ਪੈਦਲ ਜਾਂ ਟਰੱਕ ''ਚ ਆ ਰਹੇ ਮਜ਼ਦੂਰਾਂ ਨੂੰ ਯੂ.ਪੀ. ''ਚ ਨਹੀਂ ਮਿਲੇਗੀ ਐਂਟਰੀ, ਯੋਗੀ ਸਰਕਾਰ ਦਾ ਆਦੇਸ਼
Saturday, May 16, 2020 - 08:35 PM (IST)

ਲਖਨਊ - ਉੱਤਰ ਪ੍ਰਦੇਸ਼ ਦੀ ਸੀਮਾ 'ਚ ਹੁਣ ਪ੍ਰਵਾਸੀ ਮਜ਼ਦੂਰ ਗ਼ੈਰ-ਕਾਨੂੰਨੀ ਵਾਹਨਾਂ ਰਾਹੀਂ, ਬਾਇਕ ਜਾਂ ਪੈਦਲ ਚੱਲਕੇ ਨਹੀਂ ਆ ਸਕਣਗੇ। ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਮਜ਼ਦੂਰਾਂ ਦੇ ਪਲਾਇਨ 'ਤੇ ਸਪੱਸ਼ਟ ਨਿਰਦੇਸ਼ ਦਿੱਤੇ ਹਨ। ਸੀਨੀਅਰ ਪੁਲਸ ਅਧਿਕਾਰੀਆਂ ਨੂੰ ਜਾਰੀ ਆਦੇਸ਼ 'ਚ ਸਪੱਸ਼ਟ ਤੌਰ 'ਤੇ ਸੀ.ਐਮ. ਯੋਗੀ ਨੇ ਕਿਹਾ ਕਿ ਕਿਸੇ ਵੀ ਪ੍ਰਵਾਸੀ ਨਾਗਰਿਕਾਂ ਨੂੰ ਪੈਦਲ, ਗ਼ੈਰ-ਕਾਨੂੰਨੀ ਜਾਂ ਅਸੁਰੱਖਿਅਤ ਗੱਡੀਆਂ ਰਾਹੀਂ ਯਾਤਰਾ ਨਹੀਂ ਕਰਣ ਦਿੱਤਾ ਜਾਵੇ।
ਉੱਤਰ ਪ੍ਰਦੇਸ਼ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਅਵਨੀਸ਼ ਕੁਮਾਰ ਅਵਸਥੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੀ.ਐਮ. ਯੋਗੀ ਨੇ ਔਰੈਯਾ ਸੜਕ ਹਾਦਸੇ 'ਤੇ ਸੰਵੇਦਨਾ ਜ਼ਾਹਿਰ ਕਰਦੇ ਹੋਏ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਕਿਸੇ ਵੀ ਪ੍ਰਵਾਸੀ ਨਾਗਰਿਕ ਨੂੰ ਪੈਦਲ, ਗ਼ੈਰ-ਕਾਨੂੰਨੀ ਜਾਂ ਅਸੁਰੱਖਿਅਤ ਵਾਹਨਾਂ ਰਾਹੀਂ ਯਾਤਰਾ ਨਾ ਕਰਣ ਦਿੱਤਾ ਜਾਵੇ।
ਉਨ੍ਹਾਂ ਨੇ ਕਿਹਾ ਕਿ ਪ੍ਰਵਾਸੀਆਂ ਲਈ ਹਰ ਬਾਰਡਰ 'ਤੇ 200 ਬੱਸਾਂ ਬਾਰਡਰ ਦੇ ਜ਼ਿਲ੍ਹਿਆਂ 'ਚ ਪ੍ਰਬੰਧ ਕੀਤਾ ਗਿਆ ਹੈ। ਹੁਣ ਤੱਕ ਯੂ.ਪੀ. 'ਚ 449 ਟਰੇਨਾਂ ਆ ਚੁੱਕੀ ਹਨ। ਇਹ ਪੂਰੇ ਦੇਸ਼ 'ਚ ਸਭ ਤੋਂ ਜ਼ਿਆਦਾ ਗਿਣਤੀ ਹੈ। ਇਨ੍ਹਾਂ ਟਰੇਨਾਂ ਰਾਹੀਂ 5 ਲੱਖ 64 ਹਜ਼ਾਰ ਲੋਕ ਯਾਤਰਾ ਕਰ ਚੁੱਕੇ ਹਨ। ਸ਼ਨੀਵਾਰ ਨੂੰ ਹੀ 75 ਟਰੇਨਾਂ ਆਉਣਗੀਆਂ, 286 ਹੋਰ ਟਰੇਨਾਂ ਦੇ ਸੰਚਾਲਨ ਨੂੰ ਸਹਿਮਤੀ ਦਿੱਤੀ ਗਈ ਹੈ।
ਗੈਰ-ਕਾਨੂੰਨੀ ਤਰੀਕੇ ਆਉਣ ਵਾਲੇ ਪ੍ਰਵਾਸੀਆਂ ਦੀ ਨੋ ਐਂਟਰੀ!
ਅਵਨੀਸ਼ ਅਵਸਥੀ ਨੇ ਕਿਹਾ ਕਿ ਜੇਕਰ ਪੂਰੀ ਗਿਣਤੀ ਜੋੜੀ ਜਾਵੇ ਤਾਂ ਲੱਗਭੱਗ 9 ਲੱਖ 50 ਹਜ਼ਾਰ ਲੋਕਾਂ ਨੂੰ ਜਾਂ ਤਾਂ ਲਿਆਇਆ ਜਾ ਚੁੱਕਿਆ ਹੈ, ਜਾਂ ਲਿਆਉਣ ਵਾਲੇ ਹਾਂ। ਹੋਰ ਪ੍ਰਦੇਸ਼ਾਂ ਤੋਂ ਪ੍ਰਦੇਸ਼ ਦੀ ਸਰਹੱਦ 'ਚ ਪੈਦਲ, ਦੋਪਹੀਆ ਵਾਹਨ ਅਤੇ ਟਰੱਕ ਦੇ ਜ਼ਰੀਏ ਕਿਸੇ ਵੀ ਪ੍ਰਵਾਸੀ ਵਿਅਕਤੀ ਦੇ ਆਉਣ ਦੀ ਹੁਣ ਇਜਾਜ਼ਤ ਨਹੀਂ ਹੋਵੇਗੀ।
ਰੇਲਵੇ ਲਾਈਨ ਅਤੇ ਪੈਦਲ ਯਾਤਰਾ 'ਤੇ ਰੋਕ
ਮੁੱਖ ਸਕੱਤਰ ਨੇ ਨਿਰਦੇਸ਼ ਦਿੱਤਾ ਹੈ ਕਿ ਪ੍ਰਵਾਸੀਆਂ ਨੂੰ ਕੁਆਰੰਟੀਨ, ਸ਼ੈਲਟਰ ਹੋਮ ਜਾਂ ਹੋਰ ਜ਼ਿਲ੍ਹਿਆਂ 'ਚ ਭੇਜੇ ਜਾਣ ਲਈ ਸਮਰੱਥ ਗਿਣਤੀ 'ਚ ਪ੍ਰਾਈਵੇਟ ਅਤੇ ਸਕੂਲ ਬੱਸਾਂ ਦੀ ਵਿਅਸਥਾ ਕਰਵਾਈ ਜਾਵੇ। ਪੈਦਲ ਵਿਅਕਤੀ ਜੇਕਰ ਕਿਸੇ ਤਰ੍ਹਾਂ ਜ਼ਿਲ੍ਹੇ 'ਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਉਥੇ ਹੀ ਰੋਕ ਕੇ ਸਿਹਤ ਵਿਭਾਗ ਵਲੋਂ ਜਾਰੀ ਆਦੇਸ਼ਾਂ ਦੇ ਸਮਾਨ ਕਾਰਵਾਈ ਕੀਤੀ ਜਾਵੇ। ਕਿਸੇ ਵੀ ਪ੍ਰਵਾਸੀ ਨੂੰ ਸੜਕ ਜਾਂ ਰੇਲਵੇ ਲਾਈਨ 'ਤੇ ਨਾ ਚੱਲਣ ਦਿੱਤਾ ਜਾਵੇ।