''ਕਿਸਾਨਾਂ ਖ਼ਿਲਾਫ਼ ਕਿਸੇ ਨਾਲ ਖੜ੍ਹੇ ਨਹੀਂ ਹੋਵਾਂਗੇ'': ਰਾਜਸਥਾਨ ਦੇ ਸਹਿਯੋਗੀ ਨੇ ਛੱਡਿਆ BJP ਦਾ ਸਾਥ

12/26/2020 10:21:22 PM

ਨਵੀਂ ਦਿੱਲੀ: ਐੱਨ.ਡੀ.ਏ. ਦੀ ਘਟਕ ਰਾਸ਼ਟਰੀ ਲੋਕਤੰਤਰ ਪਾਰਟੀ ਦੇ ਕਨਵੀਨਰ ਅਤੇ ਨਾਗੌਰ ਤੋਂ ਸੰਸਦ ਹਨੂੰਮਾਨ ਬੇਨੀਵਾਲ ਨੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਅਤੇ ਲੋਕਹਿੱਤ ਦੇ ਮੁੱਦਿਆਂ ਨੂੰ ਲੈ ਕੇ ਅੱਜ ਐੱਨ.ਡੀ.ਏ. ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ। ਸ਼ਨੀਵਾਰ ਨੂੰ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਸ਼ਾਹਜਹਾਂਪੁਰ-ਖੇੜਾ ਸਰਹੱਦ 'ਤੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਰਾਜਸਥਾਨ ਦੇ ਨਾਗੌਰ ਤੋਂ ਲੋਕਸਭਾ ਸੰਸਦ ਬੇਨੀਵਾਲ ਨੇ ਕਿਹਾ, "ਅਸੀਂ ਕਿਸੇ ਦੇ ਵੀ ਨਾਲ ਨਹੀਂ ਖੜ੍ਹੇ ਹੋਵਾਂਗੇ, ਜੋ ਕਿਸਾਨਾਂ ਦੇ ਖ਼ਿਲਾਫ਼ ਹਨ।" 
ਇਹ ਵੀ ਪੜ੍ਹੋ : ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ

ਬੇਨੀਵਾਲ ਨੇ 19 ਦਸੰਬਰ ਨੂੰ ਪੱਤਰਕਾਰਾਂ ਨੂੰ ਕਿਹਾ ਸੀ ਕਿ 26 ਦਸੰਬਰ ਯਾਨੀ ਅੱਜ ਉਹ ਦੋ ਲੱਖ ਕਿਸਾਨਾਂ ਨਾਲ ਦਿੱਲੀ ਵੱਲ ਕੂਚ ਕਰਨਗੇ ਅਤੇ ਰਾਸ਼ਟਰੀ ਲੋਕਤੰਤਰੀ ਗਠਜੋੜ (ਰਾਜਗ) ਵਿੱਚ ਬਣੇ ਰਹਿਣ ਬਾਰੇ ਵੀ ਫੈਸਲਾ ਉਸੇ ਦਿਨ ਹੋਵੇਗਾ। ਇਸ ਤੋਂ ਪਹਿਲਾਂ 19 ਦਸੰਬਰ ਨੂੰ ਹੀ ਉਨ੍ਹਾਂ ਨੇ ਸੰਸਦ ਦੀ ਤਿੰਨ ਕਮੇਟੀਆਂ ਦੇ ਮੈਂਬਰ ਅਹੁਦੇ ਤੋਂ ਅਸਤੀਫਾ ਦੇਣ ਦੀ ਐਲਾਨ ਕੀਤਾ ਸੀ। ਸੰਸਦ ਨੇ ਆਪਣਾ ਅਸਤੀਫਾ ਲੋਕਸਭਾ ਪ੍ਰਧਾਨ ਓਮ ਬਿਰਲਾ ਨੂੰ ਭੇਜਿਆ ਸੀ। ਬਿਰਲਾ ਨੂੰ ਭੇਜੇ ਪੱਤਰ ਵਿੱਚ ਬੇਨੀਵਾਲ ਨੇ ਸੰਸਦ ਦੀ ਉਦਯੋਗ ਸਬੰਧੀ ਸਥਾਈ ਕਮੇਟੀ, ਮੰਗ ਕਮੇਟੀ ਅਤੇ ਪੈਟਰੋਲੀਅਮ ਅਤੇ ਗੈਸ ਮੰਤਰਾਲਾ ਦੀ ਸਲਾਹਕਾਰ ਕਮੇਟੀ ਤੋਂ ਅਸਤੀਫਾ ਦੇਣ ਗੱਲ ਕੀਤੀ ਸੀ।
ਇਹ ਵੀ ਪੜ੍ਹੋ : ਭਾਰਤ 'ਤੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦਾ ਖ਼ਤਰਾ, ICMR ਨੇ ਨੈਸ਼ਨਲ ਟਾਸਕ ਫੋਰਸ ਨਾਲ ਕੀਤੀ ਮੀਟਿੰਗ

ਬੇਨੀਵਾਲ ਨੇ 2018 ਦੀਆਂ ਸੂਬਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਛੱਡਣ ਤੋਂ ਬਾਅਦ ਰਾਜਸਥਾਨ ਵਿੱਚ ਰਾਸ਼ਟਰੀ ਲੋਕੰਤਰਿਕ ਪਾਰਟੀ (ਆਰ.ਐੱਲ.ਪੀ.) ਦੀ ਸ਼ੁਰੂਆਤ ਕੀਤੀ ਸੀ। ਪਾਰਟੀ ਨੇ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਭਾਜਪਾ ਨਾਲ ਗੱਠਜੋੜ ਕੀਤਾ, ਪਰ ਖੇਤੀਬਾੜੀ ਕਾਨੂੰਨਾਂ ਦੀ ਨਿੰਦਾ ਕੀਤੀ ਅਤੇ ਕਿਸਾਨਾਂ ਦੇ ਅੰਦੋਲਨ ਨੂੰ ਸਮਰਥਨ ਦਿੱਤਾ।

RLP ਐੱਨ.ਡੀ.ਏ. ਛੱਡਣ ਵਾਲਾ ਐੱਨ.ਡੀ.ਏ. ਦਾ ਸਭ ਤੋਂ ਨਵਾਂ ਮੈਂਬਰ ਹੈ। ਇਸ ਤੋਂ ਪਹਿਲਾਂ ਐੱਨ.ਡੀ.ਏ. ਦੇ ਸਭ ਤੋਂ ਵੱਡੇ ਘਟਕ ਸ਼ਿਵ ਸੈਨਾ ਵਿੱਚ ਪਿਛਲੇ ਸਾਲ ਗੱਠਜੋੜ ਛੱਡਿਆ ਸੀ ਅਤੇ ਇਸ ਸਾਲ ਸਤੰਬਰ ਵਿੱਚ ਅਕਾਲੀ ਦਲ ਨੇ ਖੇਤੀਬਾੜੀ ਕਾਨੂੰਨਾਂ ਦੇ ਖ਼ਿਲਾਫ਼ ਜਾਰੀ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਕਰਦੇ ਹੋਏ ਐੱਨ.ਡੀ.ਏ. ਤੋਂ ਖੁਦ ਨੂੰ ਵੱਖ ਕਰ ਲਿਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
 


Inder Prajapati

Content Editor

Related News