ਬਿਨਾਂ ਇਜਾਜ਼ਤ ਤਿਹਾੜ ਜੇਲ੍ਹ ਤੋਂ ਸੁਪਰੀਮ ਕੋਰਟ ਪਹੁੰਚਿਆ ਯਾਸੀਨ ਮਲਿਕ, ਫੈਲੀ ਸਨਸਨੀ
Saturday, Jul 22, 2023 - 02:14 AM (IST)
ਨਵੀਂ ਦਿੱਲੀ (ਨਵੋਦਿਯਾ ਟਾਈਮਸ)- ਅੱਤਵਾਤੀ ਫੰਡਿੰਗ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਉਮਰਕੈਦ ਦੀ ਸਜ਼ਾ ਕੱਟ ਰਹੇ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (ਜੇ. ਕੇ. ਐੱਲ. ਐੱਫ.) ਦੇ ਮੁਖੀ ਯਾਸੀਨ ਮਲਿਕ ਨੇ ਸ਼ੁੱਕਰਵਾਰ ਨੂੰ ਭੀੜ-ਭੱੜਕੇ ਵਾਲੇ ਅਦਾਲਤ ਦੇ ਕਮਰੇ ਵਿਚ ਪਹੁੰਚ ਕੇ ਸੁਪਰੀਮ ਕੋਰਟ ਵਿਚ ਇਕ ਤਰ੍ਹਾਂ ਨਾਲ ਸਨਸਨੀ ਫੈਲਾ ਦਿੱਤੀ। ਮਲਿਕ ਨੂੰ ਅਦਾਲਤ ਦੀ ਇਜਾਜ਼ਤ ਦੇ ਬਿਨਾਂ ਜੇਲ ਦੇ ਵਾਹਨ ਵਿਚ ਸੁਪਰੀਮ ਕੋਰਟ ਕੰਪਲੈਕਸ ਵਿਚ ਲਿਆਂਦਾ ਗਿਆ ਸੀ ਅਤੇ ਇਸ ਵਾਹਨ ਨੂੰ ਹਥਿਆਰਬੰਦ ਸੁਰੱਖਿਆ ਮੁਲਾਜ਼ਮਾਂ ਨੇ ਸੁਰੱਖਿਆ ਦਿੱਤੀ ਹੋਈ ਸੀ। ਮਲਿਕ ਦੇ ਅਦਾਲਤ ਵਿਚ ਕਦਮ ਰੱਖਦੇ ਹੀ ਉਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ।
ਇਹ ਖ਼ਬਰ ਵੀ ਪੜ੍ਹੋ - ਮੈਦਾਨ 'ਚ ਪਰਤੇ ਰਿਸ਼ਭ ਪੰਤ, BCCI ਨੇ ਬੁਮਰਾਹ ਸਣੇ 5 ਖਿਡਾਰੀਆਂ ਬਾਰੇ ਦਿੱਤੀ ਵੱਡੀ ਅਪਡੇਟ, ਜਾਣੋ ਕਦੋਂ ਹੋਵੇਗੀ ਵਾਪਸੀ
ਮਲਿਕ ਨੇ 26 ਮਈ ਨੂੰ ਸੁਪਰੀਮ ਕੋਰਟ ਦੇ ਰਜਿਸਟਰਾਰ ਨੂੰ ਪੱਤਰ ਲਿਖਿਆ ਸੀ ਅਤੇ ਆਪਣੇ ਮਾਮਲੇ ਦੀ ਪੈਰਵੀ ਲਈ ਨਿੱਜੀ ਤੌਰ ’ਤੇ ਮੌਜੂਦ ਰਹਿਣ ਦੀ ਮਨਜ਼ੂਰੀ ਦੀ ਅਪੀਲ ਕੀਤੀ ਸੀ। ਮਾਮਲੇ ਵਿਚ ਇਕ ਸਹਾਇਕ ਰਜਿਟਰਾਰ ਨੇ 18 ਜੁਲਾਈ ਨੂੰ ਮਲਿਕ ਦੀ ਅਪੀਲ ’ਤੇ ਗੌਰ ਕੀਤਾ ਅਤੇ ਕਿਹਾ ਕਿ ਸੁਪਰੀਮ ਕੋਰਟ ਜ਼ਰੂਰੀ ਹੁਕਮ ਪਾਸ ਕਰੇਗੀ। ਤਿਹਾੜ ਜੇਲ ਦੇ ਅਧਿਕਾਰੀਆਂ ਨੇ ਪ੍ਰਤੱਖ ਰੂਪ ਨਾਲ ਇਸ ਨੂੰ ਗਲਤ ਸਮਝਿਆ ਕਿ ਮਲਿਕ ਨੂੰ ਆਪਣੇ ਮਾਮਲੇ ਦੀ ਪੈਰਵੀ ਲਈ ਸੁਪਰੀਮ ਕੋਰਟ ਵਿਚ ਪੇਸ਼ ਕੀਤਾ ਜਾਣਾ ਹੈ। ਮਲਿਕ ਨੂੰ ਹੁਕਮ ਦੀ ਗਲਤ ਵਿਆਖਿਆ ਕਾਰਨ ਅਦਾਲਤ ਵਿਚ ਲਿਆਂਦਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8