ਪਹਿਲਵਾਨ ਬਜਰੰਗ ਪੂਨੀਆ ''ਤੇ 4 ਸਾਲ ਦਾ ਬੈਨ, ਐਂਟੀ ਡੋਪਿੰਗ ਟੈਸਟ ਲਈ ਸੈਂਪਲ ਦੇਣ ਤੋਂ ਕੀਤੀ ਸੀ ਨਾਂਹ

Wednesday, Nov 27, 2024 - 09:53 AM (IST)

ਨਵੀਂ ਦਿੱਲੀ : ਨਾਡਾ (ਨੈਸ਼ਨਲ ਐਂਟੀ ਡੋਪਿੰਗ ਏਜੰਸੀ) ਨੇ ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਖਿਲਾਫ ਸਖਤ ਕਾਰਵਾਈ ਕੀਤੀ ਹੈ। ਨਾਡਾ ਨੇ ਉਸ 'ਤੇ 4 ਸਾਲ ਲਈ ਬੈਨ ਲਗਾ ਦਿੱਤਾ ਹੈ। ਬੈਨ ਦਾ ਕਾਰਨ ਐਂਟੀ ਡੋਪਿੰਗ ਕੋਡ ਦਾ ਉਲੰਘਣ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਇਕ ਖਿਡਾਰੀ ਦੇ ਰੂਪ 'ਚ ਉਨ੍ਹਾਂ ਦਾ ਕਰੀਅਰ ਖਤਮ ਹੋ ਗਿਆ ਹੈ, ਕਿਉਂਕਿ ਹੁਣ ਉਹ ਇਸ ਦੌਰਾਨ ਕੋਚਿੰਗ ਵੀ ਨਹੀਂ ਦੇ ਸਕਣਗੇ।

26 ਨਵੰਬਰ ਨੂੰ ਨਾਡਾ ਨੇ ਬਜਰੰਗ ਪੂਨੀਆ 'ਤੇ ਰਾਸ਼ਟਰੀ ਟੀਮ ਲਈ ਚੋਣ ਟਰਾਇਲਾਂ ਦੌਰਾਨ 10 ਮਾਰਚ ਨੂੰ ਡੋਪ ਟੈਸਟ ਲਈ ਆਪਣਾ ਨਮੂਨਾ ਦੇਣ ਤੋਂ ਇਨਕਾਰ ਕਰਨ 'ਤੇ ਚਾਰ ਸਾਲ ਲਈ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਪਹਿਲਾਂ ਨਾਡਾ ਨੇ ਇਸ ਅਪਰਾਧ ਲਈ ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਪਹਿਲਵਾਨ 'ਤੇ 23 ਅਪ੍ਰੈਲ ਨੂੰ ਸਭ ਤੋਂ ਪਹਿਲਾਂ ਪਾਬੰਦੀ ਲਗਾਈ ਸੀ, ਜਿਸ ਤੋਂ ਬਾਅਦ ਵਿਸ਼ਵ ਪੱਧਰੀ ਕੁਸ਼ਤੀ ਸੰਸਥਾ UWW (ਯੂਨਾਈਟਿਡ ਵਰਲਡ ਰੈਸਲਿੰਗ) ਨੇ ਵੀ ਉਸ 'ਤੇ ਪਾਬੰਦੀ ਲਗਾ ਦਿੱਤੀ ਸੀ।

ਇਹ ਵੀ ਪੜ੍ਹੋ : ਨਿੱਜੀ ਐਮਰਜੈਂਸੀ ਕਾਰਨ ਗੰਭੀਰ ਦੀ ਘਰ ਵਾਪਸੀ, ਐਡੀਲੇਡ 'ਚ ਟੀਮ 'ਚ ਹੋਣਗੇ ਸ਼ਾਮਲ

ਬਜਰੰਗ ਨੇ ਇਸ ਪਾਬੰਦੀ ਖਿਲਾਫ ਅਪੀਲ ਕੀਤੀ ਸੀ ਅਤੇ ਇਸ ਨੂੰ ਨਾਡਾ ਦੇ ਅਨੁਸ਼ਾਸਨੀ ਡੋਪਿੰਗ ਪੈਨਲ (ਏਡੀਡੀਪੀ) ਦੁਆਰਾ 31 ਮਈ ਨੂੰ ਰੱਦ ਕਰ ਦਿੱਤਾ ਗਿਆ ਸੀ ਜਦੋਂ ਤੱਕ ਕਿ ਨਾਡਾ ਨੇ ਦੋਸ਼ਾਂ ਦਾ ਨੋਟਿਸ ਜਾਰੀ ਨਹੀਂ ਕੀਤਾ। ਇਸ ਤੋਂ ਬਾਅਦ ਨਾਡਾ ਨੇ ਪਹਿਲਵਾਨ ਨੂੰ 23 ਜੂਨ ਨੂੰ ਨੋਟਿਸ ਦਿੱਤਾ ਸੀ। ਧਿਆਨ ਰਹੇ ਬਜਰੰਗ ਪੂਨੀਆ ਸਾਥੀ ਪਹਿਲਵਾਨ ਵਿਨੇਸ਼ ਫੋਗਾਟ ਦੇ ਨਾਲ ਕਾਂਗਰਸ 'ਚ ਸ਼ਾਮਲ ਹੋਏ ਸਨ, ਜਿੱਥੇ ਉਨ੍ਹਾਂ ਨੂੰ ਆਲ ਇੰਡੀਆ ਕਿਸਾਨ ਕਾਂਗਰਸ ਦੀ ਕਮਾਨ ਸੌਂਪੀ ਗਈ ਸੀ। ਉਸ ਨੇ ਇਸ ਦੋਸ਼ ਨੂੰ 11 ਜੁਲਾਈ ਨੂੰ ਲਿਖਤੀ ਰੂਪ ਵਿਚ ਚੁਣੌਤੀ ਦਿੱਤੀ ਸੀ, ਜਿਸ ਤੋਂ ਬਾਅਦ 20 ਸਤੰਬਰ ਅਤੇ 4 ਅਕਤੂਬਰ ਨੂੰ ਸੁਣਵਾਈ ਹੋਈ।

ਬਜਰੰਗ ਪੂਨੀਆ ਹੁਣ ਕੋਚਿੰਗ ਵੀ ਨਹੀਂ ਦੇ ਸਕਣਗੇ
ਬਜਰੰਗ ਪੂਨੀਆ ਦੇ ਸਬੰਧ ਵਿਚ ADDP ਨੇ ਆਪਣੇ ਆਦੇਸ਼ ਵਿਚ ਕਿਹਾ ਕਿ ਪੈਨਲ ਦਾ ਮੰਨਣਾ ਹੈ ਕਿ ਐਥਲੀਟ ਧਾਰਾ 10.3.1 ਤਹਿਤ ਪਾਬੰਦੀਆਂ ਲਈ ਜਵਾਬਦੇਹ ਹੈ ਅਤੇ ਉਸ ਨੂੰ 4 ਸਾਲਾਂ ਦੀ ਮਿਆਦ ਲਈ ਅਯੋਗ ਐਲਾਨ ਕੀਤਾ ਗਿਆ ਹੈ। ਇਸ ਪਾਬੰਦੀ ਦਾ ਮਤਲਬ ਹੈ ਕਿ ਬਜਰੰਗ ਪ੍ਰਤੀਯੋਗੀ ਕੁਸ਼ਤੀ ਵਿਚ ਵਾਪਸੀ ਨਹੀਂ ਕਰ ਸਕੇਗਾ ਅਤੇ ਜੇਕਰ ਉਹ ਚਾਹੇ ਤਾਂ ਵਿਦੇਸ਼ ਵਿਚ ਕੋਚਿੰਗ ਦੀ ਨੌਕਰੀ ਲਈ ਅਪਲਾਈ ਨਹੀਂ ਕਰ ਸਕੇਗਾ। ਪੈਨਲ ਨੇ ਕਿਹਾ ਕਿ ਬਜਰੰਗ 'ਤੇ 4 ਸਾਲ ਦੀ ਪਾਬੰਦੀ 23.04.2024 ਤੋਂ ਲਾਗੂ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sandeep Kumar

Content Editor

Related News