2026 'ਚ ਬਣ ਰਿਹਾ 'ਨਵਪੰਚਮ ਰਾਜਯੋਗ', ਇਨ੍ਹਾਂ 6 ਰਾਸ਼ੀਆਂ 'ਤੇ ਹੋਵੇਗੀ ਨੋਟਾਂ ਦੀ ਵਰਖਾ; ਸੁੱਤੀ ਕਿਸਮਤ ਵੀ ਜਾਗ ਉੱਠੇਗ
Friday, Jan 16, 2026 - 10:20 AM (IST)
ਵੈੱਬ ਡੈਸਕ- ਜਨਵਰੀ ਦੇ ਮਹੀਨੇ 'ਚ ਗ੍ਰਹਿਆਂ ਦੀ ਚਾਲ 'ਚ ਵੱਡਾ ਬਦਲਾਅ ਹੋ ਰਿਹਾ ਹੈ, ਜਿਸ ਨਾਲ ਨਵਪੰਚਮ ਰਾਜਯੋਗ ਦਾ ਨਿਰਮਾਣ ਹੋ ਰਿਹਾ ਹੈ। ਇਹ ਯੋਗ ਉਦੋਂ ਬਣਦਾ ਹੈ ਜਦੋਂ ਗ੍ਰਹਿ ਇਕ-ਦੂਜੇ ਤੋਂ ਨੌਵੇਂ ਅਤੇ ਪੰਜਵੇਂ ਭਾਵ (ਘਰ) 'ਚ ਸਥਿਤ ਹੁੰਦੇ ਹਨ। 15 ਜਨਵਰੀ ਨੂੰ ਸ਼ੁੱਕਰ ਅਤੇ ਵਰੁਣ ਗ੍ਰਹਿ ਦੇ ਕਾਰਨ ਇਹ ਯੋਗ ਬਣਿਆ ਹੈ । ਇਸ ਰਾਜਯੋਗ ਨਾਲ ਕਈ ਰਾਸ਼ੀਆਂ ਦੀ ਕਿਸਮਤ ਚਮਕਣ ਵਾਲੀ ਹੈ।
ਜਾਣੋ ਕਿਹੜੀਆਂ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ:
ਮੇਸ਼ ਰਾਸ਼ੀ
ਇਸ ਰਾਸ਼ੀ ਦੇ ਲੋਕਾਂ ਦੀ ਕਿਸਮਤ ਚਮਕ ਜਾਵੇਗੀ ਅਤੇ ਆਰਥਿਕ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋਵੇਗੀ। ਕੰਮਕਾਜ 'ਚ ਨਵੀਆਂ ਜ਼ਿੰਮੇਵਾਰੀਆਂ ਮਿਲਣਗੀਆਂ ਅਤੇ ਨਵਾਂ ਕੰਮ ਸ਼ੁਰੂ ਕਰਨ ਲਈ ਇਹ ਸਮਾਂ ਸ਼ੁਭ ਹੈ। ਵਪਾਰ 'ਚ ਚੰਗਾ ਮੁਨਾਫ਼ਾ ਅਤੇ ਨੌਕਰੀਪੇਸ਼ਾ ਲੋਕਾਂ ਨੂੰ ਵਧੀਆ ਮੌਕੇ ਮਿਲਣਗੇ।
ਕਰਕ ਰਾਸ਼ੀ
ਕਰਕ ਰਾਸ਼ੀ ਵਾਲਿਆਂ ਲਈ ਕਰੀਅਰ 'ਚ ਸਥਿਰਤਾ ਆਵੇਗੀ ਅਤੇ ਰੁਕੇ ਹੋਏ ਕੰਮ ਪੂਰੇ ਹੋਣਗੇ। ਆਤਮ-ਵਿਸ਼ਵਾਸ 'ਚ ਵਾਧਾ ਹੋਵੇਗਾ ਅਤੇ ਵਿਦੇਸ਼ 'ਚ ਨੌਕਰੀ ਕਰਨ ਦਾ ਸੁਪਨਾ ਪੂਰਾ ਹੋ ਸਕਦਾ ਹੈ।
ਸਿੰਘ ਰਾਸ਼ੀ
ਸਿੰਘ ਰਾਸ਼ੀ ਵਾਲਿਆਂ ਲਈ ਇਹ ਰਾਜਯੋਗ ਸਕਾਰਾਤਮਕ ਫਲ ਦੇਣ ਵਾਲਾ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ ਅਤੇ ਹਰ ਕੰਮ 'ਚ ਸਫਲਤਾ ਮਿਲੇਗੀ। ਨਿਵੇਸ਼ ਤੋਂ ਵੀ ਵੱਡਾ ਲਾਭ ਮਿਲਣ ਦੀ ਉਮੀਦ ਹੈ।
ਤੁਲਾ ਰਾਸ਼ੀ
ਇਨ੍ਹਾਂ ਲੋਕਾਂ ਲਈ ਤਰੱਕੀ ਦੇ ਨਵੇਂ ਰਾਹ ਖੁੱਲ੍ਹਣਗੇ ਅਤੇ ਸਮਾਜ 'ਚ ਵੱਖਰੀ ਪਛਾਣ ਬਣਾਉਣ 'ਚ ਕਾਮਯਾਬ ਹੋਣਗੇ। ਜਨਵਰੀ ਦਾ ਮਹੀਨਾ ਪ੍ਰਾਪਤੀਆਂ ਨਾਲ ਭਰਿਆ ਰਹੇਗਾ ਅਤੇ ਆਰਥਿਕ ਹਾਲਤ 'ਚ ਸੁਧਾਰ ਹੋਵੇਗਾ।
ਧਨੁ ਰਾਸ਼ੀ
ਧਨੁ ਰਾਸ਼ੀ ਵਾਲਿਆਂ ਨੂੰ ਕਈ ਸਾਧਨਾਂ ਰਾਹੀਂ ਧਨ ਦੀ ਪ੍ਰਾਪਤੀ ਹੋਵੇਗੀ। ਅਚਾਨਕ ਕੋਈ ਵੱਡੀ ਡੀਲ ਫਾਈਨਲ ਹੋਣ ਦੀ ਸੰਭਾਵਨਾ ਹੈ।
ਕੁੰਭ ਰਾਸ਼ੀ
ਨਵਪੰਚਮ ਰਾਜਯੋਗ ਕੁੰਭ ਰਾਸ਼ੀ ਵਾਲਿਆਂ ਦੀ ਕਿਸਮਤ ਬਦਲ ਦੇਵੇਗਾ। ਆਰਥਿਕ ਪੱਖ ਬਹੁਤ ਮਜ਼ਬੂਤ ਹੋ ਜਾਵੇਗਾ ਅਤੇ ਇਸ ਦੌਰਾਨ ਪੈਸੇ ਦੀ ਕੋਈ ਕਮੀ ਨਹੀਂ ਰਹੇਗੀ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
