ਤਣਾਅ ਕਾਰਨ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ 68 ਫੀਸਦੀ ਜ਼ਿਆਦਾ

Saturday, Jun 09, 2018 - 12:00 AM (IST)

ਤਣਾਅ ਕਾਰਨ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ 68 ਫੀਸਦੀ ਜ਼ਿਆਦਾ

ਨਵੀਂ ਦਿੱਲੀ— ਨੌਕਰੀ ਅਤੇ ਕੰਮ ਨਾਲ ਸਬੰਧਤ ਤਣਾਅ ਜੀਵਨ ਲਈ ਹਾਨੀਕਾਰਕ ਹੋ ਸਕਦਾ ਹੈ। ਕੰਮ ਦੇ ਬੋਝ ਕਾਰਨ ਹੋਣ ਵਾਲੇ ਤਣਾਅ ਕਰਕੇ ਮਰਦਾਂ 'ਚ ਸਮੇਂ ਤੋਂ ਪਹਿਲਾਂ ਮੌਤ ਦਾ ਖਤਰਾ 68 ਫੀਸਦੀ ਜ਼ਿਆਦਾ ਰਹਿੰਦਾ ਹੈ। ਇਕ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ। ਅਧਿਐਨ ਮੁਤਾਬਕ ਬਾਲਗਾਂ 'ਚ ਕੰਮ, ਤਣਾਅ ਦਾ ਇਕ ਆਮ ਸ੍ਰੋਤ ਹੈ, ਜੋ ਇਸ ਨਾਲ ਜੁੜੀਆਂ ਹੋਰ ਕਈ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ। ਹਾਰਟ ਕੇਅਰ ਫਾਊਂਡੇਸ਼ਨ (ਐੱਚ. ਸੀ. ਐੱਫ. ਆਈ.) ਦੇ ਪ੍ਰਧਾਨ ਡਾ. ਕੇ. ਕੇ. ਅਗਰਵਾਲ ਨੇ ਦੱਸਿਆ ਕਿ ਨੌਕਰੀ ਦੇ ਤਣਾਅ ਕਾਰਨ ਸਰੀਰ ਦੀਆਂ ਅੰਦਰੂਨੀ ਪ੍ਰਣਾਲੀਆਂ 'ਚ ਰੁਕਾਵਟ ਪੈਣ 'ਤੇ ਦਿਲ ਦੀ ਬੀਮਾਰੀ ਦਾ ਖਤਰਾ ਵਧ ਜਾਂਦਾ ਹੈ। ਤਣਾਅ ਪੀੜਤ ਵਰਕਰ ਜੰਕ ਫੂਡ, ਅਲਕੋਹਲ ਤੇ ਸਿਗਰਟਨੋਸ਼ੀ ਤਾਂ ਅਪਣਾ ਲੈਂਦੇ ਹਨ ਪਰ ਕਸਰਤ ਛੱਡ ਦਿੰਦੇ ਹਨ।
ਇਹ ਸਾਰੀਆਂ ਚੀਜ਼ਾਂ ਦਿਲ ਦੇ ਰੋਗਾਂ ਨਾਲ ਜੁੜੀਆਂ ਹੋਈਆਂ ਹਨ। ਇਨ੍ਹਾਂ ਚੀਜ਼ਾਂ ਨਾਲ ਹਾਰਟ ਬੀਟ 'ਚ ਬਦਲਾਅ ਵਧਦਾ ਹੈ ਅਤੇ ਦਿਲ ਕਮਜ਼ੋਰ ਹੋ ਜਾਂਦਾ ਹੈ, ਨਾਲ ਹੀ ਕੋਲੈਸਟ੍ਰੋਲ ਦਾ ਪੱਧਰ ਵੀ ਆਮ ਨਾਲੋਂ ਵਧ ਜਾਂਦਾ ਹੈ। ਕੋਰਟੀਸੋਲ ਇਕ ਸਟ੍ਰੈੱਸ ਹਾਰਮੋਨ ਹੈ, ਜੋ ਨਕਾਰਾਤਮਕਤਾ ਪੈਦਾ ਕਰਦਾ ਹੈ।


Related News