ਭਾਰਤ ''ਚ ਵੀ ਪਾਏ ਜਾਂਦੇ ਸਨ ਸ਼ੁਤਰਮੁਰਗ, ਵਿਗਿਆਨੀਆਂ ਨੂੰ ਆਂਧਰਾ ਪ੍ਰਦੇਸ਼ ''ਚ ਮਿਲਿਆ ਸਭ ਤੋਂ ਪੁਰਾਣਾ ਆਲ੍ਹਣਾ

Tuesday, Jun 25, 2024 - 03:31 PM (IST)

ਅਮਰਾਵਤੀ- ਸ਼ੁਤਰਮੁਰਗ ਅਜਿਹਾ ਪੰਛੀ ਹੈ, ਜੋ ਉੱਡ ਨਹੀਂ ਸਕਦਾ। ਕਿਤਾਬਾਂ ਵਿਚ ਅਸੀਂ ਪੜ੍ਹਿਆ ਹੈ ਕਿ ਇਹ ਸਿਰਫ ਅਫਰੀਕਾ ਵਿਚ ਪਾਇਆ ਜਾਂਦਾ ਹੈ। ਸ਼ੁਤਰਮੁਰਗ ਦੀਆਂ ਦੋ ਪ੍ਰਜਾਤੀਆਂ ਬਚਦੀਆਂ ਹਨ, ਜੋ ਅਫਰੀਕਾ ਵਿਚ ਹਨ। ਨਵੀਂ ਖੋਜ ਮੁਤਾਬਕ ਕਦੇ ਭਾਰਤ ਵਿਚ ਵੀ ਸ਼ੁਤਰਮੁਰਗ ਮੌਜੂਦ ਸਨ। ਭਾਰਤ ਵਿਚ 41,000 ਸਾਲ ਪੁਰਾਣਾ ਸ਼ੁਤਰਮੁਰਗ ਦਾ ਆਲ੍ਹਣਾ ਮਿਲਿਆ ਹੈ। ਇਹ ਦੁਨੀਆ ਦਾ ਸਭ ਤੋਂ ਪੁਰਾਣਾ ਸ਼ੁਤਰਮੁਰਗ ਦਾ ਆਲ੍ਹਣਾ ਹੈ। ਗੁਜਰਾਤ ਦੇ ਵਡੋਦਰਾ ਸਥਿਤ MSU ਦੇ ਵਿਗਿਆਨੀਆਂ ਨੇ ਜਰਮਨੀ, ਆਸਟ੍ਰੇਲੀਆ ਅਤੇ ਅਮਰੀਕਾ ਦੇ ਸਹਿ-ਕਰਮੀਆਂ ਨਾਲ ਮਿਲ ਕੇ ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ 'ਚ ਇਹ ਖੋਜ ਕੀਤੀ ਹੈ। ਇਸ ਆਲ੍ਹਣੇ ਵਿਚ 9 ਤੋਂ 11 ਅੰਡੇ ਮਿਲੇ ਹਨ। ਇਹ ਖੋਜ ਇਹ ਪਤਾ ਲਗਾਉਣ 'ਚ ਮਦਦਗਾਰ ਹੋਵੇਗੀ ਕਿ ਭਾਰਤ 'ਚ ਵਿਸ਼ਾਲ ਜਾਨਵਰ ਕਿਉਂ ਅਲੋਪ ਹੋ ਗਏ।

PunjabKesari

ਸ਼ੁਤਰਮੁਰਗ ਦਾ ਆਲ੍ਹਣਾ  1x1.5 ਮੀਟਰ ਦੇ ਦਾਇਰੇ ਵਿਚ ਫੈਲਿਆ ਹੋਇਆ ਹੈ ਅਤੇ ਇਸ ਵਿਚ 3500 ਸ਼ੁਤਰਮੁਰਗ ਦੇ ਆਂਡੇ ਦੇ ਟੁਕੜੇ ਮਿਲੇ ਹਨ। ਇਹ ਦੱਖਣੀ ਭਾਰਤ ਵਿਚ ਸ਼ੁਤਰਮੁਰਗ ਦੀ ਮੌਜੂਦਗੀ ਦਾ ਪਹਿਲਾ ਸਬੂਤ ਹੈ। ਇਸ ਤੋਂ ਪਹਿਲਾਂ ਸ਼ੁਤਰਮੁਰਗ ਦੇ ਆਂਡੇ ਦੇ ਸਭ ਤੋਂ ਪੁਰਾਣੇ ਟੁਕੜੇ ਰਾਜਸਥਾਨ ਵਿਚ ਮਿਲੇ ਸਨ, ਜੋ 60,000 ਸਾਲ ਪੁਰਾਣੇ ਸਨ। ਆਮ ਤੌਰ 'ਤੇ ਇਕ ਸ਼ੁਤਰਮੁਰਗ ਦਾ ਆਲ੍ਹਣਾ 9-10 ਫੁੱਟ ਚੌੜਾ ਹੁੰਦਾ ਹੈ ਅਤੇ ਇਸ ਵਿਚ ਇਕ ਵਾਰ ਵਿਚ 30-40 ਆਂਡੇ ਆ ਸਕਦੇ ਹਨ। ਇਹ ਦੱਖਣੀ ਭਾਰਤ ਵਿਚ ਸ਼ੁਤਰਮੁਰਗ ਦੀ ਮੌਜੂਦਗੀ ਦਾ ਪਹਿਲਾ ਸਬੂਤ ਹੈ। ਇਹ ਪਹਿਲੀ ਵਾਰ ਹੈ ਕਿ ਜਦੋਂ ਵਿਗਿਆਨੀਆਂ ਨੇ 41,000 ਸਾਲ ਪੁਰਾਣੇ ਸ਼ੁਤਰਮੁਰਗ ਦੇ ਆਲ੍ਹਣੇ ਦਾ ਸਬੂਤ ਮਿਲਿਆ ਹੈ। 

MSU 'ਚ ਪੁਰਾਤਤੱਵ ਅਤੇ ਪ੍ਰਾਚੀਨ ਇਤਿਹਾਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਦੇਵਰਾ ਅਨਿਲ ਕੁਮਾਰ ਅਪ੍ਰੈਲ 2023 ਤੋਂ ਇਸ ਪ੍ਰਾਜੈਕਟ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਪੁਰਾਣੇ ਸ਼ੁਤਰਮੁਰਗ ਦੇ ਆਂਡੇ ਦੇ ਟੁਕੜੇ ਹਿਮਾਲਿਆ ਦੇ ਭਾਰਤੀ ਹਿੱਸੇ 'ਚ ਸ਼ਿਵਾਲਿਕ ਪਹਾੜੀਆਂ ਵਿਚ ਮਿਲੇ ਹਨ। ਇਹ 20 ਲੱਖ ਸਾਲ ਤੋਂ ਵੱਧ ਪੁਰਾਣੇ ਹਨ। ਵਿਸ਼ਾਲ ਜਾਨਵਰਾਂ ਤੋਂ ਭਾਵ ਉਹ ਜਾਨਵਰ ਜਿਨ੍ਹਾਂ ਦਾ ਭਾਰ 40 ਕਿਲੋ ਤੋਂ ਵੱਧ ਹੈ। ਇਨ੍ਹਾਂ ਵਿਚ ਘੋੜੇ, ਹਾਥੀ, ਪਸ਼ੂ ਅਤੇ ਦਰਿਆਈ ਘੋੜਾ ਆਉਂਦੇ ਹਨ। ਇਨ੍ਹਾਂ 'ਚੋਂ ਕੁਝ ਵਿਸ਼ਾਲ ਜਾਨਵਰ ਲਗਭਗ 40,000 ਸਾਲ ਪਹਿਲਾਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਅਲੋਪ ਹੋ ਗਏ ਸਨ।


Tanu

Content Editor

Related News