ਯੋਗੀ ਨੇ ਅਖਿਲੇਸ਼ ਦੀ ਤੁਲਨਾ ਰਾਹੁਲ ਗਾਂਧੀ ਨਾਲ ਕੀਤੀ, ਕਿਹਾ- ਦੋਹਾਂ ''ਚ ਜ਼ਿਆਦਾ ਫ਼ਰਕ ਨਹੀਂ

Tuesday, May 31, 2022 - 03:52 PM (IST)

ਲਖਨਊ (ਭਾਸ਼ਾ)- ਉੱਤਰ ਪ੍ਰਦੇਸ਼ ਵਿਧਾਨ ਸਭਾ ਵਿਚ ਸਦਨ ਦੇ ਨੇਤਾ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮੰਗਲਵਾਰ ਨੂੰ ਬਜਟ 'ਤੇ ਚਰਚਾ ਦੌਰਾਨ ਵਿਰੋਧੀ ਧਿਰ ਦੇ ਨੇਤਾ ਅਖਿਲੇਸ਼ ਯਾਦਵ ਦੀ ਤੁਲਨਾ ਰਾਹੁਲ ਗਾਂਧੀ ਨਾਲ ਕੀਤੀ। ਉਨ੍ਹਾਂ ਕਿਹਾ,“ਜ਼ਿਆਦਾ ਫ਼ਰਕ ਨਹੀਂ। ਫ਼ਰਕ ਸਿਰਫ਼ ਇਹ ਹੈ ਕਿ ਰਾਹੁਲ ਗਾਂਧੀ ਦੇਸ਼ ਦੇ ਬਾਹਰ ਰਾਜ ਦੀ ਬੁਰਾਈ ਕਰਦੇ ਹਨ ਅਤੇ ਤੁਸੀਂ ਉੱਤਰ ਪ੍ਰਦੇਸ਼ ਤੋਂ ਬਾਹਰ ਰਾਜ ਦੀ ਬੁਰਾਈ ਕਰ ਰਹੇ ਹੋ। ਵਿਰੋਧੀ ਧਿਰ ਦੇ ਨੇਤਾ ਅਖਿਲੇਸ਼ ਯਾਦਵ ਨੇ ਸੋਮਵਾਰ ਨੂੰ ਬਜਟ 'ਤੇ ਚਰਚਾ ਕਰਦੇ ਹੋਏ ਕਿਹਾ ਸੀ,''ਮੈਂ ਇਕ ਪ੍ਰਾਇਮਰੀ ਸਕੂਲ ਗਿਆ ਅਤੇ ਇਕ ਬੱਚੇ ਤੋਂ ਪੁੱਛਿਆ ਮੈਨੂੰ ਪਛਾਣਿਆ। ਛੋਟੇ ਬੱਚੇ ਨੇ ਕਿਹਾ ਕਿ ਹਾਂ, ਪਛਾਣ ਲਿਆ। ਮੈਂ ਪੁੱਛਿਆ ਮੈਂ ਕੌਣ ਹਾਂ? ਇਸ 'ਤੇ ਉਨ੍ਹਾਂ ਕਿਹਾ, ਰਾਹੁਲ ਗਾਂਧੀ।'' ਸੱਤਾ ਪੱਖ ਦੇ ਮੈਂਬਰ ਹੱਸਣ ਲੱਗੇ ਅਤੇ ਤੰਜ ਕੱਸਿਆ। 

ਅਖਿਲੇਸ਼ ਨੇ ਕਿਹਾ ਸੀ,“ਉਨ੍ਹਾਂ ਨੂੰ ਦੁਖ ਇਸ ਗੱਲ ਦਾ ਨਹੀਂ ਹੈ ਕਿ ਪ੍ਰਦੇਸ਼ ਦਾ ਸਥਾਨ ਸਿੱਖਿਆ 'ਚ ਹੇਠਾਂ ਤੋਂ ਚੌਥੇ ਸਥਾਨ 'ਤੇ ਹੈ। ਉਨ੍ਹਾਂ ਨੂੰ ਦੁਖ ਹੈ ਕਿ ਮੈਂ ਕਾਂਗਰਸੀ ਆਗੂ ਦਾ ਨਾਂ ਲਿਆ ਹੈ।'' ਬਜਟ 'ਤੇ ਚਰਚਾ ਦੌਰਾਨ ਯੋਗੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਆਪਣੀ ਗੱਲ ਨੂੰ ਮਜ਼ਬੂਤੀ ਨਾਲ ਰੱਖਿਆ ਪਰ ਕਈ ਵਾਰ ਉਹ ਫਿਸਲ ਵੀ ਜਾ ਰਹੇ ਸਨ। ਸੋਮਵਾਰ ਨੂੰ ਅਖਿਲੇਸ਼ ਦੇ ਭਾਸ਼ਣ ਨੂੰ ਯਾਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ,''ਵਿਰੋਧੀ ਨੇਤਾ ਨੇ ਕਿਹਾ ਕਿ ਉਨ੍ਹਾਂ ਨੇ ਬੇਸਿਕ ਐਜੂਕੇਸ਼ਨ ਕੌਂਸਲ ਦੇ ਸਕੂਲਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਇਕ ਬੱਚੇ ਨੂੰ ਪੁੱਛਿਆ ਕਿ ਕੀ ਤੁਸੀਂ ਮੈਨੂੰ ਪਛਾਣਦੇ ਹੋ ਤਾਂ ਉਸ ਨੇ ਕਿਹਾ ਕਿ ਹਾਂ, ਤੁਸੀਂ ਰਾਹੁਲ ਗਾਂਧੀ ਹੋ। ਉਨ੍ਹਾਂ ਨੇ ਵਿਅੰਗਮਈ ਲਹਿਜੇ ਵਿਚ ਕਿਹਾ,“ਬੱਚੇ ਭੋਲੇ-ਭਾਲੇ ਹੁੰਦੇ ਹਨ ਪਰ ਮਨ ਦੇ ਇਮਾਨਦਾਰ ਹੁੰਦੇ ਹਨ। ਉਸ ਬੱਚੇ ਨੇ ਜੋ ਵੀ ਕਿਹਾ ਹੋਵੇਗਾ, ਉਸ ਨੇ ਬਹੁਤ ਧਿਆਨ ਨਾਲ ਕਿਹਾ ਹੋਵੇਗਾ। ਉਨ੍ਹਾਂ ਕਿਹਾ,“ਫ਼ਰਕ ਬਹੁਤਾ ਨਹੀਂ ਹੈ। ਫ਼ਰਕ ਸਿਰਫ਼ ਇਹ ਹੈ ਕਿ ਰਾਹੁਲ ਗਾਂਧੀ ਦੇਸ਼ ਤੋਂ ਬਾਹਰ ਉੱਤਰ ਪ੍ਰਦੇਸ਼ ਦੀ ਬੁਰਾਈ ਕਰ ਰਹੇ ਹਨ ਅਤੇ ਤੁਸੀਂ ਉੱਤਰ ਪ੍ਰਦੇਸ਼ ਤੋਂ ਬਾਹਰ ਸੂਬੇ ਦੀ ਬੁਰਾਈ ਕਰ ਰਹੇ ਹੋ।''


DIsha

Content Editor

Related News