''ਯੋਗ ਦਿਵਸ'' ਨੂੰ ਲੈ ਕੇ ਕਠੂਆ ਪ੍ਰਸ਼ਾਸਨ ਨੇ ਸ਼ੁਰੂ ਕੀਤੀਆਂ ਤਿਆਰੀਆਂ
Wednesday, Jun 13, 2018 - 09:34 PM (IST)

ਕਠੂਆ- 21 ਜੂਨ ਨੂੰ ਅੰਤਰਰਾਸ਼ਟਰੀ 'ਯੋਗ ਦਿਵਸ' ਨੂੰ ਮਨਾਉਣ ਲਈ ਪ੍ਰਸ਼ਾਸਨ ਨੇ ਵੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਤਿਆਰੀਆਂ 'ਤੇ ਚਰਚਾ ਨੂੰ ਲੈ ਕੇ ਬੁੱਧਵਾਰ ਨੂੰ ਡੀ. ਸੀ. ਰੋਹਿਤ ਖਜੂਰੀਆ ਵਲੋਂ ਇਕ ਬੈਠਕ ਦਾ ਆਯੋਜਨ ਕੀਤਾ ਗਿਆ। ਬੈਠਕ 'ਚ ਫੈਸਲਾ ਲਿਆ ਗਿਆ ਕਿ ਯੋਗ ਦਿਵਸ ਵਾਲੇ ਦਿਨ ਸਪੋਰਟਸ ਸਟੇਡੀਅਮ 'ਚ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਡੀ. ਸੀ. ਨੇ ਬੈਠਕ 'ਚ ਆਊਸ਼ ਵਿਭਾਗ ਨੂੰ ਯੋਗਾ ਮਾਹਿਰਾਂ ਦੀ ਤਾਇਨਾਤੀ ਪ੍ਰੋਗਰਾਮ ਵਾਲੀ ਜਗ੍ਹਾ 'ਤੇ ਹੀ ਕਰਨ ਨੂੰ ਕਹੀ। ਨਾਲ ਹੀ ਉਥੇ ਮੈਡੀਕਲ ਸਟਾਫ ਅਤੇ ਐਂਬੂਲੈਂਸ ਵੀ ਮੌਕੇ 'ਤੇ ਲਗਾਉਣ ਦੇ ਹੁਕਮ ਦਿੱਤੇ।
ਉਨ੍ਹ੍ਹਾਂ ਨੇ ਜ਼ਿਲਾ ਯੂਵਾ ਸੇਵਾਵਾਂ ਅਤੇ ਖੇਡ ਵਿਭਾਗ ਨੂੰ ਮੈਦਾਨ ਆਯੋਜਨ ਦੀ ਤਿਆਰੀ ਪੂਰੀ ਕਰਨ ਲਈ ਕਿਹਾ ਅਤੇ ਐਜੂਕੇਸ਼ਨ ਵਿਭਾਗ ਨੂੰ ਪ੍ਰਾਈਵੇਟ, ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਦੇ ਨਾਲ-ਨਾਲ ਐੱਨ. ਐੱਸ. ਸੀ. ਵਾਲੰਟੀਅਰਾਂ ਦੀ ਹਾਜ਼ਰੀ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪੀ. ਐੱਚ. ਈ. ਵਿਭਾਗ ਨਾਲ ਮੌਕੇ 'ਤੇ ਪਾਣੀ ਆਦਿ ਦੀ ਸੁਵਿਧਾ ਕਰਨ 'ਤੇ ਜ਼ੋਰ ਦਿੱਤਾ। ਇਸ ਬੈਠਕ 'ਚ ਹੋਰ ਵਿਭਾਗੀ ਅਧਿਕਾਰੀਆਂ ਦੇ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਮਾਜਿਕ ਯੋਗ ਜਥੇਬੰਦੀਆਂ ਦੇ ਮੈਂਬਰ ਮੌਜੂਦ ਰਹੇ।