ਪਾਕਿ ਨਾਲ ਨਾ ਖੇਡਿਆ ਜਾਵੇ ਵਰਲਡ ਕੱਪ : ਹਰਭਜਨ ਸਿੰਘ

Monday, Feb 18, 2019 - 07:47 PM (IST)

ਪਾਕਿ ਨਾਲ ਨਾ ਖੇਡਿਆ ਜਾਵੇ ਵਰਲਡ ਕੱਪ : ਹਰਭਜਨ ਸਿੰਘ

ਨਵੀਂ ਦਿੱਲੀ— ਹਾਲ ਹੀ 'ਚ ਵਾਪਰੇ ਪੁਲਵਾਮਾ ਅੱਤਵਾਦੀ ਹਮਲੇ 'ਚ 40 ਸੀ.ਆਰ.ਪੀ.ਐੱਫ ਜਵਾਨਾਂ ਦੀ ਮੌਤ ਤੋਂ ਦੁਖੀ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਇਕ ਨਿਊਜ਼ ਚੈਨਲ 'ਤੇ ਡਿਬੇਟ ਦੌਰਾਨ ਜਦੋਂ ਹਰਭਜਨ ਸਿੰਘ ਤੋਂ ਪੁੱਛਿਆ ਗਿਆ ਕਿ ਕੀ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਹੋਣਾ ਚਾਹੀਦਾ ਹੈ ਤਾਂ ਇਸ 'ਤੇ ਉਨ੍ਹਾਂ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਨਾਲ ਕਿਸੇ ਤਰ੍ਹਾਂ ਦਾ ਰਿਸ਼ਤਾ ਨਹੀਂ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਨਾਲ ਕ੍ਰਿਕਟ, ਹਾਕੀ ਵਰਲਡ ਕੱਪ ਜਾਂ ਕੋਈ ਹੋਰ ਖੇਡ ਨਹੀਂ ਖੇਡਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਕਿ ਨਾਲ ਬਿਨਾਂ ਮੈਚ ਖੇਡਿਆ ਵੀ ਭਾਰਤ ਅੱਗੇ ਵਧ ਸਕਦਾ ਹੈ। ਭਾਰਤੀ ਕ੍ਰਿਕਟਰ ਹਰਭਜਨ ਸਿੰਘ ਦਾ ਕਹਿਣ ਹੈ ਕਿ 'ਅਸੀਂ ਹਿੰਦੁਸਤਾਨੀ ਪਹਿਲਾਂ ਹਾਂ ਕ੍ਰਿਕਟਰ ਬਾਅਦ 'ਚ'।


author

Inder Prajapati

Content Editor

Related News