ਜੀ. ਐੱਸ. ਟੀ. ਐੱਨ. ''ਤੇ ਪੋਰਟਲ ਇਨਵਾਇਸ ਅਪਲੋਡ ਕਰਨ ਦੀ ਸੁਵਿਧਾ 24 ਜੁਲਾਈ ਤੱਕ

Monday, Jul 17, 2017 - 01:12 AM (IST)

ਜੀ. ਐੱਸ. ਟੀ. ਐੱਨ. ''ਤੇ ਪੋਰਟਲ ਇਨਵਾਇਸ ਅਪਲੋਡ ਕਰਨ ਦੀ ਸੁਵਿਧਾ 24 ਜੁਲਾਈ ਤੱਕ

ਨਵੀਂ ਦਿੱਲੀ—ਵਸਤੂ ਅਤੇ ਸੇਵਾਕਾਰ (ਜੀ. ਐੱਸ.ਟੀ.) ਵਿਵਸਥਾ ਲਈ ਸੂਚਨਾ ਟੈਕਨਾਲੋਜੀ ਢਾਂਚਾ ਮੁਹੱਈਆ ਕਰਵਾਉਣ ਵਾਲੀ ਕੰਪਨੀ ਜੀ. ਐੱਸ. ਟੀ. ਨੈੱਟਵਰਕ (ਜੀ. ਐੱਸ. ਟੀ. ਐੱਨ.) 'ਤੇ ਵਪਾਰਕ ਸੰਸਥਾਨ 24 ਜੁਲਾਈ ਤੋਂ ਆਪਣੇ ਖਰੀਦ ਵਿਕਰੀ ਦੇ ਬਿੱਲ ਅਪਲੋਡ ਕਰ ਸਕੇਗੀ। 
ਇਸਦੇ ਲਈ ਉਨ੍ਹਾਂ ਇਕ ਜੁਲਾਈ ਦੇ ਬਾਅਦ ਬਣਾਏ ਗਏ ਬਿੱਲ ਅਪਲੋਡ ਕਰਨੇ ਹੋਣਗੇ।
ਜੀ. ਐੱਸ. ਟੀ. ਐੱਨ. ਚੇਅਰਮੈਨ ਨਵੀਨ ਕੁਮਾਰ ਨੇ ਕਿਹਾ ਕਿ, ''ਅਸੀਂ 24 ਜੁਲਾਈ ਤੋਂ ਇਨਵਾਈਸ ਅਪਲੋਡ ਕਰਨ ਦੀ ਯੋਜਨਾ ਬਣਾ ਰਹੇ ਹਨ। ਤਾਂ ਕਿ ਵਪਾਰਕ ਸੰਸਥਾਨ ਅੱਗੇ ਆ ਕੇ ਆਪਣੇ ਬਿੱਲ ਹਫਤਾਵਰੀ ਜਾਂ ਦੈਨਿਕ ਆਧਾਰ 'ਤੇ ਅਪਲੋਡ ਕਰ ਸਕੇ। ਇਸ ਨਾਲ ਉਨ੍ਹਾਂ ਮਹੀਨੇ ਦੇ ਆਖਿਰ 'ਚ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ।'' ਜੀ. ਐੱਸ. ਟੀ. ਦੇ ਤਹਿਤ 200 ਰੁਪਏ ਤੋਂ ਜ਼ਿਆਦਾ ਦੇ ਸੌਦੇ 'ਤੇ ਲੜੀ 'ਚ ਇਨਵਾਈਸ ਰਿਕਾਰਡ ਰੱਖਣਾ ਹੈ। ਇੱਥੇ ਇਨਪੁੱਟ ਕ੍ਰੈਡਿਟ ਪਾਉਣ ਦੇ ਲਈ ਜ਼ਰੂਰੀ ਹੈ ਭਲੇ ਇਸਦੇ ਲਈ ਭੌਤਿਕ ਸਵਰੂਪ 'ਚ ਰੱਖਣਾ ਹੋਵੇ।


Related News