ਯੋਗੀ ਸਰਕਾਰ ਦਾ ਦਾਅਵਾ, ਯੂ.ਪੀ. ''ਚ ਆਕਸੀਜਨ ਦੀ ਕਿੱਲਤ ਪੂਰੀ ਤਰ੍ਹਾਂ ਖ਼ਤਮ

Thursday, May 13, 2021 - 08:26 PM (IST)

ਯੋਗੀ ਸਰਕਾਰ ਦਾ ਦਾਅਵਾ, ਯੂ.ਪੀ. ''ਚ ਆਕਸੀਜਨ ਦੀ ਕਿੱਲਤ ਪੂਰੀ ਤਰ੍ਹਾਂ ਖ਼ਤਮ

ਲਖਨਊ - ਯੂ.ਪੀ. ਦੀ ਯੋਗੀ ਆਦਿਤਿਅਨਾਥ ਸਰਕਾਰ ਨੇ ਵੀਰਵਾਰ ਨੂੰ ਅੰਕੜਿਆਂ ਦੇ ਨਾਲ ਦਾਅਵਾ ਕੀਤਾ ਹੈ ਕਿ ਹੁਣ ਪ੍ਰਦੇਸ਼ ਵਿੱਚ ਆਕਸੀਜਨ ਦੀ ਕਿੱਲਤ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਵਧੀਕ ਮੁੱਖ ਸਕੱਤਰ ਗ੍ਰਹਿ ਅਵਨੀਸ਼ ਅਵਸਥੀ ਨੇ ਇਹ ਦਾਅਵਾ ਕੀਤਾ। ਉਨ੍ਹਾਂ ਨੇ ਆਕਸੀਜਨ ਲਈ ਬਣਾਏ ਗਏ ਖਾਸ ਕੰਟਰੋਲ ਰੂਮ ਵਿੱਚ ਡਾਟਾ ਦੇ ਨਾਲ ਇਹ ਦਿਖਾਇਆ ਕਿ 23 ਅਪ੍ਰੈਲ ਨੂੰ ਯੂ.ਪੀ. ਵਿੱਚ 380 ਮੀਟ੍ਰਿਕ ਟਨ ਆਕਸੀਜਨ ਸੀ, ਜੋ ਅੱਜ 11 ਮਈ ਨੂੰ ਵੱਧਕੇ 1015 ਮੀਟ੍ਰਿਕ ਟਨ ਤੱਕ ਪਹੁੰਚ ਚੁੱਕੀ ਹੈ।

ਦੱਸਿਆ ਗਿਆ ਕਿ ਸਰਕਾਰ 2 ਦਿਨਾਂ ਦਾ ਬਫਰ ਸਟਾਕ ਵੀ ਰੱਖ ਰਹੀ ਹੈ। ਅਜਿਹੇ ਵਿੱਚ ਪੂਰੇ ਪ੍ਰਦੇਸ਼ ਵਿੱਚ ਕਿਸੇ ਹਸਪਤਾਲ ਵਿੱਚ ਆਕਸੀਜਨ ਦੀ ਕੋਈ ਕਮੀ ਨਹੀਂ ਹੈ। ਸਰਕਾਰ ਮੁਤਾਬਕ, 3 ਮਈ ਤੋਂ ਜਦੋਂ ਤੋਂ ਟਰੇਨਾਂ ਨਾਲ ਟੈਂਕਰ ਲਿਆਉਣ ਦੀ ਸ਼ੁਰੂਆਤ ਹੋਈ ਉਦੋਂ ਤੋਂ ਪ੍ਰਦੇਸ਼ ਹੌਲੀ-ਹੌਲੀ ਆਪਣੀਆਂ ਜਰੂਰਤਾਂ ਮੁਤਾਬਕ ਆਕਸੀਜਨ ਦੀ ਕਮੀ ਪੂਰਾ ਕਰਦਾ ਗਿਆ ਅਤੇ ਅੱਜ 1000 ਮੀਟ੍ਰਿਕ ਟਨ ਜ਼ਿਆਦਾ ਦਾ ਸਟਾਕ ਹੈ।

ਅਵਨੀਸ਼ ਅਵਸਥੀ ਮੁਤਾਬਕ, ਜੰਗੀ ਪੱਧਰ 'ਤੇ ਮੁਹਿੰਮ ਛੱਡ ਕੇ ਯੂ.ਪੀ. ਵਿੱਚ ਆਕਸੀਜਨ ਲਿਆਉਣ ਦੀ ਸ਼ੁਰੂਆਤ ਹੋਈ। 61 ਟੈਂਕਰਾਂ ਨਾਲ ਸ਼ੁਰੂ ਹੋਈ ਮੁਹਿੰਮ ਅੱਜ 91 ਟੈਂਕਰਾਂ ਦੁਆਰਾ ਜਾਰੀ ਹੈ। ਇਹ ਟੈਂਕਰ ਸਾਡੇ ਲਈ ਲਗਾਤਾਰ ਆਕਸੀਜਨ ਲਿਆ ਰਹੇ ਹਨ। ਰੇਲ ਮੰਤਰਾਲਾ ਸਾਡੇ ਲਈ ਵਰਦਾਨ ਬਣ ਕੇ ਆਇਆ ਹੈ, ਜੋ ਅਸੀਂ ਜਮਸ਼ੇਦਪੁਰ, ਉੜੀਸਾ, ਬੰਗਾਲ, ਝਾਰਖੰਡ ਦੇ ਵੱਖ-ਵੱਖ ਥਾਵਾਂ ਤੋਂ ਆਕਸੀਜਨ ਲਿਆ ਪਾ ਰਹੇ ਹਨ। ਇਸ ਤੋਂ ਇਲਾਵਾ ਏਅਰ ਫੋਰਸ ਦੀ ਮਦਦ ਨਾਲ ਵੀ ਅਸੀਂ ਆਕਸੀਜਨ ਮੰਗਾਈ ਅਤੇ ਕਮੀ ਨੂੰ ਪੂਰਾ ਕੀਤਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News