ਭਦੋਹੀ ’ਚ ਬਣੇਗਾ 180 ਫੁੱਟ ਉੱਚਾ ਦੁਨੀਆ ਦਾ ਸਭ ਤੋਂ ਵੱਡਾ ਤਾਂਬੇ ਦਾ ਸ਼ਿਵ ਮੰਦਰ
Saturday, Nov 08, 2025 - 12:40 AM (IST)
ਭਦੋਹੀ- ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲੇ ਦੇ ਸ਼੍ਰੀ ਦੁਆਦਸ਼ ਜੋਤਿਰਲਿੰਗ ਸੰਗਮ ਖੇਤਰ ਸੁੰਦਰਵਨ ਕਟੇਬਨਾ ’ਚ 180 ਫੁੱਟ ਉੱਚਾ ਤਾਂਬੇ ਦਾ ਅਲੌਕਿਕ ਸ਼ਿਵ ਮੰਦਰ ਬਣਾਇਆ ਜਾ ਰਿਹਾ ਹੈ। ਇਸ ਮੰਦਰ ਨੂੰ ਦੁਨੀਆ ਦਾ ਸਭ ਤੋਂ ਉੱਚਾ ਤਾਂਬੇ ਦਾ ਮੰਦਰ ਦੱਸਿਆ ਜਾ ਰਿਹਾ ਹੈ।
ਮੰਦਰ ਨਿਰਮਾਣ ਦੀ ਮੁਖੀ ਸਾਧਵੀ ਮਾਤਾ ਰਾਜਲਕਸ਼ਮੀ ਮੰਦਾ ਨੇ ਦੱਸਿਆ ਕਿ ਇਹ ਮੰਦਰ 180 ਫੁੱਟ ਉੱਚਾ ਅਤੇ 150 ਫੁੱਟ ਚੌੜਾ ਹੋਵੇਗਾ। ਮੰਦਰ ਦਾ ਗਰਭਗ੍ਰਹਿ ਧਰਤੀ ਦੀ ਸਤ੍ਹਾ ਤੋਂ 45 ਫੁੱਟ ਹੇਠਾਂ ਬਣਾਇਆ ਜਾ ਰਿਹਾ ਹੈ, ਜਿਸ ’ਚ 9 ਫੁੱਟ ਉੱਚਾ ਅਤੇ ਲੱਗਭਗ 90 ਟਨ ਭਾਰੀ ਵਿਸ਼ਾਲ ਸ਼ਿਵਲਿੰਗ ਸਥਾਪਿਤ ਕੀਤਾ ਜਾਵੇਗਾ।
