''ਮਹਿਲਾ ਦਿਵਸ'' ''ਤੇ ਸੀ.ਐੈੱਮ. ਯੋਗੀ ਨੇ ਮਹਿਲਾਵਾਂ ਨੂੰ ਕੀਤਾ ਸਨਮਾਨਤ
Thursday, Mar 08, 2018 - 03:25 PM (IST)

ਲਖਨਊ— ਅੱਜ 'ਅੰਤਰਾਸ਼ਟਰੀ ਮਹਿਲਾ ਦਿਵਸ' 'ਤੇ ਰਾਜਧਾਨੀ ਦੇ ਭਵਨ 'ਚ ਆਯੋਜਿਤ 'ਸਵੱਛ ਸ਼ਕਤੀ' ਪ੍ਰੋਗਰਾਮ 'ਚ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ 31 ਮਹਿਲਾ ਗ੍ਰਾਮ ਪ੍ਰਧਾਨ ਅਤੇ 25 ਮਹਿਲਾਵਾਂ ਸਵੱਛਤਾ ਗਰਿਹੀ ਨੂੰ ਸਨਮਾਨਤ ਕੀਤਾ। ਮਹਿਲਾਵਾਂ ਨੂੰ 'ਅੰਤਰਰਾਸ਼ਟਰੀ ਮਹਿਲਾ ਦਿਵਸ' ਦੀ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ, ''ਜਿਸ ਘਰ 'ਚ ਔਰਤ ਦਾ ਆਦਰ ਹੁੰਦਾ ਹੈ, ਉਥੇ ਦੇਵਤਾ ਵੀ ਨਿਵਾਸ ਕਰਦੇ ਹਨ ਅਤੇ ਜਿਥੇ ਔਰਤ ਦਾ ਨਿਰਾਦਰ ਹੁੰਦਾ ਹੈ, ਉਥੇ ਧਰਤੀ ਜ਼ਿਆਦਾ ਸਮੇਂ ਤੱਕ ਸੁਰੱਖਿਅਤ ਨਹੀਂ ਰਹਿ ਸਕਦੀ।''
We have a tradition of worshiping women, it's believed wherever they're worshiped 'devtas' bless and where they aren't, that part of land is never safe: UP CM Yogi Adityanath in Lucknow on #InternationalWomensDay pic.twitter.com/qNsEyyCl6O
— ANI UP (@ANINewsUP) March 8, 2018
ਇਸ ਪ੍ਰੋਗਰਾਮ 'ਚ ਰੀਤਾ ਬਹੁਗੁਣਾ ਜੋਸ਼ੀ ਅਤੇ ਉਮਾ ਭਾਰਤੀ ਸਮੇਤ ਕਈ ਨੇਤਾਵਾਂ ਨੇ ਹਿੱਸਾ ਲਿਆ। ਇਸ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਕੇਂਦਰੀ ਮੰਤਰੀ ਉਮਾ ਭਾਰਤੀ ਨੇ 'ਇੱਜਤ ਘਰ' ਮੈਗਜ਼ੀਨ ਦਾ ਉਦਘਾਟਨ ਵੀ ਕੀਤਾ। ਪ੍ਰਦੇਸ਼ 'ਚ ਪ੍ਰੋਗਰਾਮ 'ਚ ਹਿੱਸਾ ਲੈਣ ਆਈ ਮਹਿਲਾ ਗ੍ਰਾਮ ਪ੍ਰਧਾਨਾਂ ਨਾਲ ਸੀ.ਐੈੱਮ. ਨੇ ਪੇਂਡੂ ਇਲਾਕੇ 'ਚ ਸਵੱਛਤਾ ਮੁਹਿੰਮ 'ਚ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ 2018 ਤੱਕ ਪੂਰੇ ਪ੍ਰਦੇਸ਼ ਨੂੰ ਖੁੱਲ੍ਹੇ 'ਚ ਟਾਇਲਟ ਵਰਗੀ ਮੁਸ਼ਕਿਲ ਤੋਂ ਵੀ ਮੁਕਤ ਕਰ ਦੇਣਗੇ।
ੰਮਹਿਲਾਵਾਂ ਨੂੰ ਮਜ਼ਬੂਤ ਕਰਨ ਲਈ 167 ਜ਼ਿਲਿਆਂ 'ਚ ਬੇਟੀ ਬਚਾਓ, ਬੇਟੀ ਪੜਾਓ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਲਾਗੂ ਕੀਤਾ ਜਾ ਚੁੱਕਿਆ ਹੈ। ਇਸ ਮੁਹਿੰਮ ਨੂੰ 640 ਜਨਪਦਾਂ ਤੱਕ ਪਹੁੰਚ ਕੇ ਲਿੰਗ ਭੇਦ ਨੂੰ ਮਿਟਾ ਦੇਣਗੇ। ਇਸ ਨਾਲ ਹੀ ਭਾਰਤੀ ਨੇ ਕਿਹਾ ਹੈ ਕਿ ਦੇਸ਼ ਦੇ ਵੱਡੇ-ਵੱਡੇ ਵਿਭਾਗਾਂ ਨੂੰ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਦੇ ਜਿੰਮੇ ਦਿੱਤਾ ਹੈ। ਅੱਜ ਦੇਸ਼ ਦਾ ਰੱਖਿਆ ਵਿਭਾਗ, ਗੰਗਾ ਵਿਭਾਗ ਅਤੇ ਵਿਦੇਸ਼ ਮਹਿਲਾਵਾਂ ਹੀ ਚਲਾ ਰਹੀਆਂ ਹਨ। ਉਨ੍ਹਾਂ ਨੇ ਪ੍ਰੋਗਰਾਮ 'ਚ ਹਿੱਸਾ ਲੈਣ ਆਈ ਮਹਿਲਾਵਾਂ ਨਾਲੋਂ ਲੜਕੇ ਦੇ ਵਿਆਹ 'ਚ ਦਾਜ ਨਾ ਲੈਣ ਅਤੇ ਲੜਕੀ ਦੇ ਵਿਆਹ 'ਚ ਦਾਜ ਨਾ ਦੇਣ ਦੀ ਅਪੀਲ ਕੀਤੀ ਹੈ।