ਜ਼ਿਦ ਹੈ ਇਕ ਸੂਰਜ ਉਗਾਨਾ ਹੈ-ਏਕ ਭਾਰਤ ਨਯਾ ਬਨਾਨਾ ਹੈ: ਯੋਗੀ ਆਦਿੱਤਿਆਨਾਥ

Monday, Nov 22, 2021 - 10:25 AM (IST)

ਜ਼ਿਦ ਹੈ ਇਕ ਸੂਰਜ ਉਗਾਨਾ ਹੈ-ਏਕ ਭਾਰਤ ਨਯਾ ਬਨਾਨਾ ਹੈ: ਯੋਗੀ ਆਦਿੱਤਿਆਨਾਥ

ਲਖਨਊ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀਆਂ ਤਸਵੀਰਾਂ ਟਵਿੱਟਰ ’ਤੇ ਸਾਂਝਾ ਕਰਦੇ ਹੋਏ ਲਿਖਿਆ ਕਿ ਜ਼ਿਦ ਹੈ ਇਕ ਸੂਰਜ ਉਗਾਨਾ ਹੈ-ਏਕ ਭਾਰਤ ਨਯਾ ਬਨਾਨਾ ਹੈ। ਪੁਲਸ ਜਨਰਲ ਡਾਇਰੈਕਟਰਾਂ ਦੇ ਸੰਮੇਲਨ ’ਚ ਸ਼ਾਮਲ ਹੋਣ ਆਏ ਪ੍ਰਧਾਨ ਮੰਤਰੀ ਮੋਦੀ ਲਖਨਊ ਦੌਰੇ ’ਤੇ ਹਨ ਅਤੇ ਰਾਜਭਵਨ ’ਚ ਠਹਿਰੇ ਹਨ। ਮੁੱਖ ਮੰਤਰੀ ਯੋਗੀ ਨੇ ਰਾਜਭਵਨ ਵਿਚ ਪ੍ਰਧਾਨ ਮੰਤਰੀ ਨਾਲ ਆਪਣੀਆਂ ਦੋ ਤਸਵੀਰਾਂ ਨੂੰ ਟਵਿੱਟਰ ’ਤੇ ਸਾਂਝਾ ਕੀਤਾ। ਦੋਹਾਂ ਤਸਵੀਰਾਂ ਵਿਚ ਪ੍ਰਧਾਨ ਮੰਤਰੀ, ਮੁੱਖ ਮੰਤਰੀ ਦੇ ਮੋਢੇ ’ਤੇ ਹੱਥ ਰੱਖੇ ਹੋਏ ਕੁਝ ਸਮਝਾਉਣ ਦੇ ਅੰਦਾਜ਼ ’ਚ ਨਜ਼ਰ ਆ ਰਹੇ ਹਨ ਅਤੇ ਯੋਗੀ-ਮੋਦੀ ਦੇ ਕਦਮ ਅੱਗੇ ਵੱਲ ਵੱਧ ਰਹੇ ਹਨ। 

PunjabKesari

ਇਨ੍ਹਾਂ ਤਸਵੀਰਾਂ ਨਾਲ ਮੁੱਖ ਮੰਤਰੀ ਨੇ ਟਵਿੱਟਰ ’ਤੇ ਲਿਖਿਆ ਹੈ- ਅਸੀਂ ਨਿਕਲ ਪਏ ਹਾਂ ਪ੍ਰਣ ਕਰ ਕੇ, ਆਪਣਾ ਤਨ-ਮਨ ਅਰਪਣ ਕਰ ਕੇ, ਜ਼ਿਦ ਹੈ ਇਕ ਸੂਰਜ ਉਗਾਨਾ ਹੈ, ਅੰਬਰ ਸੇ ਉੱਚਾ ਜਾਣਾ ਹੈ, ਏਕ ਭਾਰਤ ਨਯਾ ਬਨਾਨਾ ਹੈ। ਭਾਜਪਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੁਤੰਤਰ ਦੇਵ ਸਿੰਘ ਨੇ ਇਸ ਟਵੀਟ ਨੂੰ ਮੁੜ ਟਵੀਟ ਕਰਦੇ ਹੋਏ ਕਿਹਾ ਕਿ ਪ੍ਰਚੰਡ ਜਿੱਤ ਵੱਲ ਵੱਧਦੇ ਕਦਮ। 

ਇਸ ਦਰਮਿਆਨ ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਇਕ ਟਵੀਟ ’ਚ ਬਿਨਾਂ ਨਾਂ ਲਏ ਕਿਹਾ ਕਿ ਦੁਨੀਆ ਦੀ ਖ਼ਾਤਰ ਸਿਆਸਤ ਵਿਚ ਕਦੇ ਇੰਝ ਵੀ ਕਰਨਾ ਪੈਂਦਾ ਹੈ। ਬੇਮਨ ਨਾਲ ਮੋਢੇ ’ਤੇ ਰੱਖ ਹੱਥ, ਕੁਝ ਕਦਮ ਨਾਲ ਤੁਰਨਾ ਪੈਂਦਾ ਹੈ। ਜ਼ਿਕਰਯੋਗ ਹੈ ਕਿ 403 ਵਿਧਾਨ ਸਭਾ ਸੀਟਾਂ ਵਾਲੇ ਉੱਤਰ ਪ੍ਰਦੇਸ਼ ਵਿਚ ਅਗਲੇ ਸਾਲ ਦੀ ਸ਼ੁਰੂਆਤ ਵਿਚ ਚੋਣਾਂ ਹੋਣੀਆਂ ਹਨ ਅਤੇ ਸੱਤਾਧਾਰੀ ਦਲ ਭਾਜਪਾ ਨੇ ਇਸ ਵਾਰ ਵੀ 300 ਤੋਂ ਵੱਧ ਸੀਟਾਂ ਜਿੱਤਣ ਦਾ ਟੀਚਾ ਮਿੱਥਿਆ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੇ ਸਹਿਯੋਗੀਆਂ ਸਮੇਤ 325 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਸੀ।


author

Tanu

Content Editor

Related News