PM ਮੋਦੀ ਦੇ ਸੰਬੋਧਨ 'ਤੇ ਯੇਚੁਰੀ ਨੇ ਕੀਤੀ ਸ਼ਿਕਾਇਤ, EC ਨੇ ਮੰਗੀ ਸੰਬੋਧਨ ਕਾਪੀ

Wednesday, Mar 27, 2019 - 07:20 PM (IST)

PM ਮੋਦੀ ਦੇ ਸੰਬੋਧਨ 'ਤੇ ਯੇਚੁਰੀ ਨੇ ਕੀਤੀ ਸ਼ਿਕਾਇਤ, EC ਨੇ ਮੰਗੀ ਸੰਬੋਧਨ ਕਾਪੀ

ਨਵੀਂ ਦਿੱਲੀ— ਭਾਰਤ ਨੇ ਬੁੱਧਵਾਰ ਨੂੰ ਐਂਟੀ-ਸੈਟੇਲਾਈਟ ਹਥਿਆਰ ਦਾ ਪ੍ਰੀਖਣ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਦੇ ਨਾਂ ਸੰਬੋਧਨ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਮੋਦੀ ਦੇ ਇਸ ਸੰਬੋਧਨ ਤੋਂ ਬਾਅਦ ਮਾਕਪਾ ਨੇਤਾ ਸੀਤਾਰਾਮ ਯੇਚੁਰੀ ਨੇ ਚੋਣ ਕਮਿਸ਼ਨ ਤੋਂ ਚੋਣ ਜ਼ਾਬਤ ਦੀ ਉਲੰਘਣਾ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਕਮਿਸ਼ਨ ਨੇ ਪੀ.ਐੱਮ. ਮੋਦੀ ਦੇ ਇਸ ਸੰਬੋਧਨ ਤੋਂ ਬਾਅਦ ਬੈਠਕ ਸੱਦੀ ਹੈ। ਯੇਚੁਰੀ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਸੀ ਕਿ ਪੀ.ਐੱਮ. ਮੋਦੀ ਨੇ ਚੋੜ ਜ਼ਾਬਤਾ ਦਾ ਉਲੰਘਣ ਕੀਤਾ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਚੋਣ ਕਮਿਸ਼ਨ ਨੇ ਪੀ.ਐੱਮ. ਦੇ ਸੰਬੋਧਨ ਦੀ ਕਾਪੀ ਮੰਗੀ ਹੈ।

ਜ਼ਿਕਰਯੋਗ ਹੈ ਕਿ  ਬੁੱਧਵਾਰ ਸਵੇਰੇ ਸਵਾ 11 ਵਜੇ ਏ.ਸੈਟ ਦਾ ਪ੍ਰੀਖਣ ਕੀਤਾ ਗਿਆ। ਏ-ਸੈਟ ਨੇ 300 ਕਿਲੋਮੀਟਰ ਦੀ ਉੱਚਾਈ 'ਤੇ ਇਕ ਪੁਰਾਣੇ ਸੈਟੇਲਾਈਟ ਨੂੰ ਨਿਸ਼ਾਨਾ ਬਣਾਇਆ ਜੋ ਹੁਣ ਸੇਵਾ ਤੋਂ ਹਟਾ ਦਿੱਤਾ ਗਿਆ ਹੈ। ਇਹ ਪੂਰੀ ਮੁਹਿੰਮ ਸਿਰਫ 3 ਮਿੰਟ 'ਚ ਪੂਰੀ ਹੋਈ। ਇਸ ਸੈਟੇਲਾਈਟ ਕਿਸਰ ਮਿਜ਼ਾਇਲ ਦੇ ਮਹੱਤਵ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦਾ ਐਲਾਨ ਖੁਲ ਪੀ.ਐੱਮ ਮੋਦੀ ਨੇ ਕੀਤਾ ਹੈ।


author

Inder Prajapati

Content Editor

Related News