ਮੁੰਬਈ ''ਚ ਘਰ ਜਾਣ ਲਈ ਇੱਕਠੇ ਹੋਏ ਹਜ਼ਾਰਾਂ ਮਜ਼ਦੂਰ, ਟ੍ਰੇਨਾਂ ਰੱਦ

Thursday, May 21, 2020 - 03:53 PM (IST)

ਮੁੰਬਈ ''ਚ ਘਰ ਜਾਣ ਲਈ ਇੱਕਠੇ ਹੋਏ ਹਜ਼ਾਰਾਂ ਮਜ਼ਦੂਰ, ਟ੍ਰੇਨਾਂ ਰੱਦ

ਮੁੰਬਈ-ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਕਾਂਦੀਵਲੀ ਇਲਾਕੇ 'ਚ ਹਜ਼ਾਰਾਂ ਦੀ ਗਿਣਤੀ 'ਚ ਮਜ਼ਦੂਰ ਇਕੱਠੇ ਹੋਏ। ਦੱਸਿਆ ਗਿਆ ਹੈ ਕਿ ਸਾਰੇ ਮਜ਼ਦੂਰ ਉੱਤਰ ਪ੍ਰਦੇਸ਼ ਜਾਣ ਲਈ ਇਕੱਠੇ ਹੋਏ ਸੀ। ਪੁਲਸ ਨੇ ਸਾਰਿਆਂ ਨੂੰ ਫੋਨ ਕਰਕੇ ਬੁਲਾਇਆ ਸੀ ਪਰ ਬਾਅਦ 'ਚ ਟ੍ਰੇਨਾਂ ਰੱਦ ਹੋਣ ਕਾਰਨ ਕਈ ਮਜ਼ਦੂਰਾਂ ਨੂੰ ਵਾਪਸ ਭੇਜ ਦਿੱਤਾ ਗਿਆ।

ਜਾਣਕਾਰੀ ਮੁਤਾਬਕ ਬੋਰੀਵਲੀ ਤੋਂ ਅੱਜ ਭਾਵ ਵੀਰਵਾਰ ਨੂੰ 3 'ਮਜ਼ਦੂਰ ਸਪੈਸ਼ਲ ਟ੍ਰੇਨਾਂ' ਉੱਤਰ ਪ੍ਰਦੇਸ਼ ਲਈ ਰਵਾਨਾ ਹੋਣ ਵਾਲੀਆਂ ਸੀ। ਇਸ ਦੇ ਲਈ ਪੁਲਸ ਨੇ ਯਾਤਰੀਆਂ ਨੂੰ ਫੋਨ ਕਰਕੇ ਬੁਲਾਇਆ ਸੀ। ਜਦੋਂ ਮਜ਼ਦੂਰ ਉੱਥੇ ਪਹੁੰਚੇ ਤਾਂ ਪਤਾ ਲੱਗਿਆ ਕਿ ਤਿੰਨਾਂ 'ਚੋਂ ਦੋ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ 2 ਰੱਦ ਹੋਈਆਂ ਟ੍ਰੇਨਾਂ ਦੇ ਯਾਤਰੀਆਂ ਨੂੰ ਵਾਪਸ ਭੇਜ ਦਿੱਤਾ ਗਿਆ। ਇਕ ਹੀ ਟ੍ਰੇਨ ਦੇ ਪਰਵਾਸੀ ਮਜ਼ਦੂਰਾਂ ਨੂੰ ਹੀ ਉੱਥੇ ਰਹਿਣ ਲਈ ਕਿਹਾ ਗਿਆ ਹੈ।

ਮਜ਼ਦੂਰ ਸਪੈਸ਼ਲ ਟ੍ਰੇਨ ਰੱਦ ਹੋਣ ਤੋਂ ਬਾਅਦ ਪ੍ਰਵਾਸੀ ਮਜ਼ਦੂਰ ਕਾਂਦੀਵਲੀ 'ਚ ਸੜਕਾਂ 'ਤੇ ਇੱਕਠੇ ਹੋ ਗਏ ਅਤੇ ਬਾਅਦ 'ਚ ਉਦਾਸ ਹੋ ਕੇ ਵਾਪਸ ਘਰ ਜਾਣ ਲੱਗੇ। ਮੌਕੇ 'ਤੇ ਮੌਜੂਦ ਪੁਲਸ ਨੇ ਲੋਕਾਂ ਨੂੰ ਦੱਸਿਆ ਕਿ ਅੱਜ ਭਾਵ ਵੀਰਵਾਰ ਨੂੰ ਯੂ.ਪੀ. ਦੇ ਪ੍ਰਤਾਪਗੜ੍ਹ ਅਤੇ ਜੌਨਪੁਰ ਜਾਣ ਵਾਲੀਆਂ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਮਜ਼ਦੂਰਾਂ ਨੂੰ ਕਿਹਾ ਹੈ ਕਿ ਜਦੋਂ ਵੀ ਟ੍ਰੇਨ ਸ਼ੁਰੂ ਹੋਵੇਗੀ ਤਾਂ ਉਨ੍ਹਾਂ ਨੂੰ ਵਾਪਸ  ਬੁਲਾਇਆ ਜਾਵੇਗਾ।


author

Iqbalkaur

Content Editor

Related News