ਰਿਸ਼ੀਕੁਲ ਮੈਦਾਨ ਬਣੇਗਾ ਚਾਰਧਾਮ ਯਾਤਰਾ ਦਾ ਰਜਿਸਟ੍ਰੇਸ਼ਨ ਕੇਂਦਰ

Friday, Feb 27, 2026 - 03:16 AM (IST)

ਰਿਸ਼ੀਕੁਲ ਮੈਦਾਨ ਬਣੇਗਾ ਚਾਰਧਾਮ ਯਾਤਰਾ ਦਾ ਰਜਿਸਟ੍ਰੇਸ਼ਨ ਕੇਂਦਰ

ਹਰਿਦੁਆਰ - ਚਾਰਧਾਮ ਯਾਤਰਾ ਦੀਆਂ ਤਿਆਰੀਆਂ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਅਲਰਟ ਮੋਡ ’ਚ ਆ ਗਿਆ ਹੈ। ਯਾਤਰਾ ਦੀਆਂ ਵਿਵਸਥਾਵਾਂ ਨੂੰ ਲੈ ਕੇ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਵੀ ਡੀ. ਐੱਮ. ਮਯੂਰ ਦੀਕਸ਼ਿਤ ਨੇ ਅਧਿਕਾਰੀਆਂ ਨਾਲ ਬੈਠਕ ਕੀਤੀ। ਚਾਰਧਾਮ ਯਾਤਰਾ ਦੇ ਮੁੱਖ ਪ੍ਰਵੇਸ਼ ਦੁਆਰ ਹਰਿਦੁਆਰ ’ਚ ਇਸ ਵਾਰ ਵੀ ਰਜਿਸਟ੍ਰੇਸ਼ਨ ਕੇਂਦਰ ਰਿਸ਼ੀਕੁਲ ਮੈਦਾਨ ’ਚ ਬਣਾਇਆ ਜਾਵੇਗਾ। ਡੀ. ਐੱਮ. ਨੇ ਸੈਰ-ਸਪਾਟਾ ਅਧਿਕਾਰੀ ਨੂੰ ਯਾਤਰਾ ਦੀ ਰਜਿਸਟ੍ਰੇਸ਼ਨ ਲਈ 20 ਕਾਊਂਟਰ ਬਣਾਉਣ ਦੇ ਹੁਕਮ ਦਿੰਦੇ ਹੋਏ ਕਿਹਾ ਕਿ ਹਰੇਕ ਕਾਊਂਟਰ ’ਤੇ ਸ਼ਿਫਟਵਾਰ ਕਰਮਚਾਰੀਆਂ ਦੀ ਡਿਊਟੀ ਲਾਈ ਜਾਵੇ।

ਇਨ੍ਹਾਂ ਰਜਿਸਟ੍ਰੇਸ਼ਨ ਕੇਂਦਰਾਂ ’ਤੇ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਭਾਵ 12 ਘੰਟੇ ਯਾਤਰੀ ਚਾਰਧਾਮ ਯਾਤਰਾ ਲਈ ਰਜਿਸਟ੍ਰੇਸ਼ਨ ਕਰਾ ਸਕਣਗੇ। ਪੁਲਸ ਵਿਭਾਗ ਨੂੰ ਲੋੜ ਪੈਣ ’ਤੇ ਹੋਲਡਿੰਗ ਏਰੀਆ ਦੀ ਪਛਾਣ ਕਰਨ ਦੇ ਹੁਕਮ ਦਿੱਤੇ ਗਏ ਹਨ।


author

Inder Prajapati

Content Editor

Related News