਉਨ੍ਹਾਂ ਨੂੰ ਵੀ ਮਾਸਕ ਅਤੇ ਦਸਤਾਨਿਆਂ ਦਾ ਇਸਤੇਮਾਲ ਕਰਣਾ ਹੋਵੇਗਾ ਅਤੇ ਉਨ੍ਹਾਂ ਨੂੰ ਸਾਮਾਜਕ ਦੂਰੀ ਦਾ ਪਾਲਣ ਕਰਦੇ ਹੋਏ ਸਿਰਫ ਖੁੱਲ੍ਹੇ ਸਥਾਨਾਂ 'ਤੇ ਵਿਕਰੀ ਕਰਣ ਦੀ ਇਜਾਜ਼ਤ ਹੋਵੇਗੀ। ਪ੍ਰਿੰਟਿੰਗ ਪ੍ਰੈਸ ਅਤੇ ਡਰਾਈ ਕਲੀਨਰ ਕਲੀਨਿੰਗ ਦੀਆਂ ਦੁਕਾਨਾਂ ਖੋਲ੍ਹਣ ਦੀ ਵੀ ਇਜਾਜ਼ਤ ਹੋਵੇਗੀ। ਨਰਸਿੰਗ ਹੋਮ ਅਤੇ ਨਿਜੀ ਹਸਪਤਾਲਾਂ ਨੂੰ ਐਮਰਜੈਂਸੀ ਅਤੇ ਜ਼ਰੂਰੀ ਆਪਰੇਸ਼ਨ ਕਰਣ ਲਈ ਸਿਹਤ ਵਿਭਾਗ ਦੀ ਆਗਿਆ ਅਤੇ ਸਾਰੇ ਸੁਰੱਖਿਆ ਉਪਕਰਣ ਅਤੇ ਸਿਖਲਾਈ ਤੋਂ ਬਾਅਦ ਹੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ। ਹੁਣ ਰਾਜ ਦੇ ਅੰਦਰ ਅਤੇ ਉਸ ਦੇ ਬਾਹਰ ਮੈਡੀਕਲ ਪੇਸ਼ੇਵਰ, ਨਰਸ ਅਤੇ ਪੈਰਾ ਮੈਡੀਕਲ ਸਟਾਫ, ਸਫਾਈ ਕਰਮਚਾਰੀਆਂ ਅਤੇ ਐਂਬੂਲੈਂਸਾਂ ਨੂੰ ਬਿਨਾਂ ਕਿਸੇ ਰੋਕ-ਟੋਕ ਦੇ ਆਉਣ ਜਾਣ ਦੀ ਇਜਾਜ਼ਤ ਹੋਵੇਗੀ ।


author

Inder Prajapati

Content Editor

Related News