ਇਹ ਹੈ ਦੁਨੀਆ ਦੀ ਸਭ ਤੋਂ ਤਾਕਤਵਰ ਸਬਜ਼ੀ, ਸਾਰੀਆਂ ਬੀਮਾਰੀਆਂ ਤੋਂ ਮਿਲੇਗਾ ਛੁਟਕਾਰਾ
Thursday, Sep 05, 2019 - 06:54 PM (IST)

ਲਖਨਊ— ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੀ ਸਭ ਤੋਂ ਤਾਕਤਵਰ ਸਬਜ਼ੀ ਕਿਹੜੀ ਹੈ? ਜੇਕਰ ਨਹੀਂ ਪਤਾ ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਕ ਅਜਿਹੀ ਸਬਜ਼ੀ ਬਾਰੇ, ਜਿਸ ਨੂੰ ਖਾ ਕੇ ਤੁਸੀਂ ਫੌਲਾਦ ਵਰਗੇ ਦਿਖਣ ਲੱਗੋਗੇ। ਇਸ ਵਿਚ ਦਵਾਈ ਵਰਗੇ ਗੁਣ ਮੌਜੂਦ ਹਨ। ਦਰਅਸਲ, ਕੰਟੋਲਾ ਨਾਂ ਦੀ ਇਕ ਅਜਿਹੀ ਸਬਜ਼ੀ ਹੈ, ਜੋ ਤੁਹਾਨੂੰ ਤਾਕਤ ਦੇਵੇਗੀ ਅਤੇ ਫੌਲਾਦੀ ਬਣਾ ਦੇਵੇਗੀ। ਕੰਟੋਲਾ ਕਕੋੜੇ ਅਤੇ ਮਿੱਠਾ ਕਰੇਲਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਦੱਸ ਦਈਏ ਕਿ ਇਹ ਸਬਜ਼ੀ ਮੀਟ ਤੋਂ 50 ਗੁਣਾ ਜ਼ਿਆਦਾ ਤਾਕਤ ਅਤੇ ਪ੍ਰੋਟੀਨ ਪ੍ਰਦਾਨ ਕਰਦੀ ਹੈ। ਕੰਟੋਲਾ 'ਚ ਮੌਜੂਦ ਫਾਈਟੋਕੈਮੀਕਲਸ ਸਿਹਤ ਲਈ ਫਾਇਦੇਮੰਦ ਹਨ। ਇਸ ਵਿਚ ਐਂਟੀ-ਆਕਸੀਡੈਂਟ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਕੰਟੋਲਾ ਆਮ ਤੌਰ 'ਤੇ ਮਾਨਸੂਨ ਦੇ ਮੌਸਮ 'ਚ ਬਾਜ਼ਾਰ 'ਚ ਨਜ਼ਰ ਆਉਂਦਾ ਹੈ। ਇਸ ਦੇ ਫਾਇਦੇ ਕਾਰਣ ਹੁਣ ਇਸ ਦੀ ਮੰਗ ਦੁਨੀਆ ਭਰ 'ਚ ਹੈ। ਇਹ ਸਬਜ਼ੀ ਮੁੱਖ ਤੌਰ 'ਤੇ ਭਾਰਤ ਦੇ ਪਹਾੜੀ ਖੇਤਰਾਂ 'ਚ ਪਾਈ ਜਾਂਦੀ ਹੈ।
ਇਹ ਹਨ ਇਸ ਦੇ ਲਾਭ
ਕੰਟੋਲਾ 'ਚ ਮੌਜੂਦ ਮੋਮੋਰੇਡੀਸਨ ਤੱਤ ਐਂਟੀਆਕਸੀਡੈਂਟ, ਐਂਟੀਡਾਇਬਟੀਜ਼ ਅਤੇ ਐਂਟੀਸਟੇਰਸ ਵਾਂਗ ਕੰਮ ਕਰਦੇ ਹਨ। ਇਸ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ।
ਪਾਚਣ ਕਿਰਿਆ
ਕੰਟੋਲਾ ਦੀ ਸਬਜ਼ੀ ਖਾਣ ਨਾਲ ਕਈ ਰੋਗਾਂ ਦਾ ਇਲਾਜ ਵੀ ਹੁੰਦਾ ਹੈ। ਤੁਸੀਂ ਇਸ ਨੂੰ ਨਹੀਂ ਖਾਣਾ ਚਾਹੁੰਦੇ ਤਾਂ ਆਚਾਰ ਬਣਾ ਕੇ ਵੀ ਖਾ ਸਕਦੇ ਹੋ। ਆਯੁਰਵੇਦ 'ਚ ਕਈ ਰੋਗਾਂ ਦੇ ਇਲਾਜ ਲਈ ਇਸ ਨੂੰ ਦਵਾਈ ਦੇ ਰੂਪ 'ਚ ਪ੍ਰਯੋਗ ਕਰਦੇ ਹਨ। ਇਹ ਪਾਚਨ ਕਿਰਿਆ ਨੂੰ ਦਰੁਸਤ ਕਰਨ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਕੈਂਸਰ 'ਚ ਵੀ ਲਾਹੇਵੰਦ
ਕੰਟੋਲਾ ਖਾਣ ਨਾਲ ਕੈਂਸਰ 'ਚ ਵੀ ਲਾਭ ਮਿਲਦਾ ਹੈ। ਇਸ ਵਿਚ ਮੌਜੂਦ ਲਿਉਟੇਨ ਵਰਗੇ ਕੇਰੋਟੋਨੋਈਡਸ ਵੱਖ-ਵੱਖ ਅੱਖਾਂ ਦੇ ਰੋਗ, ਦਿਲ ਦੇ ਰੋਗ ਅਤੇ ਇਥੋਂ ਤਕ ਕਿ ਕੈਂਸਰ ਦੀ ਰੋਕਥਾਮ 'ਚ ਵੀ ਸਹਾਇਕ ਹੈ।
ਸਰਦੀ-ਖੰਘ
ਕੰਟੋਲਾ ਦੀ ਸਬਜ਼ੀ ਸਰਦੀ ਅਤੇ ਖੰਘ 'ਚ ਵੀ ਲਾਭਦਾਇਕ ਹੈ। ਇਸ ਵਿਚ ਐਂਟੀ-ਐਲਰਜਨ ਅਤੇ ਐਨਾਲਜੈਸਿਕ ਸਰਦੀ ਸਰਦੀ-ਖੰਘ ਤੋਂ ਰਾਹਤ ਪ੍ਰਦਾਨ ਕਰਨ ਅਤੇ ਇਸ ਨੂੰ ਰੋਕਣ 'ਚ ਬਹੁਤ ਮਦਦਗਾਰ ਹੈ।