ਬੰਗਾਲ: ਸ਼ੁਭੇਂਦੂ ਅਧਿਕਾਰੀ ਦੇ ਪਿਤਾ ਤੇ ਭਰਾ ਨੂੰ ਮਿਲੀ Y+ ਸੁਰੱਖਿਆ

Saturday, May 22, 2021 - 01:14 PM (IST)

ਬੰਗਾਲ: ਸ਼ੁਭੇਂਦੂ ਅਧਿਕਾਰੀ ਦੇ ਪਿਤਾ ਤੇ ਭਰਾ ਨੂੰ ਮਿਲੀ Y+ ਸੁਰੱਖਿਆ

ਕੋਲਕਾਤਾ– ਪੱਛਮੀ ਬੰਗਾਲ ’ਚ ਸਿਆਸੀ ਸਰਗਰਮੀ ਜਾਰੀ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਨੰਦੀਗ੍ਰਾਮ ਵਿਧਾਨ ਸਭਾ ਤੋਂ ਮਮਤਾ ਬੈਨਰਜੀ ਨੂੰ ਮਾਤ ਦੇਣ ਵਾਲੇ ਸ਼ੁਭੇਂਦੂ ਅਧਿਕਾਰੀ ਦੇ ਪਿਤਾ ਸ਼ਿਸ਼ਿਰ ਅਧਿਕਾਰੀ ਅਤੇ ਭਰਾ ਦਿਭੇਂਦੂ ਅਧਿਕਾਰੀ ਦੀ ਸੁਰੱਖਿਆ ਵਧਾ ਦਿੱਤੀ ਹੈ। ਮੰਤਰਾਲਾ ਨੇ ਦੋਵਾਂ ਹੀ ਸਾਂਸਦਾਂ ਨੂੰ ਵਾਈ ਪਲੱਸ (Y+) ਕੈਟੇਗਰੀ ਦੀ ਸੁਰੱਖਿਆ ਦੇਣ ਦਾ ਐਲਾਨ ਕੀਤਾ ਹੈ। ਸੀ.ਆਰ.ਪੀ.ਐੱਫ. ਦੇ ਜਵਾਬ ਇਨ੍ਹਾਂ ਦੀ ਸੁਰੱਖਿਆ ਕਰਨਗੇ। 

ਦੱਸ ਦੇਈਏ ਕਿ ਸ਼ਿਸ਼ਿਰ ਅਧਿਕਾਰੀ ਅਤੇ ਸ਼ੁਭੇਂਦੂ ਅਧਿਕਾਰੀ ਨੇ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਸੀ। ਗ੍ਰਹਿ ਮੰਤਰਾਲਾ ਨੇ ਸੀ.ਆਰ.ਪੀ.ਐੱਫ. ਨੂੰ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਹੈ। 

 

ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕੇਂਦਰੀ ਗ੍ਰਿਹ ਮੰਤਰਾਲਾ ਨੇ ਸ਼ਿਸ਼ਿਰ ਅਧਿਕਾਰੀ ਦੀ ਵੀ ਸੁਰੱਖਿਆ ਵਧਾਈ ਸੀ। ਉਨ੍ਹਾਂ ਤੋਂ ਇਲਾਵਾ ਭਾਜਪਾ ’ਚ ਸ਼ਾਮਲ ਹੋਣ ਵਾਲੇ ਅਭਿਨੇਤਾ ਤੋਂ ਨੇਤਾ ਬਣੇ ਮਿਥੁਨ ਚੱਕਰਵਰਤੀ ਵੀ ਗ੍ਰਹਿ ਮੰਤਰਾਲਾ ਦੀ ਸੁਰੱਖਿਆ ਨਾਲ ਘਿਰੇ ਰਹਿੰਦੇ ਹਨ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਚੋਣਾਂ ਤੋਂ ਪਹਿਲਾਂ ਅਤੇ ਨਤੀਜੇ ਆਉਣ ਤੋਂ ਬਾਅਦ ਬੰਗਾਲ ’ਚ ਹਿੰਸਕ ਵਾਰਦਾਤਾਂ ਲਗਾਤਾਰ ਹੋ ਰਹੀਆਂ ਹਨ। ਇਸ ਵਿਚ ਦੋਵਾਂ ਹੀ ਪਾਰਟੀਆਂ ਦੇ ਕਈ ਵਰਕਰਾਂ ਦੀ ਮੌਤ ਵੀ ਹੋ ਚੁੱਕੀ ਹੈ। ਹਾਲ ਹੀ ’ਚ ਇਕ ਕੇਂਦਰੀ ਮੰਤਰੀ ਦੇ ਕਾਫ਼ਿਲੇ ’ਤੇ ਵੀ ਹਮਲਾ ਹੋਇਆ ਸੀ। ਭਾਜਪਾ ਨੇ ਟੀ.ਐੱਮ.ਸੀ. ’ਤੇ ਹਮਲੇ ਦੇ ਦੋਸ਼ ਲਗਾਏ ਸਨ। 


author

Rakesh

Content Editor

Related News