ਭਾਰਤ ਆ ਰਹੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ! ਬੀਜਿੰਗ ਤੋਂ ਹੋਏ ਰਵਾਨਾ
Saturday, Sep 12, 2026 - 11:06 AM (IST)
ਨਵੀਂ ਦਿੱਲੀ- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 18ਵੇਂ 'ਬ੍ਰਿਕਸ ਸਿਖਰ ਸੰਮੇਲਨ' 'ਚ ਸ਼ਾਮਲ ਹੋਣ ਲਈ ਸ਼ਨੀਵਾਰ ਨੂੰ ਬੀਜਿੰਗ ਤੋਂ ਨਵੀਂ ਦਿੱਲੀ ਲਈ ਰਵਾਨਾ ਹੋ ਗਏ ਹਨ। ਲਗਭਗ 7 ਸਾਲਾਂ 'ਚ ਚੀਨੀ ਰਾਸ਼ਟਰਪਤੀ ਦਾ ਇਹ ਪਹਿਲਾ ਭਾਰਤ ਦੌਰਾ ਹੈ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ 12 ਅਤੇ 13 ਸਤੰਬਰ ਨੂੰ ਆਯੋਜਿਤ ਹੋ ਰਹੇ ਦੋ-ਦਿਨਾ ਸੰਮੇਲਨ 'ਚ ਹਿੱਸਾ ਲੈਣ ਲਈ ਭਾਰਤ ਆ ਰਹੇ ਹਨ।
ਭਾਰਤ 'ਚ ਚੀਨੀ ਰਾਜਦੂਤ ਸ਼ੂ ਫੇਈਹੌਂਗ ਅਨੁਸਾਰ, ਸ਼ੀ ਜਿਨਪਿੰਗ ਦੇ ਨਾਲ ਚੀਨੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਚਾਈ ਛੀ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਸਣੇ ਇੱਕ ਉੱਚ-ਪੱਧਰੀ ਵਫ਼ਦ ਭਾਰਤ ਆ ਰਿਹਾ ਹੈ। ਬ੍ਰਿਕਸ ਸੰਮੇਲਨ ਤੋਂ ਵੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਇੱਕ ਅਹਿਮ ਦੁਵੱਲੀ ਬੈਠਕ ਹੋਣ ਦੀ ਪੂਰੀ ਉਮੀਦ ਹੈ। ਦੋਵਾਂ ਦੇਸ਼ਾਂ ਦੇ ਡਿਪਲੋਮੈਟ ਇਸ ਬੈਠਕ ਦੇ ਇੰਤਜ਼ਾਮਾਂ 'ਚ ਜੁਟੇ ਹੋਏ ਹਨ। ਕਜ਼ਾਨ (ਰੂਸ) ਅਤੇ ਤਿਆਨਜਿਨ (ਚੀਨ) ਤੋਂ ਬਾਅਦ ਲਗਾਤਾਰ ਤੀਜੇ ਸਾਲ ਦੋਵਾਂ ਆਗੂਆਂ ਦੀ ਇਹ ਆਹਮੋ-ਸਾਹਮਣੇ ਮੁਲਾਕਾਤ ਹੋਵੇਗੀ।
ਇਹ ਵੀ ਪੜ੍ਹੋ- 100 ਅਰਬ ਡਾਲਰ ਤੱਕ ਪੁੱਜੇਗਾ ਭਾਰਤ-ਰੂਸ ਦਾ ਵਪਾਰ ! BRICS ਤੋਂ ਪਹਿਲਾਂ ਮਿਲੇ PM ਮੋਦੀ ਤੇ ਪੁਤਿਨ
2020 ਦੇ ਗਲਵਾਨ ਘਾਟੀ ਦੇ ਤਣਾਅ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਪਟੜੀ 'ਤੇ ਲਿਆਉਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਚੀਨੀ ਰਾਸ਼ਟਰਪਤੀ ਦਾ ਇਹ ਦੌਰਾ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਭਾਰਤ ਨੇ ਹਮੇਸ਼ਾ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਦੁਵੱਲੇ ਸਬੰਧਾਂ 'ਚ ਮਜ਼ਬੂਤੀ ਲਈ ਸਰਹੱਦੀ ਖੇਤਰਾਂ 'ਚ ਸ਼ਾਂਤੀ ਅਤੇ ਸਥਿਰਤਾ ਬਣਾਏ ਰੱਖਣਾ ਸਭ ਤੋਂ ਪਹਿਲੀ ਸ਼ਰਤ ਹੈ।
ਚੀਨੀ ਰਾਜਦੂਤ ਨੇ ਕਿਹਾ ਕਿ ਚੀਨ ਭਾਰਤ ਨਾਲ ਮਿਲ ਕੇ ਦੋਵਾਂ ਨੇਤਾਵਾਂ ਦੇ ਰਣਨੀਤਕ ਨਿਰਦੇਸ਼ਾਂ 'ਤੇ ਅਮਲ ਕਰਨ, ਆਪਸੀ ਭਾਈਚਾਰਾ ਵਧਾਉਣ, ਮਤਭੇਦਾਂ ਨੂੰ ਸਹੀ ਢੰਗ ਨਾਲ ਸੁਲਝਾਉਣ ਅਤੇ ਇੱਕ-ਦੂਜੇ ਦੇ ਵਿਕਾਸ 'ਚ ਮਦਦਗਾਰ ਗੁਆਂਢੀ-ਪਾਰਟਨਰ ਬਣਨ ਲਈ ਤਿਆਰ ਹੈ।
ਇਹ ਵੀ ਪੜ੍ਹੋ- ਇਰਾਨ ਦਾ ਬਹਿਰੀਨ 'ਤੇ ਭਿਆਨਕ ਹਮਲਾ ! ਅਮਰੀਕੀ ਨੇਵੀ ਬੇਸ ਕਰ'ਤਾ ਤਬਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
