PM ਮੋਦੀ ਨਾਲ ਮੁਲਾਕਾਤ 'ਚ ਚੀਨ ਦੇ ਬਦਲੇ ਸੁਰ, ਸ਼ੀ ਜਿਨਪਿੰਗ ਬੋਲੇ- 'ਭਾਰਤ ਸਾਡਾ ਦੁਸ਼ਮਣ ਨਹੀਂ, ਸਾਥੀ ਹੈ'

Sunday, Sep 13, 2026 - 08:11 AM (IST)

PM ਮੋਦੀ ਨਾਲ ਮੁਲਾਕਾਤ 'ਚ ਚੀਨ ਦੇ ਬਦਲੇ ਸੁਰ, ਸ਼ੀ ਜਿਨਪਿੰਗ ਬੋਲੇ- 'ਭਾਰਤ ਸਾਡਾ ਦੁਸ਼ਮਣ ਨਹੀਂ, ਸਾਥੀ ਹੈ'

ਨਵੀਂ ਦਿੱਲੀ : ਨਵੀਂ ਦਿੱਲੀ ਵਿਖੇ ਆਯੋਜਿਤ 18ਵੇਂ ਬ੍ਰਿਕਸ ਸ਼ਿਖਰ ਸੰਮੇਲਨ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਚੀਨੀ ਵਿਦੇਸ਼ ਮੰਤਰਾਲੇ ਅਨੁਸਾਰ, ਸ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਭਾਰਤ ਆਪਸ ਵਿੱਚ ਪ੍ਰਤੀਦਵੰਦੀ ਨਹੀਂ ਬਲਕਿ ਇੱਕ-ਦੂਜੇ ਦੇ ਵਿਕਾਸ ਵਿੱਚ ਸਾਥੀ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਦੋਵੇਂ ਦੇਸ਼ ਇੱਕ-ਦੂਜੇ ਦੇ ਵਿਕਾਸ ਲਈ ਖ਼ਤਰਾ ਨਹੀਂ ਸਗੋਂ ਮੌਕਾ ਹਨ।

ਦੋਵਾਂ ਨੇਤਾਵਾਂ ਵਿਚਕਾਰ ਪਿਛਲੇ ਦੋ ਸਾਲਾਂ ਵਿੱਚ ਇਹ ਦੂਜੀ ਮੁਲਾਕਾਤ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤੇ ਸੁਧਾਰ ਦੀ ਦਿਸ਼ਾ ਵੱਲ ਵਧੇ ਹਨ। ਇਸ ਦੌਰਾਨ ਸੰਸਥਾਗਤ ਆਦਾਨ-ਪ੍ਰਦਾਨ ਮੁੜ ਸ਼ੁਰੂ ਹੋਇਆ ਹੈ ਅਤੇ ਦੁਵੱਲਾ ਵਪਾਰ ਨਵੀਆਂ ਉੱਚਾਈਆਂ 'ਤੇ ਪਹੁੰਚਿਆ ਹੈ। 'ਗਲੋਬਲ ਸਾਊਥ' ਦੇ ਅਹਿਮ ਮੈਂਬਰ ਹੋਣ ਦੇ ਨਾਤੇ ਦੋਵਾਂ ਦੇਸ਼ਾਂ 'ਤੇ ਮਨੁੱਖਤਾ ਦੇ ਭਵਿੱਖ ਅਤੇ ਆਪਣੀ ਜਨਤਾ ਦੀ ਭਲਾਈ ਲਈ ਬ੍ਰਿਕਸ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਵੱਡੀ ਜ਼ਿੰਮੇਵਾਰੀ ਹੈ।

ਰਿਸ਼ਤਿਆਂ 'ਚ ਸਥਿਰਤਾ ਲਈ ਚਾਰ-ਸੂਤਰੀ ਫਾਰਮੂਲਾ  
ਰਾਸ਼ਟਰਪਤੀ ਸ਼ੀ ਨੇ ਭਾਰਤ-ਚੀਨ ਰਿਸ਼ਤਿਆਂ ਨੂੰ ਲੰਬੇ ਸਮੇਂ ਦੀ ਸਥਿਰਤਾ ਦੇਣ ਲਈ ਚਾਰ ਮੁੱਖ ਬਿੰਦੂ ਸਾਂਝੇ ਕੀਤੇ:
1. ਰਣਨੀਤਕ ਸਮਝ: ਦੋਵੇਂ ਦੇਸ਼ ਇਹ ਸਮਝਣ ਕਿ ਉਹ ਇੱਕ-ਦੂਜੇ ਦੇ ਵਿਰੋਧੀ ਨਹੀਂ ਸਗੋਂ ਵਿਕਾਸ 'ਚ ਸਾਥੀ ਹਨ।
2. 'ਵਿਨ-ਵਿਨ' ਸਹਿਯੋਗ: ਵਿਕਾਸ ਨੂੰ ਸਭ ਤੋਂ ਵੱਡੀ ਤਰਜੀਹ ਬਣਾਉਂਦੇ ਹੋਏ ਆਪਸੀ ਲਾਭ ਅਤੇ ਦੋਸਤਾਨਾ ਆਦਾਨ-ਪ੍ਰਦਾਨ ਨੂੰ ਮਜ਼ਬੂਤ ਕਰਨਾ।
3. ਰੁਕਾਵਟਾਂ ਨੂੰ ਦੂਰ ਕਰਨਾ: ਦੁਵੱਲੇ ਰਿਸ਼ਤਿਆਂ ਅਤੇ ਸਰਹੱਦੀ ਮੁੱਦਿਆਂ ਦੇ ਹੱਲ ਲਈ ਆਪਸੀ ਸਤਿਕਾਰ ਤੇ ਸਮਝ ਜ਼ਰੂਰੀ ਹੈ, ਅਤੇ ਸਰਹੱਦ 'ਤੇ ਸ਼ਾਂਤੀ ਬਣਾਏ ਰੱਖਦੇ ਹੋਏ ਵਿਕਾਸ 'ਤੇ ਜ਼ੋਰ ਦਿੱਤਾ ਜਾਵੇ।
4. ਬਹੁਪੱਖੀ ਸਹਿਯੋਗ: ਸੰਯੁਕਤ ਰਾਸ਼ਟਰ, ਐਸ.ਸੀ.ਓ. (SCO), ਜੀ-20 (G20) ਅਤੇ ਬ੍ਰਿਕਸ ਵਰਗੇ ਵਿਸ਼ਵ ਮੰਚਾਂ 'ਤੇ ਮਿਲ ਕੇ ਕੰਮ ਕਰਨਾ।

ਦੋਵਾਂ ਦੇਸ਼ਾਂ ਨੂੰ ਅੰਤਰਰਾਸ਼ਟਰੀ ਨਿਰਪੱਖਤਾ ਅਤੇ ਨਿਆਂ ਦਾ ਸਮਰਥਨ ਕਰਨ ਲਈ ਗਲੋਬਲ ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕਰਨ ਦਾ ਸੱਦਾ ਦਿੱਤਾ ਗਿਆ ਹੈ।


author

Inder Prajapati

Content Editor

Related News