ਪਹਿਲਵਾਨ ਯੋਗੇਸ਼ਵਰ ਦੱਤ ਭਾਜਪਾ 'ਚ ਹੋ ਸਕਦੇ ਹਨ ਸ਼ਾਮਲ

09/26/2019 11:27:50 AM

ਨਵੀਂ ਦਿੱਲੀ— ਓਲੰਪਿਕ ਤਮਗਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਜਾ ਰਹੇ ਹਨ ਅਤੇ ਹਰਿਆਣਾ ਵਿਧਾਨਸਭਾ ਚੋਣਾਂ 'ਚ ਉਮੀਦਵਾਰ ਦੇ ਤੌਰ 'ਤੇ ਖੜ੍ਹੇ ਹੋ ਸਕਦੇ ਹਨ। ਇਹ ਜਾਣਕਾਰੀ ਭਾਜਪਾ ਸੂਤਰਾਂ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ।

ਓਲੰਪਿਕ ਖੇਡਾਂ 2012 'ਚ ਕਾਂਸੀ ਤਮਗਾ ਜੇਤੂ ਦੱਤ ਦਾ ਨਾਂ ਹਾਲ ਹੀ 'ਚ ਹੋਈਆਂ ਆਮ ਚੋਣਾਂ 'ਚ ਭਾਜਪਾ ਲਈ ਇਕ ਲੋਕ ਸਭਾ ਟਿਕਟ ਦੀ ਦੌੜ 'ਚ ਸੀ। ਉਸ ਦੇ ਨਾਂ ਦੀ ਸਿਫਾਰਸ਼ ਸੂਬਾ ਪਾਰਟੀ ਇਕਾਈ ਨੇ ਕੀਤੀ ਸੀ।  ਹਰਿਆਣਾ ਸੂਬੇ ਨਾਲ ਸਬੰਧਤ ਇਹ ਪਹਿਲਵਾਨ ਸੂਬਾ ਪ੍ਰਧਾਨ ਸੁਭਾਸ਼ ਬਾਰਲਾ ਨੂੰ ਬੁੱਧਵਾਰ ਨੂੰ ਮਿਲੇ ਅਤੇ ਦੱਸਿਆ ਕਿ ਉਨ੍ਹਾਂ ਨੇ ਹਰਿਆਣਾ ਪੁਲਸ ਤੋਂ ਆਪਣਾ ਅਸਤੀਫਾ ਪਹੁੰਚਾ ਦਿੱਤਾ ਹੈ। ਦੱਤ ਨੇ 2014 ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜਿੱਤਿਆ ਸੀ ਅਤੇ ਉਨ੍ਹਾਂ ਨੂੰ 2013 'ਚ ਪਦਮ ਸ਼੍ਰੀ ਨਾਲ ਵੀ ਨਵਾਜ਼ਿਆ ਗਿਆ ਸੀ। ਸੂਤਰਾਂ ਮੁਤਾਬਕ ਉਹ ਸੋਨੀਪਤ ਤੋਂ ਪਾਰਟੀ ਟਿਕਟ ਪ੍ਰਾਪਤ ਕਰ ਸਕਦੇ ਹਨ ਜੋ ਕਿ ਉਸ ਦਾ ਗ੍ਰਹਿ ਜ਼ਿਲਾ ਵੀ ਹੈ। ਇਸ ਦੌਰਾਨ ਸਾਬਕਾ ਐੱਮ.ਪੀ. ਅਤੇ ਕਾਂਗਰਸ ਆਗੂ ਕੈਲਾਸ਼ੋ ਸੈਨੀ ਭਾਜਪਾ 'ਚ ਸ਼ਾਮਲ ਹੋ ਗਈ ਹੈ।


Tarsem Singh

Content Editor

Related News