11 ਮਹੀਨੇ ਦੀ ਬੱਚੀ ਨੂੰ ਦਿੱਤੀ ਜਾਵੇਗੀ ਦੁਨੀਆ ਦੀ ਸਭ ਤੋਂ ਮਹਿੰਗੀ ਦਵਾਈ, ਲੋਕਾਂ ਨੇ ਦਾਨ ਕੀਤੇ 14 ਕਰੋੜ ਰੁਪਏ

Thursday, May 27, 2021 - 10:02 AM (IST)

11 ਮਹੀਨੇ ਦੀ ਬੱਚੀ ਨੂੰ ਦਿੱਤੀ ਜਾਵੇਗੀ ਦੁਨੀਆ ਦੀ ਸਭ ਤੋਂ ਮਹਿੰਗੀ ਦਵਾਈ, ਲੋਕਾਂ ਨੇ ਦਾਨ ਕੀਤੇ 14 ਕਰੋੜ ਰੁਪਏ

ਨਵੀਂ ਦਿੱਲੀ– ਤਮਾਮ ਚੁਣੌਤੀਆਂ ਦਰਮਿਆਨ ਇਸ ਸੰਸਾਰ ਨੂੰ ਚਲਾਉਣ ਵਾਲੀ ਸਭ ਤੋਂ ਵੱਡੀ ਸ਼ਕਤੀ ਮਨੁੱਖਤਾ ਹੀ ਹੈ। ਪੁਣੇ ਦੀ 11 ਮਹੀਨੇ ਦੀ ਬੱਚੀ ਵੇਦਿਕਾ ਸ਼ਿੰਦੇ ਦੇ ਇਲਾਜ ਲਈ ਜਿਸ ਤਰ੍ਹਾਂ ਮਦਦ ਲਈ ਹੱਥ ਵਧੇ, ਉਸ ਨੇ ਫਿਰ ਇਸ ਵਿਸ਼ਵਾਸ ਨੂੰ ਤਾਕਤ ਦਿੱਤੀ ਹੈ। ਚੰਦਾ ਜੁਟਾਓ ਮੰਚ ‘ਮਿਲਾਪ’ ਦੀ ਪਹਿਲ ’ਤੇ ਦੁਨੀਆਭਰ ਤੋਂ 1.34 ਲੱਖ ਲੋਕਾਂ ਨੇ ਬੱਚੀ ਦੇ ਇਲਾਜ ਲਈ 14.3 ਕਰੋੜ ਰੁਪਏ ਦੀ ਰਾਸ਼ੀ ਦਾਨ ਕੀਤੀ ਹੈ। ਮਿਲਾਪ ਨੇ ਪਿਛਲੇ ਸਾਲ ਭਰ ਵਿਚ ਵੱਖ-ਵੱਖ ਮੈਡੀਕਲ ਐਮਰਜੈਂਸੀ ਲਈ 250 ਕਰੋੜ ਰੁਪਏ ਤੋਂ ਵਧ ਦਾ ਫੰਡ ਇਕੱਠਾ ਹੋਇਆਹੈ।

ਇਹ ਵੀ ਪੜ੍ਹੋ : 'ਭਾਰਤ 'ਚ ਚੀਨ ਵਰਗਾ ਅਨੁਸ਼ਾਸਨ ਸੰਭਵ ਨਹੀਂ, ਹਰ 6 ਮਹੀਨੇ 'ਚ ਆਵੇਗੀ ਕੋਰੋਨਾ ਦੀ ਨਵੀਂ ਲਹਿਰ'

ਵੇਦਿਕਾ ਐੱਸ. ਐੱਮ. ਏ. ਟਾਈਪ-1 ਤੋਂ ਪੀੜਤ ਹੈ ਜੋ ਇਕ ਦੁਰਲੱਭ ਬੀਮਾਰੀ ਹੈ। ਇਸ ਬੀਮਾਰੀ ਕਾਰਨ 2 ਸਾਲ ਦੀ ਉਮਰ ਤੋਂ ਪਹਿਲਾਂ ਹੀ ਬੱਚੇ ਦੀ ਜਾਨ ਜਾਣ ਦਾ ਖਤਰਾ ਰਹਿੰਦਾ ਹੈ। ਡਾਕਟਰਾਂ ਨੇ ਦੱਸਿਆਕਿ ਜੀਨ ਰਿਪਲੇਸਮੈਂਟ ਥੈਰੇਪੀ ਜੋਲਗੇਂਸਮਾ ਨਾਲ ਇਸ ਬੀਮਾਰੀ ਦਾ ਇਲਾਜ ਸੰਭਵ ਹੈ ਜਿਸ ਦੀ ਲਾਗਤ 16 ਕਰੋੜ ਰੁਪਏ ਪੈਂਦੀ ਹੈ। ਇਸ ਲਾਗਤ ਨੂੰ ਦੇਖਦੇ ਹੋਏ ਵੇਦਿਕਾ ਦੇ ਮਾਤਾ-ਪਿਤਾ ਨੇ ਮਿਲਾਪ ’ਤੇ ਆਪਣੀ ਕਹਾਣੀ ਦੁਨੀਆਨਾਲ ਸਾਂਝੀ ਕਰ ਕੇ ਮਦਦ ਮੰਗੀ। ਮਾਰਚ ਵਿਚ ਵੇਦਿਕਾ ਦੇ ਇਲਾਜ ਲਈ ਫੰਡ ਇਕੱਠਾ ਕਰਨ ਦੀ ਸ਼ੁਰੂਆਤ ਕੀਤੀ ਗਈ ਸੀ। ਇਕੱਠੀ ਕੀਤੀ ਗਈ ਚੰਦੇ ਦੀ ਰਾਸ਼ੀ ’ਤੇ ਅਧਿਕਾਰੀਆਂ ਨੇ ਟੈਕਸ ਅਤੇ ਦਰਾਮਦ ਟੈਕਸ ਵਿਚ ਛੋਟ ਦੇਣ ਦਾ ਭਰੋਸਾ ਦਿੱਤਾ ਹੈ। ਵੇਦਿਕਾ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਅਮਰੀਕੀ ਫਾਰਮਾ ਕੰਪਨੀ ਨਾਲ ਦੁਨੀਆ ਦੀ ਇਸ ਸਭ ਤੋਂ ਮਹਿੰਗੀ ਦਵਾਈ ਦੀ ਦਰਾਮਦ ਲਈ ਗੱਲ ਕਰ ਲਈ ਹੈ।

ਇਹ ਵੀ ਪੜ੍ਹੋ : ਦੁਖ਼ਦ ਖ਼ਬਰ: ਗਰਭਵਤੀ ਨਰਸ ਕਰ ਰਹੀ ਸੀ ਕੋਵਿਡ ਵਾਰਡ 'ਚ ਡਿਊਟੀ, ਬੱਚੀ ਨੂੰ ਜਨਮ ਦੇਣ ਮਗਰੋਂ ਹੋਈ ਮੌਤ

ਜ਼ਰੂਰਤ ਅਨੁਸਾਰ ਦਵਾਈ ਤਿਆਰ ਕਰਨ ਲਈ ਵੇਦਿਕਾ ਦੀ ਜਾਂਚ ਚੱਲ ਰਹੀ ਹੈ। ਉਮੀਦ ਹੈ ਕਿ 2 ਜੁਲਾਈ ਨੂੰ ਦਵਾਈ ਭਾਰਤ ਆ ਜਾਵੇਗੀ ਅਤੇ 7 ਤੋਂ 10 ਜੁਲਾਈ ਦਰਮਿਆਨ ਵੇਦਿਕਾ ਨੂੰ ਇਲਾਜ ਮਿਲ ਜਾਵੇਗਾ। ਇਸ ਪਹਿਲ ਲਈ ਮਿਲਾਪ 'ਤੇ ਕਰੀਬ 50 ਸਪੋਰਟ ਕੈਂਪੇਨ ਚਲਾਏ ਗਏ। ਸੋਸ਼ਲ ਮੀਡੀਆ 'ਤੇ ਬਰਖਾ ਸਿੰਘ, ਮਾਸਟਰ ਸ਼ੈਫ ਸ਼ਿਪ੍ਰਾ ਖੰਨਾ ਅਤੇ ਪੈਰੇਂਟਿੰਗ ਇਨਫਿਊਐਂਸਰ ਅਨੁਪ੍ਰਿਆ ਕਪੂਰ ਸਮੇਤ ਕਈ ਹਸਤੀਆਂ ਨੇ ਇਸ ਦਾ ਸਮਰਥ ਕੀਤਾ। 

ਇਹ ਵੀ ਪੜ੍ਹੋ : ਕੋਰੋਨਾ ਤੋਂ ਜੰਗ ਜਿੱਤ ਕੇ ਮੁੜ ਲੋਕਾਂ ਦੀ ਸੇਵਾ ’ਚ ਜੁਟਿਆ ਡਾਕਟਰ ਜੋੜਾ


author

DIsha

Content Editor

Related News