ਇਨ੍ਹਾਂ 3 ਰਾਸ਼ੀਆਂ ਵਾਲਿਆਂ ''ਤੇ ਵਰ੍ਹੇਗਾ ਨੋਟਾਂ ਦਾ ਮੀਂਹ! DIWALI ਤੋਂ ਪਹਿਲਾਂ ਬਣਿਆ ''ਲੱਛਮੀ ਯੋਗ''
11/1/2026 8:41:22 PM
ਵੈੱਬ ਡੈਸਕ: ਨਵੰਬਰ ਮਹੀਨੇ ਦੀ ਸ਼ੁਰੂਆਤ ਹੁੰਦਿਆਂ ਹੀ ਗ੍ਰਹਿਆਂ ਦੀ ਚਾਲ ਵਿਚ ਇਕ ਵੱਡਾ ਫੇਰਬਦਲ ਦੇਖਣ ਨੂੰ ਮਿਲ ਰਿਹਾ ਹੈ। 1 ਨਵੰਬਰ 2026 ਦੀ ਸ਼ਾਮ ਨੂੰ ਚੰਦਰਮਾ ਦੇ ਕਰਕ ਰਾਸ਼ੀ ਵਿਚ ਪ੍ਰਵੇਸ਼ ਕਰਨ ਨਾਲ ਮੰਗਲ ਅਤੇ ਚੰਦਰਮਾ ਦੀ ਯੁਤੀ ਬਣ ਰਹੀ ਹੈ, ਜਿਸ ਨਾਲ ਕਰਕ ਰਾਸ਼ੀ ਵਿਚ 'ਲੱਛਮੀ ਯੋਗ' ਦਾ ਨਿਰਮਾਣ ਹੋ ਰਿਹਾ ਹੈ। ਜੋਤਿਸ਼ ਸ਼ਾਸਤਰ ਵਿਚ ਇਸ ਯੋਗ ਨੂੰ ਧਨ, ਸਮ੍ਰਿੱਧੀ ਅਤੇ ਆਰਥਿਕ ਤਰੱਕੀ ਦਾ ਸੂਚਕ ਮੰਨਿਆ ਜਾਂਦਾ ਹੈ। ਇਸ ਸ਼ੁੱਭ ਪ੍ਰਭਾਵ ਨਾਲ 3 ਵਿਸ਼ੇਸ਼ ਰਾਸ਼ੀਆਂ ਦੇ ਲੋਕਾਂ ਨੂੰ ਰੁਕਿਆ ਹੋਇਆ ਧਨ ਵਾਪਸ ਮਿਲਣ, ਨੌਕਰੀ-ਕਾਰੋਬਾਰ ਵਿਚ ਵਾਧਾ ਅਤੇ ਨਵੀਂ ਆਰਥਿਕ ਖ਼ੁਸ਼ਖ਼ਬਰੀ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਜੋਤਿਸ਼ੀ ਮਾਹਰਾਂ ਅਨੁਸਾਰ ਚੰਦਰਮਾ ਨੂੰ ਮਨ, ਮਾਨਸਿਕ ਸਥਿਤੀ ਅਤੇ ਸੁਖ-ਸਹੂਲਤਾਂ ਦਾ ਕਾਰਕ ਮੰਨਿਆ ਜਾਂਦਾ ਹੈ, ਜਦੋਂ ਕਿ ਮੰਗਲ ਗ੍ਰਹਿ ਊਰਜਾ, ਹਿੰਮਤ, ਜ਼ਮੀਨ ਅਤੇ ਪਰਾਕ੍ਰਮ ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਦੋਵਾਂ ਗ੍ਰਹਿਆਂ ਦਾ ਮੇਲ ਆਰਥਿਕ ਫ਼ੈਸਲਿਆਂ, ਜਾਇਦਾਦ ਅਤੇ ਕੰਮਕਾਜ ਨਾਲ ਜੁੜੇ ਮਾਮਲਿਆਂ ਵਿਚ ਸਕਾਰਾਤਮਕ ਨਤੀਜੇ ਦੇਣ ਵਾਲਾ ਮੰਨਿਆ ਗਿਆ ਹੈ।
ਇਨ੍ਹਾਂ 3 ਰਾਸ਼ੀਆਂ ਦੀ ਬਦਲੇਗੀ ਕਿਸਮਤ:
1. ਮੇਖ ਰਾਸ਼ੀ: ਇਸ ਰਾਸ਼ੀ ਦੇ ਲੋਕਾਂ ਲਈ ਇਹ ਯੋਗ ਆਰਥਿਕ ਮਾਮਲਿਆਂ ਵਿਚ ਸ਼ੁੱਭ ਸਮਾਚਾਰ ਲੈ ਕੇ ਆਵੇਗਾ। ਲੰਬੇ ਸਮੇਂ ਤੋਂ ਅਟਕਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ ਅਤੇ ਆਮਦਨ ਦੇ ਨਵੇਂ ਰਸਤੇ ਖੁੱਲ੍ਹਣਗੇ। ਨੌਕਰੀਪੇਸ਼ਾ ਲੋਕਾਂ ਦੀ ਤਨਖਾਹ ਵਿਚ ਵਾਧੇ ਦੇ ਸੰਕੇਤ ਹਨ, ਜਦਕਿ ਕਾਰੋਬਾਰੀਆਂ ਨੂੰ ਨਵੇਂ ਮੌਕੇ ਪ੍ਰਾਪਤ ਹੋਣਗੇ। ਜ਼ਮੀਨ ਜਾਂ ਮਕਾਨ ਖ਼ਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਵੀ ਇਹ ਸਮਾਂ ਅਨੁਕੂਲ ਰਹੇਗਾ।
2. ਕਰਕ ਰਾਸ਼ੀ: ਇਹ ਲੱਛਮੀ ਯੋਗ ਕਰਕ ਰਾਸ਼ੀ ਵਿਚ ਹੀ ਬਣਨ ਜਾ ਰਿਹਾ ਹੈ, ਜਿਸ ਕਰਕੇ ਇਸ ਰਾਸ਼ੀ ਦੇ ਜਾਤਕਾਂ ਲਈ ਇਸ ਦਾ ਵਿਸ਼ੇਸ਼ ਮਹੱਤਵ ਰਹੇਗਾ। ਪਹਿਲਾਂ ਤੋਂ ਬਣਾਈਆਂ ਗਈਆਂ ਯੋਜਨਾਵਾਂ ਸਫ਼ਲ ਹੋਣਗੀਆਂ ਅਤੇ ਕਾਰੋਬਾਰ ਦਾ ਵਿਸਥਾਰ ਹੋਵੇਗਾ। ਜੱਦੀ ਜਾਇਦਾਦ ਤੋਂ ਲਾਭ ਮਿਲਣ ਦੇ ਆਸਾਰ ਹਨ, ਮਾਨਸਿਕ ਤਣਾਅ ਵਿਚ ਕਮੀ ਆਵੇਗੀ ਅਤੇ ਵਿਆਹੁਤਾ ਜੀਵਨ ਵਿਚ ਆਪਸੀ ਤਾਲਮੇਲ ਬਿਹਤਰ ਹੋਵੇਗਾ।
3. ਕੰਨਿਆ ਰਾਸ਼ੀ: ਆਮਦਨ ਅਤੇ ਲਾਭ ਦੇ ਮਾਮਲੇ ਵਿਚ ਇਹ ਸਮਾਂ ਕੰਨਿਆ ਰਾਸ਼ੀ ਲਈ ਬਹੁਤ ਫ਼ਾਇਦੇਮੰਦ ਰਹੇਗਾ। ਨੌਕਰੀਪੇਸ਼ਾ ਲੋਕਾਂ ਨੂੰ ਵਾਧੂ ਆਮਦਨ ਜਾਂ ਤਨਖਾਹ ਵਾਧੇ ਦਾ ਮੌਕਾ ਮਿਲੇਗਾ, ਜਦਕਿ ਵਪਾਰੀਆਂ ਨੂੰ ਚੰਗਾ ਮੁਨਾਫ਼ਾ ਹੋਵੇਗਾ। ਨਿਵੇਸ਼ ਤੋਂ ਵੀ ਲਾਭ ਦੀ ਸੰਭਾਵਨਾ ਹੈ, ਜਿਸ ਨਾਲ ਪਰਿਵਾਰਕ ਸੁਖ-ਸਹੂਲਤਾਂ ਉੱਤੇ ਖ਼ਰਚ ਕਰਨ ਦੇ ਮੌਕੇ ਮਿਲਣਗੇ।
