ਨੌਜਵਾਨਾਂ ਨੂੰ ਪੀ. ਐੱਮ. ਮੋਦੀ ਦਾ ਸੰਦੇਸ਼- ''ਹੁਨਰ ਹੀ ਸਭ ਤੋਂ ਵੱਡੀ ਤਾਕਤ ਅਤੇ ਖਜ਼ਾਨੇ ਵਾਂਗ''

Wednesday, Jul 15, 2020 - 11:42 AM (IST)

ਨੌਜਵਾਨਾਂ ਨੂੰ ਪੀ. ਐੱਮ. ਮੋਦੀ ਦਾ ਸੰਦੇਸ਼- ''ਹੁਨਰ ਹੀ ਸਭ ਤੋਂ ਵੱਡੀ ਤਾਕਤ ਅਤੇ ਖਜ਼ਾਨੇ ਵਾਂਗ''

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਵਰਲਡ ਯੂਥ ਸਕਿਲ ਡੇਅ ਦੇ ਮੌਕੇ 'ਤੇ ਨੌਜਵਾਨਾਂ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਨਰ ਹੀ ਨੌਜਵਾਨਾਂ ਦੀ ਸਭ ਤੋਂ ਵੱਡੀ ਤਾਕਤ ਹੈ। ਹੁਨਰ ਹੀ ਇਨਸਾਨ ਨੂੰ ਜਿਊਣ ਦੀ ਤਾਕਤ ਦਿੰਦਾ ਹੈ। ਬਦਲਦੇ ਹੋਏ ਤਰੀਕਿਆਂ ਨੇ ਹੁਨਰ ਨੂੰ ਬਦਲ ਦਿੱਤਾ ਹੈ। ਅੱਜ ਦਾ ਦਿਨ 21ਵੀਂ ਸਦੀ ਦੇ ਨੌਜਵਾਨਾਂ ਨੂੰ ਸਮਰਪਿਤ ਹੈ, ਸਾਡੇ ਨੌਜਵਾਨ ਅੱਜ ਦੇ ਸਮੇਂ ਵਿਚ ਕਈ ਨਵੀਆਂ ਗੱਲਾਂ ਨੂੰ ਅਪਣਾ ਰਹੇ ਹਨ। ਹੁਨਰ ਤੁਹਾਨੂੰ ਬਾਕੀ ਸਾਰਿਆਂ ਤੋਂ ਵੱਖਰਾ ਬਣਾਉਂਦਾ ਹੈ। ਇਹ ਨੌਜਵਾਨਾਂ ਲਈ ਖਜ਼ਾਨੇ ਵਾਂਗ ਹੈ। ਹੁਨਰ ਦੀ ਤਾਕਤ ਇਨਸਾਨ ਨੂੰ ਉੱਚਾਈਆਂ 'ਤੇ ਲੈ ਜਾਂਦੀ ਹੈ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਨਰ ਹੀ ਤੁਹਾਡੀ ਸ਼ਖਸੀਅਤ ਨੂੰ ਨਿਖਾਰਦਾ ਹੈ। ਮੋਦੀ ਨੇ ਕਿਹਾ ਕਿ ਕੋਰੋਨਾ ਆਫ਼ਤ 'ਚ ਲੋਕ ਪੁੱਛਦੇ ਹਨ ਕਿ ਆਖਰ ਅੱਜ ਦੇ ਇਸ ਦੌਰ 'ਚ ਕਿਵੇਂ ਅੱਗੇ ਜਾਇਆ ਜਾਵੇ। ਉਨ੍ਹਾਂ ਇਸ ਦਾ ਜਵਾਬ ਵੀ ਸਪੱਸ਼ਟ ਦਿੱਤਾ ਕਿ ਜ਼ਰੂਰੀ ਹੈ ਕਿ ਤੁਸੀਂ ਹੁਨਰ ਨੂੰ ਮਜ਼ਬੂਤ ਬਣਾਓ।ਹੁਣ ਤੁਹਾਨੂੰ ਹਮੇਸ਼ਾ ਕੋਈ ਨਵਾਂ ਹੁਨਰ ਸਿੱਖਣਾ ਹੋਵੇਗਾ। ਹਰ ਕਿਸੇ 'ਚ ਆਪਣੀ ਇਕ ਸਮਰੱਥਾ ਹੁੰਦੀ ਹੈ, ਜੋ ਦੂਜਿਆਂ ਤੋਂ ਤਹਾਨੂੰ ਵੱਖਰਾ ਬਣਾਉਂਦੀ ਹੈ। ਹੁਨਰ ਵਿਅਕਤੀ ਨੂੰ ਨਵੀਂ ਪਹਿਚਾਣ ਦਿਵਾਉਂਦਾ ਹੈ। ਕੋਰੋਨਾ ਆਫ਼ਤ ਨੇ ਨੇਚਰ ਆਫ਼ ਜਾਬ ਨੂੰ ਬਦਲ ਦਿੱਤਾ ਹੈ। ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਹੁਨਰ ਨੂੰ ਸਿੱਖਦੇ ਰਹੋਗੇ ਤਾਂ ਜ਼ਿੰਦਗੀ ਵਿਚ ਉਤਸ਼ਾਹ ਵਧੇਗਾ। ਉਨ੍ਹਾਂ ਕਿਹਾ ਕਿ ਦੇਸ਼ ਭਰ 'ਚ ਸੈਂਕੜੇ ਪ੍ਰਧਾਨ ਪ੍ਰਧਾਨ ਕੌਸ਼ਲ ਵਿਕਾਸ ਕੇਂਦਰ ਖੋਲ੍ਹੇ ਗਏ। ਆਈ. ਟੀ. ਆਈਜ਼ ਦੀ ਗਿਣਤੀ ਵਧਾਈ ਗਈ, ਉਨ੍ਹਾਂ 'ਚ ਲੱਖਾਂ ਨਵੀਆਂ ਸੀਟਾਂ ਜੋੜੀਆਂ ਗਈਆਂ। ਇਸ ਦੌਰਾਨ 5 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਹੁਨਰ ਵਿਕਾਸ ਕੀਤਾ ਜਾ ਚੁੱਕਾ ਹੈ ਅਤੇ ਇਹ ਮੁਹਿੰਮ ਲਗਾਤਾਰ ਜਾਰੀ ਹੈ। 

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਮਹੱਤਵਪੂਰਨ ਯੋਜਨਾਵਾਂ ਸਕਿਲ ਇੰਡੀਆ ਮਿਸ਼ਨ ਨੂੰ ਅੱਜ 5 ਸਾਲ ਪੂਰੇ ਹੋ ਗਏ ਹਨ। ਇਸ ਮੌਕੇ 'ਤੇ ਉਨ੍ਹਾਂ ਨੇ ਹੁਨਰ ਵਿਕਾਸ ਮੰਤਰਾਲਾ ਵਲੋਂ ਡਿਜ਼ੀਟਲ ਕਾਨਕਲੇਵ ਦਾ ਆਯੋਜਨ ਕੀਤਾ ਗਿਆ ਹੈ।


author

Tanu

Content Editor

Related News