ਯੇਦਿਉਰੱਪਾ ਅੱਜ ਦੇਸ਼ ਦੀ ਪਹਿਲੀ ਰੋਰੋ ਟ੍ਰੇਨ ਨੂੰ ਦਿਖਾਉਣਗੇ ਹਰੀ ਝੰਡੀ

08/30/2020 3:39:32 AM

ਬੈਂਗਲੁਰੂ - ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦਿਉਰੱਪਾ ਅੱਜ ਬੈਂਗਲੁਰੂ ਦੇ ਬਾਹਰੀ ਇਲਾਕੇ 'ਚ ਸਥਿਤ ਨੇਲਮਾਗਲਾ ਸਟੇਸ਼ਨ ਤੋਂ ‘ਰੋਲ ਆਨ ਰੋਲ ਆਫ’ (ਰੋਰੋ) ਦੀ ਪਹਿਲੀ ਟ੍ਰੇਨ ਨੂੰ ਹਰੀ ਝੰਡੀ ਦਿਖਾਉਣਗੇ। ਦੱਖਣੀ ਪੱਛਮੀ ਰੇਲਵੇ (ਐੱਸ.ਡਬਲਿਊ.ਆਰ.) ਮੁਤਾਬਕ ਇਹ ਟ੍ਰੇਨ ਬੈਂਗਲੁਰੂ ਤੋਂ ਮਹਾਰਾਸ਼ਟਰ ਦੇ ਸੋਲਾਪੁਰ ਵਿਚਾਲੇ ਚੱਲੇਗੀ।

ਇਸ ਮੌਕੇ ਉਨ੍ਹਾਂ ਨਾਲ ਕੇਂਦਰੀ ਰੇਲ ਰਾਜ ਮੰਤਰੀ ਸੁਰੇਸ਼ ਅੰਗੜੀ ਵੀ ਹੋਣਗੇ। ਸੂਬੇ ਦੇ ਮਾਲ ਮੰਤਰੀ ਆਰ. ਅਸ਼ੋਕ ਅਤੇ ਰੇਲਵੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ। ਆਰ.ਓ.ਆਰ.ਓ. 'ਚ ਖੁੱਲ੍ਹੇ ਵੈਗਨ ਹੋਣਗੇ ਜਿਨ੍ਹਾਂ 'ਤੇ ਮਾਲ ਨਾਲ ਲੱਦੇ ਟਰੱਕ ਹੋਣਗੇ। ਇਨ੍ਹਾਂ 'ਚ ਚਾਲਕ ਅਤੇ ਕਲੀਨਰ ਮੌਜੂਦ ਰਹਿਣਗੇ। ਉਨ੍ਹਾਂ ਨੂੰ ਇੱਕ ਵਿਸ਼ੇਸ਼ ਪਾਇੰਟਫਰਾਮ 'ਤੇ ਉਤਾਰ ਦਿੱਤਾ ਜਾਂਦਾ ਹੈ, ਜਿਸ ਤੋਂ ਬਾਅਦ ਉਹ ਆਪਣੇ ਵਾਹਨਾਂ ਨੂੰ ਚਲਾਕੇ ਲੈ ਜਾ ਸਕਦੇ ਹਨ।  ਇੱਕ ਵਾਰੀ 'ਚ ਮਾਲ ਨਾਲ ਲੱਦੇ 42 ਟਰੱਕਾਂ ਨੂੰ ਲਿਜਾਇਆ ਜਾ ਸਕਦਾ ਹੈ।


Inder Prajapati

Content Editor

Related News