Year Ender 2022: ਕੋਰੋਨਾ ਹੀ ਨਹੀਂ ਇਨ੍ਹਾਂ 5 ਬੀਮਾਰੀਆਂ ਨੇ ਵੀ ਵਰ੍ਹਾਇਆ ਕਹਿਰ, ਦੁਨੀਆ 'ਚ ਮਚਾਈ ਤਬਾਹੀ

Friday, Dec 23, 2022 - 06:41 PM (IST)

ਨਵੀਂ ਦਿੱਲੀ- ਸਾਲ 2019 ਤੋਂ ਲੈ ਕੇ ਕੋਰੋਨਾ ਵਾਇਰਸ ਹੁਣ ਤਕ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਜ਼ਿਆਦਾਤਰ ਦੇਸ਼ਾਂ 'ਚ ਭਲੇ ਹੀ ਇਸਦੇ ਮਾਮਲੇ ਘੱਟ ਆ ਰਹੇ ਹਨ ਪਰ ਚੀਨ 'ਚ ਕੋਰੋਨਾ ਵਾਇਰਸ ਅਜੇ ਵੀ ਕਹਿਰ ਵਰ੍ਹਾ ਰਿਹਾ ਹੈ। ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਕੈਦ ਕਰਕੇ ਰੱਖ ਦਿੱਤਾ। ਹਾਲਾਂਕਿ ਦੁਨੀਆ ਭਰ ਦੇ ਡਾਕਟਰ ਅਤੇ ਵਿਗਿਆਨੀ ਇਸਨੂੰ ਸਥਾਈ ਤੌਰ 'ਤੇ ਖਤਮ ਕਰਨ ਲਈ ਦਵਾਈ ਲੱਭਣ 'ਚ ਜੁਟੇ ਹੋਏ ਹਨ। ਉਂਝ ਇਸ ਸਾਲ ਕੋਰੋਨਾ ਵਾਇਰਸ ਤੋਂ ਇਲਾਵਾ ਕਈ ਹੋਰ ਅਜਿਹੇ ਵਾਇਰਸਾਂ ਨੇ ਲੋਕਾਂ ਨੂੰ ਘਰਾਂ 'ਚ ਕੈਦ ਰਹਿਣ ਲਈ ਮਜ਼ਬੂਰਕਰ ਦਿੱਤਾ। ਲੋਕਾਂ ਦੀਆਂ ਜਾਨਾਂ ਤਕ ਚਲੀਆਂ ਗਈਆਂ। ਵਿਸ਼ਵ ਸਿਹਤ ਸੰਗਠਨ ਨੇ ਇਨ੍ਹਾਂ ਵਾਇਰਸਾਂ ਨੂੰ ਲੈ ਕੇ ਤਮਾਮ ਚਿਤਾਵਨੀਆਂ ਵੀ ਜਾਰੀ ਕੀਤੀਆਂ ਤਾਂ ਜੋ ਅਸੀਂ ਇਨ੍ਹਾਂ ਵੱਖ-ਵੱਖ ਵਾਇਰਸਾਂ ਤੋਂ ਸੁਰੱਖਿਅਤ ਰਹੀਏ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਸਾਲ ਕੋਰੋਨਾ ਵਾਇਰਸ ਤੋਂ ਇਲਾਵਾ ਹੋਰ ਕਿਹੜੇ ਵਾਇਰਸਾਂ ਨੇ ਦੁਨੀਆ ਭਰ 'ਚ ਤਬਾਹੀ ਮਚਾਈ ਹੈ।

ਇਹ ਵੀ ਪੜ੍ਹੋ– ਚੀਨ 'ਚ ਕਹਿਰ ਵਰ੍ਹਾਉਣ ਵਾਲਾ ਕੋਰੋਨਾ ਦਾ ਨਵਾਂ ਵੇਰੀਐਂਟ ਪੁੱਜਾ ਭਾਰਤ, ਮਿਲਿਆ ਪਹਿਲਾ ਮਰੀਜ਼

ਮੰਕੀਪਾਕਸ ਵਾਇਰਸ

ਮੰਕੀਪਾਕਸ ਵਾਇਰਸ ਨੇ ਕੋਰੋਨਾ ਵਾਇਰਸ ਦੀ ਮਾਰ ਨੂੰ ਹੋਰ ਦੁਗਣਾ ਕਰ ਦਿੱਤਾ। ਯੂਰਪ ਸਣੇ ਕਈ ਹੋਰ ਦੇਸ਼ਾਂ 'ਚ ਇੱਥੋਂ ਤਕ ਕਿ ਭਾਰਤ 'ਚ ਵੀ ਆਪਣਾ ਅਸਰ ਦਿਖਾਇਆ, ਜਿਸਦੇ ਚਲਦੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ। ਮੰਕੀਪਾਕਸ ਵਾਇਰਸ ਸਾਲ 1958 'ਚ ਪਹਿਲੀ ਵਾਰ ਬਾਂਦਰਾਂ 'ਚ ਪਾਇਆ ਗਿਆ ਸੀ। ਉੱਥੇ ਹੀ ਸਾਲ 1970 'ਚ ਇਸ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਅਮਰੀਕਾ, ਯੂਰਪੀ ਦੇਸ਼, ਅਫਰੀਕੀ ਦੇਸ਼ ਅਤੇ ਸਾਊਥ ਏਸ਼ੀਆ 'ਚ ਮੰਕੀਪਾਕਸ ਵਾਇਰਸ ਦੇ ਮਾਮਲੇ ਇੰਨੀ ਤੇਜ਼ੀ ਨਾਲ ਵਧੇ ਕਿ ਵਿਸ਼ਵ ਸਿਹਤ ਸੰਗਠਨ ਨੂੰ ਇਸਨੂੰ ਮਹਾਮਾਰੀ ਦੇ ਤੌਰ 'ਤੇ ਐਲਾਨ ਕਰਨਾ ਪਿਆ। ਨਾਲ ਹੀ ਇਸ ਤੋਂ ਬਚਣ ਦੇ ਉਪਾਅ ਵੀ ਦੱਸਣੇ ਪਏ। 

ਹਾਲਾਂਕਿ ਕੁਝ ਮਹੀਨਿਆਂ ਬਾਅਦ WHO ਨੇ ਮੰਕੀਪਾਕਸ ਵਾਇਰਸ ਦਾ ਨਾਂ ਬਦਲਕੇ ਐੱਮ ਪਾਕਸ ਰੱਖ ਦਿੱਤਾ। ਕੋਰੋਨਾ ਤੋਂ ਬਾਅਦ ਮੰਕੀਪਾਕਸ ਇਕ ਅਜਿਹਾ ਵਾਇਰਸ ਹੈ, ਜਿਸਨੇ ਪੂਰੀ ਦੁਨੀਆ 'ਚ ਤਬਾਹੀ ਮਚਾਈ ਹੈ। ਹੁਣ ਤਕ ਦੁਨੀਆ ਭਰ 'ਚ 110 ਦੇਸ਼ਾਂ 'ਚ ਇਨਫੈਕਸ਼ਨ ਦੇ ਫੈਲਣ ਦੀ ਪੁਸ਼ਟੀ ਹੋ ਚੁੱਕੀ ਹੈ। ਉੱਥੇ ਗਲੋਬਲ ਪੱਧਰ 'ਤੇ ਇਸਨੂੰ 24 ਜੁਲਾਈ 2022 ਨੂੰ ਗਲੋਬਲ ਹੈਲਥ ਐਮਰਜੈਂਸੀ ਐਲਾਨ ਕੀਤਾ ਸੀ। ਹੁਣ ਤਕ ਕੁਲ 82 ਹਜ਼ਾਰ ਤੋਂ ਜ਼ਿਆਦਾ ਮਾਮਲੇ ਆ ਚੁੱਕੇ ਹਨ। 

ਇਹ ਵੀ ਪੜ੍ਹੋ– PM ਮੋਦੀ ਦੀ ਅਧਿਕਾਰੀਆਂ ਨੂੰ ਤਾਕੀਦ - 'ਅਜੇ ਖ਼ਤਮ ਨਹੀਂ ਹੋਇਆ ਕੋਰੋਨਾ, ਰੱਖੋ ਉੱਚ ਪੱਧਰੀ ਤਿਆਰੀ'

ਲੰਪੀ ਵਾਇਰਸ

ਜਾਨਵਰਾਂ 'ਚ ਫੈਲਣ ਵਾਲੇ ਲੰਪੀ ਵਾਇਰਸ ਦੇ ਚਲਦੇ ਭਾਰਤ 'ਚ ਹਜ਼ਾਰਾਂ ਜਾਨਵਰ ਇਸਦੀ ਚਪੇਟ 'ਚ ਆ ਗਏ। ਖਾਸਤੌਰ 'ਤੇ ਰਾਜਸਥਾਨ 'ਚ ਇਸਦਾ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲਿਆ। ਲੰਬੀ ਵਾਇਰਸ ਦੀ ਚਪੇਟ 'ਚ ਆਉਣ ਤੋਂ ਬਾਅਦ ਗਊਆਂ ਦੇ ਸਰੀਰ 'ਤੇ ਦਾਨੇ-ਦਾਨੇ ਨਕਲ ਆਉਂਦੇ ਸਨ ਅਤੇ ਉਨ੍ਹਾਂ ਨੂੰ ਤੇਜ਼ ਬੁਖਾਰ ਆ ਜਾਂਦਾ ਸੀ। ਦੇਸ਼ ਦੀਆਂ ਜ਼ਿਆਦਾਤਰ ਸੂਬਾ ਸਰਕਾਰਾਂ ਨੇ ਲੰਪੀ ਵਾਇਰਸ ਨੂੰ ਲੈ ਕੇ ਗਊਆਂ ਪਾਲਣ ਵਾਲਿਆਂ ਨੂੰ ਸਾਵਧਾਨ ਕੀਤਾ। ਨਾਲ ਹੀ ਇਸਦੇ ਇਲਾਜ ਦੀ ਸੁਵਿਧਾ ਵੀ ਸ਼ੁਰੂ ਕੀਤੀ। 

ਇਹ ਵੀ ਪੜ੍ਹੋ– ਹਵਾਈ ਅੱਡਿਆਂ 'ਤੇ ਹੁਣ ਬੈਗ 'ਚੋਂ ਲੈਪਟਾਪ-ਮੋਬਾਇਲ ਕੱਢਣ ਦਾ ਝੰਜਟ ਹੋਵੇਗਾ ਖ਼ਤਮ, ਇਹ ਹੈ ਸਰਕਾਰ ਦਾ ਨਵਾਂ ਪਲਾਨ

ਟੋਮੈਟੋ ਫਲੂ

ਕੇਰਲ ਸਣੇ ਦੁਨੀਆ ਦੇ ਕਈ ਹਿੱਸਿਆਂ 'ਚ ਟੋਮੈਟੋ ਫਲੂ ਦੀ ਚਪੇਟ 'ਚ ਬੱਚੇ ਆਏ ਹਨ। ਟੋਮੈਟੋ ਫਲੂ ਇਕ ਦੁਰਲਭ ਬੀਮਾਰੀ ਮੰਨੀ ਜਾਂਦੀ ਹੈ। ਟੋਮੈਟੋ ਫਲੂ ਦੀ ਚਪੇਟ 'ਚ ਆਉਣ ਵਾਲੇ ਬੱਚੇ ਦੇ ਅੰਦਰ ਥਕਾਨ, ਮਿਤਲੀ, ਦਸਤ, ਬੁਖਾਰ, ਪਾਣੀ ਦੀ ਘਾਟ, ਜੋੜਾਂ 'ਚ ਦਰਦ ਵਰਗੀਆਂ ਸ਼ਿਕਾਇਤਾਂ ਰਹਿੰਦੀਆਂ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਕ, ਜਿਨ੍ਹਾਂ ਬੱਚਿਆਂ ਦੀ ਇਮੀਊਨਿਟੀ ਕਮਜ਼ੋਰ ਹੁੰਦੀ ਹੈ, ਟੋਮੈਟੋ ਫਲੂ ਉਨ੍ਹਾਂ ਨੂੰ ਆਪਣੀ ਚਪੇਟ 'ਚ ਜਲਦੀ ਲੈ ਲੈਂਦਾ ਹੈ। ਟੋਮੈਟੋ ਫਲੂ ਵਾਇਰਸ ਕਾਕਸਸੈਕੀ ਵਾਇਰਸ ਏ16 ਦੇ ਚਲਦੇ ਹੁੰਦਾ ਹੈ।

ਇਹ ਵੀ ਪੜ੍ਹੋ– iPhone 14 ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਮਿਲ ਰਿਹੈ 20 ਹਜ਼ਾਰ ਰੁਪਏ ਤਕ ਦਾ ਡਿਸਕਾਊਂਟ

ਨਿਪਾਹ ਵਾਇਰਸ

ਜਾਨਵਰਾਂ ਤੋਂ ਇਨਸਾਨਾਂ 'ਚ ਫੈਲਣ ਵਾਲਾ ਨਿਪਾਹ ਵਾਇਰਸ ਇਕ ਜਨੈਟਿਕ ਬੀਮਾਰੀ ਹੈ। ਇਹ ਬੀਮਾਰੀ ਚਮਗਾਦੜ ਜਾਂ ਸੂਰ ਅਤੇ ਉਨ੍ਹਾਂ ਦੇ ਸਰੀਰ ਦੇ ਤਰਲ ਪਦਾਰਥ ਦੇ ਸਿੱਧਾ ਸੰਪਰਕ 'ਚ ਆਉਣ ਨਾਲ ਫੈਲਦੀ ਹੈ। ਮਈ 2018 'ਚ ਕੇਰਲ 'ਚ ਸਭ ਤੋਂ ਜ਼ਿਆਦਾ ਨਿਪਾਹ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਸੀ। ਨਿਪਾਹ ਵਾਇਰਸ ਦੇ ਚਲਦੇ ਸੈਂਕੜੇ ਲੋਕ ਇਸਦੀ ਚਪੇਟ 'ਚ ਆ ਗਏ ਸਨ। ਕੇਰਲ 'ਚ ਇਸਦਾ ਸਿੱਧਾ ਅਸਰ ਦੇਖਣ ਨੂੰ ਮਿਲਿਆ ਸੀ।

ਇਹ ਵੀ ਪੜ੍ਹੋ– 'ਸਾਡੇ ਲਈ ਕਰੋ ਲਾੜੀਆਂ ਦਾ ਪ੍ਰਬੰਧ', ਕੁਆਰੇ ਨੌਜਵਾਨਾਂ ਨੇ ਘੋੜੀਆਂ ’ਤੇ ਚੜ੍ਹ ਬੈਂਡ-ਵਾਜੇ ਨਾਲ ਕੱਢਿਆ ਮਾਰਚ

ਜੀਕਾ ਵਾਇਰਸ

ਜੀਕਾ ਵਾਇਰਸ ਮੱਛਰਾਂ ਤੋਂ ਫੈਲਣ ਵਾਲੀ ਇਕ ਬੀਮਾਰੀ ਹੈ। ਇਹ ਸੰਕਰਮਿਤ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਜੀਕਾ ਵਾਇਰਸ ਦੇ ਮਾਮਲੇ ਕਰਲ, ਮਹਾਰਾਸ਼ਟਰ ਅਤੇ ਉੱਤਰ-ਪ੍ਰਦੇਸ਼ 'ਚ ਪਾਏ ਗਏ ਸਨ। ਜੀਕਾ ਵਾਇਰਸ 'ਚ ਹਲਕਾ ਬੁਖਾਰ, ਜੋੜਾਂ 'ਚ ਦਰਦ, ਸਿਰ ਦਰਦ, ਅੱਖਾਂ ਲਾਲ ਹੋਣਾ, ਰੈਸ਼ੇਜ਼ ਹੋਣਾ ਅਤੇ ਮਸਲਜ਼ 'ਚ ਦਰਦ ਹੋਣ ਦੀ ਸ਼ਿਕਾਇਤ ਰਹਿੰਦੀ ਹੈ।

ਇਹ ਵੀ ਪੜ੍ਹੋ– iPhone 14 ਖ਼ਰੀਦਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਇਨ੍ਹਾਂ ਦੇਸ਼ਾਂ 'ਚ ਭਾਰਤ ਦੇ ਮੁਕਾਬਲੇ ਹੈ ਸਸਤਾ


Rakesh

Content Editor

Related News