ਲਗਾਤਾਰ ਦੂਜੇ ਸਾਲ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਬਣੀ ‘ਦਿੱਲੀ’

Tuesday, Mar 22, 2022 - 01:30 PM (IST)

ਲਗਾਤਾਰ ਦੂਜੇ ਸਾਲ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਬਣੀ ‘ਦਿੱਲੀ’

ਨੈਸ਼ਨਲ ਡੈਸਕ- ਭਾਰਤ ਦੀ ਰਾਜਧਾਨੀ ਦਿੱਲੀ ਦੇ ਨਾਂ ਇਕ ਹੋਰ ਅਨਚਾਹਾ ਰਿਕਾਰਡ ਮੁੜ ਦਰਜ ਹੋਇਆ ਹੈ। ਲਗਾਤਾਰ ਦੂਜੇ ਸਾਲ ਦਿੱਲੀ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਬਣ ਗਈ ਹੈ। ਦਿੱਲੀ ਤੋਂ ਬਾਅਦ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦਾ ਨੰਬਰ ਆਉਂਦਾ ਹੈ। ਸਾਲ 2021 ’ਚ ਇਕ ਵੀ ਦੇਸ਼ ਵਿਸ਼ਵ ਸਿਹਤ ਸੰਗਠਨ (WHO) ਦੇ ਹਵਾ ਗੁਣਵੱਤਾ ਮਾਪਦੰਡ ਨੂੰ ਪੂਰਾ ਕਰਨ ’ਚ  ਸਫ਼ਲ ਨਹੀਂ ਹੋਇਆ। ਮੰਗਲਵਾਰ ਯਾਨੀ ਕਿ ਅੱਜ 6,475 ਸ਼ਹਿਰਾਂ ’ਚ ਪ੍ਰਦੂਸ਼ਣ ਦੇ ਅੰਕੜਿਆਂ ਦਾ ਇਕ ਸਰਵੇ ਵਿਖਾਇਆ ਗਿਆ।

ਇਨ੍ਹਾਂ ਅੰਕੜਿਆਂ ਮੁਤਾਬਕ 2021 ’ਚ ਭਾਰਤ ਦਾ ਪ੍ਰਦੂਸ਼ਣ ਪੱਧਰ ਖਰਾਬ ਹੋ ਗਿਆ ਹੈ ਅਤੇ ਨਵੀਂ ਦਿੱਲੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਬਣੀ ਰਹੀ। ਉੱਥੇ ਹੀ ਅੰਕੜਿਆਂ ਮੁਤਾਬਕ ਚਾਡ ਦੀ ਰਾਜਧਾਨੀ ਨਜਾਮਿਨਾ ਤੀਜੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਹੈ। ਇਸ ਤੋਂ ਬਾਅਦ ਤਜ਼ਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਅਤੇ ਓਮਾਨ ਦੀ ਰਾਜਧਾਨੀ ਮਸਕਟ ਸਭ ਤੋਂ ਪ੍ਰਦੂਸ਼ਿਤ ਰਾਜਧਾਨੀਆਂ ’ਚੋਂ ਇਕ ਹਨ।

ਭਾਰਤ ’ਚ ਪਰਾਲੀ ਸਾੜਨਾ ਆਮ ਗੱਲ ਹੈ। ਖ਼ਾਸ ਕਰ ਕੇ ਝੋਨੇ ਦੀ ਖੇਤੀ ਤੋਂ ਬਾਅਦ ਸਰਦੀਆਂ ’ਚ ਕਿਸਾਨ ਪਰਾਲੀ ਸਾੜਦੇ ਹਨ। ਇਸ ਵਜ੍ਹਾ ਕਰ ਕੇ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਧੁੰਦ ਛਾ ਜਾਂਦੀ ਹੈ। ਇਹ ਧੂੰਆਂ ਰਾਜਧਾਨੀ ’ਚ ਕਰੀਬ-ਕਰੀਬ 45 ਫ਼ੀਸਦੀ ਤੱਕ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ।


author

Tanu

Content Editor

Related News