ਭਾਰਤ ਸਮੇਤ ਦੁਨੀਆ ਭਰ ''ਚ ਸੋਸ਼ਲ ਸਾਈਟਾਂ ਟਵਿੱਟਰ ''ਤੇ ਹੋਈਆਂ ਡਾਊਨ

Tuesday, Apr 17, 2018 - 11:12 PM (IST)

ਨੈਸ਼ਨਲ ਡੈਸਕ- ਵਿਸ਼ਵ ਦੀਆਂ ਸਭ ਤੋਂ ਪ੍ਰਸਿੱਧ ਸੋਸ਼ਲ ਮੀਡੀਆ ਵੈੱਬਸਾਈਟਾਂ ਟਵਿੱਟਰ 'ਤੇ ਮੰਗਲਵਾਰ ਸ਼ਾਮ ਨੂੰ ਅਚਾਨਕ ਕੁਝ ਮਿੰਟਾਂ ਲਈ ਰੁਕ ਗਈਆਂ। ਸੋਸ਼ਲ ਮੀਡੀਆ ਸਾਈਟ ਟਵਿੱਟਰ ਨੇ ਕੁਝ ਸਮੇਂ ਲਈ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਦੌਰਾਨ ਟਵਿੱਟਰ ਖੋਲ੍ਹਣ 'ਤੇ ਕਈ ਲੋਕ ਇਨ ਜਾਂ ਪੇਜ ਦੀ ਜਗ੍ਹਾ ਨੀਲੀ ਸਕ੍ਰੀਨ ਖੁੱਲ੍ਹ ਕੇ ਸਾਹਮਣੇ ਆ ਰਹੀ ਸੀ। ਇਸ 'ਤੇ ਇਕ ਮੈਸੇਜ ਦਿਖਾਈ ਦੇ ਰਿਹਾ ਸੀ, ਜਿਸ 'ਚ ਲਿਖਿਆ ਸੀ ਕਿ ਜਲਦ ਹੀ ਟਵਿੱਟਰ ਨੂੰ ਲਾਗ-ਇਨ ਕਰਨ 'ਚ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਥੋੜ੍ਹੀ ਦੇਰ 'ਚ ਹੱਲ ਕਰ ਦਿੱਤਾ ਜਾਵੇਗਾ। 
ਅਚਾਨਕ ਟਵਿੱਟਰ ਦਾ ਸਰਵਰ ਹੋਇਆ ਡਾਊਨ
ਟਵਿੱਟਰ 'ਤੇ ਇਹ ਸਥਿਤੀ ਲਗਭਗ 5 ਤੋਂ 10 ਮਿੰਟ ਤਕ ਬਣੀ ਰਹੀ। ਉਥੇ ਹੁਣ ਸੋਸ਼ਲ ਸਾਈਟਾਂ 'ਚ ਆਈਆਂ ਦਿੱਕਤਾਂ ਨੂੰ ਦੂਰ ਕਰ ਲਿਆ ਗਿਆ ਹੈ। ਹੁਣ ਇਸ 'ਤੇ ਲਾਗ-ਇਨ ਹੋ ਰਿਹਾ ਹੈ। ਹਾਲਾਂਕਿ ਅਜੇ ਇਸ ਗੱਲ ਦਾ ਪਤਾ ਨਹੀਂ ਚੱਲ ਸਕਿਆ ਹੈ ਕਿ ਅਚਾਨਕ ਟਵਿੱਟਰ ਕਿਉਂ ਡਾਊਨ ਹੋਇਆ। ਉਥੇ ਇਸ 'ਤੇ ਵੈੱਬਸਾਈਟ ਟਰੈਕ ਕਰਨ ਵਾਲੀ ਦਿ ਡਾਊਨ ਡਿਟੈਕਟਰ ਵੈੱਬਸਾਈਟ ਦਾ ਕਹਿਣਾ ਹੈ ਕਿ ਟਵਿੱਟਰ ਡਾਊਨ ਦੀ ਸਮੱਸਿਆ ਪੂਰੀ ਦੁਨੀਆ 'ਚ ਆਈ ਹੈ। 


Related News