ਰਾਜਸਥਾਨ: ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ ''ਤੇ ਤੇਜ਼ ਹੋਵੇਗਾ ਅੰਦੋਲਨ

Tuesday, Jul 31, 2018 - 10:14 AM (IST)

ਝੁੰਝਨੂੰ — ਰਾਜਸਥਾਨ 'ਚ ਝੁੰਝਨੂੰ ਜ਼ਿਲੇ ਦੇ ਖੇਤੜੀ ਨਗਰ ਸਥਿਤ ਹਿੰਦੂਸਥਾਨ ਕਾਪਰ ਲਿਮਟਿਡ (ਕੇ. ਸੀ. ਸੀ.) 'ਚ ਕੰਮ ਕਰ ਰਹੀ ਨਿੱਜੀ ਕੰਪਨੀ ਐੱਸ. ਐੱਮ. ਐੱਸ. ਦੇ ਮਜ਼ਦੂਰਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਸੋਮਵਾਰ 14ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਵਰਕਜ਼ ਯੂਨੀਅਨ ਅਤੇ ਐੱਸ. ਐੱਮ. ਐੱਸ. ਕੰਪਨੀ ਪ੍ਰਬੰਧਨ ਵਿਚਕਾਰ ਐਤਵਾਰ ਨੂੰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਠੇਕਾ ਕਰਮਚਾਰੀ ਆਪਣੀਆਂ ਮੰਗਾਂ 'ਤੇ ਅੜੇ ਰਹਿਣ 'ਚ ਅਸਫਲ ਰਹੇ। ਕੇ. ਸੀ. ਸੀ. ਪ੍ਰੋਜੈਕਟ ਦੇ ਮੁੱਖ ਗੇਟ ਦੇ ਸਾਹਮਣੇ ਧਰਨਾ ਦੇ ਰਹੇ ਵਰਕਜ਼ ਸਵੇਰੇ ਬਹੁਜਨ ਸਮਾਜ ਪਾਰਟੀ (ਬੀ. ਐੱਸ. ਪੀ.) ਨੇਤਾ ਕਰਮਵੀਰ ਨੇ ਮੁਲਾਕਾਤ ਕੀਤੀ। ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਉਨ੍ਹਾਂ ਦਾ ਹੱਕ ਮਿਲਣਾ ਚਾਹੀਦਾ, ਜੇਕਰ ਮਜ਼ਦੂਰਾਂ ਦੇ ਹੱਕ ਨੂੰ ਦਬਾਇਆ ਗਿਆ ਤਾਂ ਅੰਦੋਲਨ ਤੇਜ਼ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਮਜ਼ਦੂਰਾਂ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਖੇਤਰੀ ਕਿਰਤ ਕਮਿਸ਼ਨ (ਕੇਂਦਰੀ) ਜੈਪੁਰ 'ਚ ਕੇ. ਸੀ. ਸੀ. ਪ੍ਰਸ਼ਾਸਨ, ਐੱਸ. ਐੱਮ. ਐੱਸ. ਕੰਪਨੀ ਪ੍ਰਬੰਧਕ, ਠੇਕਾ ਮਜ਼ਦੂਰਾਂ ਵਿਚਕਾਰ ਵਾਰਤਾ ਹੋਈ ਸੀ, ਜਿਸ 'ਚ ਦੋਵਾਂ ਪੱਖਾਂ ਵਿਚਕਾਰ ਸਮਝੌਤਾ ਕਰਕੇ ਕੰਮ 'ਤੇ ਜਾਣ ਦੀ ਗੱਲ ਕਹੀ ਸੀ। ਠੇਕਾ ਕਰਮਚਾਰੀਆਂ ਨੇ ਟੀ. ਸੀ. ਐੱਲ. ਐੱਮ. ਐੱਮ. ਪੀ. ਐੱਲ. ਕੰਪਨੀ ਵੱਲੋਂ ਮਿਲਣ ਵਾਲੀ ਤਨਖਾਹ ਦਾ 20 ਫੀਸਦੀ ਵਧਾ ਕੇ, ਸਾਲਾਨਾ ਐਗਰੀਮੈਂਟ, ਇੰਕਰੀਮੈਂਟ ਸਮੇਂ 'ਤੇ ਤਨਖਾਹ ਮਜ਼ਦੂਰਾਂ ਨੂੰ ਜੁਆਇੰਨੀ ਲੈਟਰ, ਸੀ. ਐੱਲ., ਮੈਡੀਕਲ ਛੁੱਟੀਆਂ, ਕੰਪਨੀ 'ਚ ਸਥਾਨਕ ਲੋਕਾਂ ਨੂੰ ਰੁਜ਼ਗਾਰ ਦੇਣ ਸਮੇਤ ਹੋਰ ਮੰਗਾਂ ਨੂੰ ਲੈ ਕੇ 18 ਜੁਲਾਈ ਤੋਂ ਕੰਮ ਦਾ ਬਾਈਕਾਟ ਕਰ ਦਿੱਤਾ ਹੈ, ਜਿਸ ਦੇ ਚਲਦੇ ਤੇ. ਸੀ. ਸੀ. ਪ੍ਰੋਜੈਕਟ ਨੂੰ ਕਰੀਬ 7 ਸਾਲ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। ਖੇਤੜੀ ਕਾਪਰ ਕੰਪਲੈਕਸ ਨੂੰ ਮਜ਼ਦੂਰਾਂ ਦੀ ਹੜਤਾਲ ਹੋਣ ਕਾਰਨ ਹਰ ਦਿਨ 50 ਲੱਖ ਰੁਪਇਆਂ ਦਾ ਨੁਕਸਾਨ ਚੁੱਕਣਾ ਪੈ ਰਿਹਾ ਹੈ।


Related News