ਯੁਮਨਾਨਗਰ ''ਚ ਪਲਟੀ ਬੱਸ, 18 ਯਾਤਰੀ ਜ਼ਖਮੀ
Sunday, Nov 17, 2019 - 03:39 PM (IST)

ਯੁਮਨਾਨਗਰ—ਹਰਿਆਣਾ ਦੇ ਯੁਮਨਾਨਗਰ ਜ਼ਿਲੇ 'ਚ ਅੱਜ ਭਾਵ ਐਤਵਾਰ ਨੂੰ ਬੱਸ ਪਲਟਣ ਕਾਰਨ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 18 ਯਾਤਰੀ ਜ਼ਖਮੀ ਹੋ ਗਏ।
ਪੁਲਸ ਨੇ ਦੱਸਿਆ ਹੈ ਕਿ ਬਿਲਾਸਪੁਰ ਦੇ ਕੋਲ ਕਾਰ ਨੂੰ ਟਕਰਾਉਣ ਤੋਂ ਬਚਾਉਣ ਦੀ ਕੋਸ਼ਿਸ਼ ਦੌਰਾਨ ਕਾਲਕਾ ਤੋਂ ਹਰਿਦੁਆਰ ਜਾ ਰਹੀ ਟੂਰਿਸਟ ਬੱਸ ਪਲਟ ਗਈ। ਬਿਲਾਸਪੁਰ ਦੇ ਥਾਣਾ ਮੁਖੀ ਰਾਕੇਸ਼ ਕੁਮਾਰ ਨੇ ਦੱਸਿਆ ਹੈ ਕਿ ਇਸ ਹਾਦਸੇ 'ਚ ਬੱਸ ਡਰਾਈਵਰ ਵੀ ਜ਼ਖਮੀ ਹੋ ਗਿਆ ਹੈ।