ਇੰਸਾਨੀਅਤ ਸ਼ਰਮਸਾਰ: ਲਾਸ਼ ਨੂੰ ਜ਼ਮੀਨ ''ਤੇ ਘਸੀਟ ਕੇ ਪੋਸਟਮਾਰਟਮ ਲਈ ਲੈ ਗਿਆ ਕਰਮਚਾਰੀ

Friday, Sep 18, 2026 - 09:51 PM (IST)

ਇੰਸਾਨੀਅਤ ਸ਼ਰਮਸਾਰ: ਲਾਸ਼ ਨੂੰ ਜ਼ਮੀਨ ''ਤੇ ਘਸੀਟ ਕੇ ਪੋਸਟਮਾਰਟਮ ਲਈ ਲੈ ਗਿਆ ਕਰਮਚਾਰੀ

ਬਕਸਰ : ਬਿਹਾਰ ਦੇ ਬਕਸਰ ਸਦਰ ਹਸਪਤਾਲ ਤੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਅਣਪਛਾਤੀ ਲਾਸ਼ ਨੂੰ ਕਫ਼ਨ ਵਿੱਚ ਲਪੇਟ ਕੇ ਜ਼ਮੀਨ 'ਤੇ ਘਸੀਟਦੇ ਹੋਏ ਪੋਸਟਮਾਰਟਮ ਹਾਊਸ ਤੱਕ ਲਿਜਾਇਆ ਗਿਆ। ਇਸ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਅਤੇ ਸਿਹਤ ਵਿਵਸਥਾ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।

ਮਿਲੀ ਜਾਣਕਾਰੀ ਮੁਤਾਬਕ, 31 ਅਗਸਤ 2026 ਨੂੰ ਰੇਲਵੇ ਦੇ ਪੈਦਲ ਪੁਲ ਨੇੜਿਓਂ ਇਕ ਅਣਪਛਾਤੀ ਲਾਸ਼ ਬਰਾਮਦ ਹੋਈ ਸੀ। ਇਸ ਤੋਂ ਬਾਅਦ ਜੀ.ਆਰ.ਪੀ. (GRP) ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਬਕਸਰ ਸਦਰ ਹਸਪਤਾਲ ਭੇਜਿਆ ਗਿਆ ਸੀ। ਹਸਪਤਾਲ ਪਰਿਸਰ ਵਿੱਚ ਪੋਸਟਮਾਰਟਮ ਹਾਊਸ ਦੇ ਕਰਮਚਾਰੀ ਬਿਹਾਰੀ ਕੁਮਾਰ ਨੇ ਲਾਸ਼ ਨੂੰ ਰਿਕਸ਼ੇ ਤੋਂ ਉਤਾਰਿਆ ਅਤੇ ਇਕੱਲੇ ਹੀ ਉਸ ਨੂੰ ਜ਼ਮੀਨ 'ਤੇ ਘਸੀਟਦੇ ਹੋਏ ਪੋਸਟਮਾਰਟਮ ਹਾਊਸ ਤੱਕ ਲੈ ਗਿਆ।

ਜਦੋਂ ਇਸ ਸਬੰਧੀ ਕਰਮਚਾਰੀ ਬਿਹਾਰੀ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਲਾਸ਼ ਚੁੱਕ ਕੇ ਲਿਜਾਣ ਲਈ ਘੱਟੋ-ਘੱਟ ਚਾਰ ਵਿਅਕਤੀਆਂ ਦੀ ਲੋੜ ਹੁੰਦੀ ਹੈ। ਪਰ ਉਸ ਸਮੇਂ ਕੋਈ ਹੋਰ ਸਹਿਯੋਗੀ ਕਰਮਚਾਰੀ ਮੌਜੂਦ ਨਹੀਂ ਸੀ। ਸਟਾਫ਼ ਦੀ ਘਾਟ ਕਾਰਨ ਉਸ ਕੋਲ ਲਾਸ਼ ਨੂੰ ਪੋਸਟਮਾਰਟਮ ਹਾਊਸ ਤੱਕ ਪਹੁੰਚਾਉਣ ਲਈ ਇਸ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਸੀ।

ਇਸ ਮਾਮਲੇ ਬਾਰੇ ਬਕਸਰ ਰੇਲਵੇ ਜੀ.ਆਰ.ਪੀ. ਇੰਚਾਰਜ ਮਨੀ ਚੰਦਰ ਪਾਂਡੇ ਨੇ ਦੱਸਿਆ ਕਿ ਬਿਹਾਰੀ ਕੁਮਾਰ ਉੱਥੇ ਕੰਮ ਕਰਦਾ ਹੈ ਅਤੇ ਰੇਲਵੇ ਵੱਲੋਂ ਮਿਲੀ ਲਾਵਾਰਿਸ ਲਾਸ਼ ਨੂੰ ਪੋਸਟਮਾਰਟਮ ਹਾਊਸ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਉਸ ਦੀ ਹੀ ਸੀ। ਦੂਜੇ ਪਾਸੇ, ਇਸ ਘਟਨਾ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਕੋਈ ਸਪੱਸ਼ਟ ਬਿਆਨ ਸਾਹਮਣੇ ਨਹੀਂ ਆਇਆ ਹੈ ਅਤੇ ਸਬੰਧਤ ਅਧਿਕਾਰੀਆਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ।


author

Inder Prajapati

Content Editor

Related News