ਚੀਨ ਛੱਡ ਰਹੀਆਂ ਕੰਪਨੀਆਂ ਨੂੰ ਆਕਰਸ਼ਿਤ ਕਰਨ 'ਚ ਜੁੱਟੀ ਯੋਗੀ ਸਰਕਾਰ, ਦੇਵੇਗੀ ਵਿਸ਼ੇਸ਼ ਪੈਕੇਜ

Monday, Apr 20, 2020 - 02:01 AM (IST)

ਚੀਨ ਛੱਡ ਰਹੀਆਂ ਕੰਪਨੀਆਂ ਨੂੰ ਆਕਰਸ਼ਿਤ ਕਰਨ 'ਚ ਜੁੱਟੀ ਯੋਗੀ ਸਰਕਾਰ, ਦੇਵੇਗੀ ਵਿਸ਼ੇਸ਼ ਪੈਕੇਜ

ਨਵੀਂ ਦਿੱਲੀ—ਕੋਰੋਨਾ ਵਾਇਰਸ ਮਹਾਮਾਰੀ ਨੂੰ ਨਾ ਸਿਰਫ ਇਕ ਚੁਣੌਤੀ ਮੰਨਿਆ ਜਾ ਰਿਹਾ ਹੈ ਬਲਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਇਸ ਨੂੰ ਇਕ ਮੌਕ ਦੇ ਰੂਪ 'ਚ ਵੀ ਦੇਖ ਰਹੇ ਹਨ। ਦਰਅਸਲ, ਚੀਨ ਤੋਂ ਕੋਰੋਨਾ ਵਾਇਰਸ ਮਹਾਮਾਰੀ ਫੈਲਣ ਨਾਲ ਨਿਵੇਸ਼ਕ ਉਥੋ ਨਿਕਲਣ ਦਾ ਮੰਨ ਬਣਾ ਰਹੇ ਹਨ। ਨਿਵੇਸ਼ਕ ਚਾਹੁੰਦੇ ਹਨ ਕਿ ਉਹ ਚੀਨ ਦੇ ਜਗ੍ਹਾ ਕਿਸੇ ਹੋਰ ਦੇਸ਼ 'ਚ ਨਿਵੇਸ਼ ਕਰਨ। ਅਜਿਹੇ ਲੋਕਾਂ ਨੂੰ ਆਪਣੇ ਉੱਥੇ ਬੁਲਾਉਣ ਲਈ ਉੱਤਰ ਪ੍ਰਦੇਸ਼ ਸਰਕਾਰ ਨੇ ਇਕ ਵਿਸ਼ੇਸ਼ ਪੈਕੇਜ ਦੇਣ ਦਾ ਫੈਸਲਾ ਕੀਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮੁੱਖ ਸਕੱਤਰ ਅਵਨੀਸ਼ ਅਵਸਥੀ ਨੇ ਕਿਹਾ ਕਿ ਕਈ ਕੰਪਨੀਆਂ ਚੀਨ 'ਚੋਂ ਨਿਕਲ ਕੇ ਕਿਸੇ ਹੋਰ ਦੇਸ਼ 'ਚ ਨਿਵੇਸ਼ ਨੂੰ ਲੈ ਕੇ ਉਤਸ਼ਾਹ ਹਨ ਜੇਕਰ ਕੋਈ ਕੰਪਨੀ ਜਾਂ ਨਿਵੇਸ਼ਕ ਸਾਡੇ ਮਾਲੀਆ 'ਚ ਨਿਵੇਸ਼ ਕਰਨਾ ਚਾਹੁੰਦਾ ਹੈ ਤਾਂ ਮੁੱਖ ਮੰਤਰੀ ਯੋਗੀ ਉਨ੍ਹਾਂ ਨੂੰ ਇਕ ਵਿਸ਼ੇਸ਼ ਪੈਕੇਜ ਅਤੇ ਸੁਵਿਧਾ ਦੇਣਗੇ।

ਆਦਿਤਿਆਨਾਥ ਨੇ ਅਧਿਕਾਰੀਆਂ ਨੂੰ ਪੈਕੇਜ 'ਤੇ ਕੰਮ ਕਰਨ ਲਈ ਕਿਹਾ ਹੈ ਜੋ ਮੌਜੂਦਾ ਇਨਸੈਨਟਿਵ ਤੋਂ ਮੌਜੂਦਾ ਨਿਵੇਸ਼ਕਾਂ ਨੂੰ ਦਿੱਤਾ ਜਾ ਸਕਦਾ ਹੈ। ਅਵਸਥੀ ਨੇ ਕਿਹਾ ਕਿ ਉਦਯੋਗਿਕ ਵਿਕਾਸ ਅਤੇ MSME ਵਿਭਾਗਾਂ ਨੂੰ ਵੀ ਸੂਬਿਆਂ 'ਚ ਆਉਣ 'ਤੇ ਪੈਕੇਜ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪਣੇ ਮੰਤਰੀਆਂ ਅਤੇ ਸੀਨੀਅਰ ਅਧਿਕਾਰੀਆਂ ਨਾਲ ਵੱਖ-ਵੱਖ ਦੇਸ਼ਾਂ ਦੇ ਦੂਤਘਰਾਂ ਨਾਲ ਚਰਚਾ ਕਰਨਾ ਨੂੰ ਕਿਹਾ ਹੈ। ਉਨ੍ਹਾਂ ਨੇ ਉਦਯੋਗਿਕ ਵਿਕਾਸ ਮੰਤਰੀ ਸਤੀਸ਼ ਸਹਾਨਾ ਅਤੇ MSME ਮੰਤਰੀ ਸਿਦਾਰਥ ਨਾਥ ਸਿੰਘ ਨੂੰ ਉਨ੍ਹਾਂ ਦੇਸ਼ਾਂ ਨਾਲ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕਰਨ ਨੂੰ ਕੰਮ ਸੌਂਪਿਆ ਹੈ ਜੋ ਸੂਬੇ 'ਚ ਨਿਵੇਸ਼ ਕਰਨ ਦੇ ਇੱਛੁੱਕ ਹੋਣਗੇ। ਉਨ੍ਹਾਂ ਨੇ ਆਪਣੇ ਆਰਥਿਕ ਸਲਾਹਕਾਰ ਕੇਵੀ ਰਾਜੂ ਅਤੇ ਸਾਬਕਾ ਮੁੱਖ ਸਕੱਤਰ ਅਨੂਪ ਚੰਦਰ ਪਾਂਡੇ ਨੂੰ ਇਸ ਦੇ ਲਈ ਇਕ ਯੋਜਨਾ ਦਾ ਡਰਾਫਟ ਤਿਆਰ ਕਰਨ ਲਈ ਕਿਹਾ ਹੈ। ਆਦਿਤਿਆਨਾਥ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉੱਤਰ ਪ੍ਰਦੇਸ਼ 'ਚ ਨਿਵੇਸ਼ ਆਕਰਸ਼ਿਤ ਕਰਨ ਲਈ ਕੁਨੈਕਟੀਵਿਟੀ ਅਤੇ ਮਨੁੱੱਖੀ ਸਰੋਤ ਹਨ।


author

Karan Kumar

Content Editor

Related News