ਯੋਗ ਨਾਲ ਲੋਕਾਂ ਦੇ ਜੀਵਨ ''ਚ ਆਈ ਨਵੀਂ ਤਬਦੀਲੀ : ਮਨੋਜ ਸਿਨਹਾ

Monday, Jun 21, 2021 - 02:02 PM (IST)

ਯੋਗ ਨਾਲ ਲੋਕਾਂ ਦੇ ਜੀਵਨ ''ਚ ਆਈ ਨਵੀਂ ਤਬਦੀਲੀ : ਮਨੋਜ ਸਿਨਹਾ

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਸੋਮਵਾਰ ਨੂੰ ਕੌਮਾਂਤਰੀ ਯੋਗ ਦਿਵਸ ਮੌਕੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਯੋਗ ਨਾਲ ਲੋਕਾਂ ਦੇ ਜੀਵਨ 'ਚ ਵਿਆਪਕ ਤਬਦੀਲੀ ਆਈ ਹੈ। ਸਿਨਹਾ ਨੇ ਲੋਕਾਂ ਨੂੰ ਸਿਹਤਮੰਦ ਦੁਨੀਆ ਬਣਾਉਣ ਲਈ ਯੋਗ ਨਾਲ ਸੰਬੰਧਤ ਗਤੀਵਿਧੀਆਂ 'ਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਕੀਤੀ। ਸਿਨਹਾ ਨੇ ਟਵੀਟ ਕਰ ਕੇ ਕਿਹਾ,''ਕੌਮਾਂਤਰੀ ਯੋਗ ਦਿਵਸ ਮੌਕੇ ਲੋਕਾਂ ਨੂੰ ਵਧਾਈ। ਯੋਗ ਨੇ ਲੋਕਾਂ ਦੇ ਜੀਵਨ 'ਚ ਵਿਆਪਕ ਤਬਦੀਲੀ ਲਿਆਂਦੀ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇਕ ਸਿਹਤਮੰਦ ਅਤੇ ਖ਼ੁਸ਼ਹਾਲ ਦੁਨੀਆ ਬਣਾਉਣ ਲਈ ਯੋਗ ਸੰਬੰਧੀ ਗਤੀਵਿਧੀਆਂ 'ਚ ਆਪਣੀ ਹਿੱਸੇਦਾਰੀ ਵਧਾਓ।''

PunjabKesariਇਸ ਵਿਚ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਰਾਜਧਾਨੀ ਸ਼੍ਰੀਨਰ ਸਮੇਤ ਕਸ਼ਮੀਰ ਘਾਟੀ 'ਚ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਸ਼੍ਰੀਨਗਰ ਨਗਰ ਨਿਗਮ (ਐੱਸ.ਐੱਮ.ਸੀ.) ਦੇ ਮੇਅਰ ਜੁਨੈਦ ਅਜੀਮ ਮਟੂ ਅਤੇ ਜੰਮੂ ਕਸ਼ਮੀਰ ਖੇਡ ਪ੍ਰੀਸ਼ਦ ਦੇ ਸਕੱਤਰ ਨੇ ਸੋਮਵਾਰ ਸਵੇਰੇ ਟੀ.ਆਰ.ਸੀ. ਸ਼੍ਰੀਨਗਰ 'ਚ ਆਯੋਜਿਤ ਯੋਗ ਦਿਵਸ ਸਮਾਰੋਹ 'ਚ ਹਿੱਸਾ ਲਿਆ। ਕਸ਼ਮੀਰ ਘਾਟੀ ਦੇ ਸਾਰੇ 10 ਜ਼ਿਲ੍ਹਿਆਂ 'ਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਵਿਭਾਗ ਨੇ ਇਸੇ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ।


author

DIsha

Content Editor

Related News