ਰਾਮ ਮੰਦਰ ਨਿਰਮਾਣ ''ਤੇ ਨਹੀਂ ਕਰਨਾ ਚਾਹੁੰਦਾ ਰਾਜਨੀਤੀ : ਉਮਰ ਅਬਦੁੱਲਾ
Wednesday, Jan 10, 2024 - 04:55 PM (IST)
ਸ਼੍ਰੀਨਗਰ (ਭਾਸ਼ਾ)- ਨੈਸ਼ਨਲ ਕਾਨਫਰੰਸ ਦੇ ਉੱਪ ਪ੍ਰਧਾਨ ਉਮਰ ਅਬਦੁੱਲਾ ਨੇ ਬੁੱਧਵਾਰ ਨੂੰ ਅਯੁੱਧਿਆ 'ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਇਸ ਮੁੱਦੇ 'ਤੇ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ,''ਮੈਂ ਰਾਮ ਮੰਦਰ 'ਤੇ ਕੋਈ ਟਿੱਪਣੀ ਨਹੀਂ ਕਰਾਂਗਾ। ਇਹ ਨਾ ਤਾਂ ਪਹਿਲਾਂ ਉਦਘਾਟਨ ਹੈ ਅਤੇ ਨਾ ਹੀ ਆਖ਼ਰੀ, ਅਸੀਂ ਪਹਿਲੇ ਵੀ ਉਦਘਾਟਨ ਦੇਖੇ ਹਨ। ਜੇਕਰ ਤੁਸੀਂ ਇਸ 'ਚ ਰਾਜਨੀਤੀ ਲਿਆਉਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ 'ਤੇ ਨਿਰਭਰ ਹੈ, ਮੈਂ ਇਸ ਮੁੱਦੇ 'ਤੇ ਰਾਜਨੀਤੀ ਨਹੀਂ ਕਰ ਰਿਹਾ ਹਾਂ।''
ਇਹ ਵੀ ਪੜ੍ਹੋ : ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਅਯੁੱਧਿਆ ਪੁੱਜੇ ਭਾਜਪਾ ਆਗੂ ਚੁਘ, ਆਖ਼ੀ ਇਹ ਗੱਲ
ਇਹ ਪੁੱਛੇ ਜਾਣ 'ਤੇ ਕਿ ਸੱਦਾ ਮਿਲਣ 'ਤੇ ਕੀ ਉਹ ਮੰਦਰ ਦੇ ਪ੍ਰਤਿਸ਼ਠਾ ਸਮਾਰੋਹ 'ਚ ਸ਼ਾਮਲ ਹੋਣਗੇ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ਨੂੰ ਸੱਦਾ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ,''ਤੁਸੀਂ ਮੇਰੇ ਤੋਂ ਕਿਉਂ ਪੁੱਛ ਰਹੇ ਹੋ ਕਿ ਮੈਂ ਜਾਵਾਂਗਾ ਜਾਂ ਨਹੀਂ? ਬਿਨਾਂ ਬੁਲਾਏ ਕੌਣ ਜਾਂਦਾ ਹੈ? ਮੈਂ ਜਾਣਦਾ ਹਾਂ ਕਿ ਮੈਨੂੰ ਸੱਦਾ ਨਹੀਂ ਦਿੱਤਾ ਜਾਵੇਗਾ। ਉਦਯੋਗਪਤੀ, ਕ੍ਰਿਕਕਟਰ, ਫਿਲਮੀ ਸਿਤਾਰੇ ਅਤੇ ਹੋਰ ਜਿਨ੍ਹਾਂ ਨੂੰ ਸੱਦਾ ਮਿਲਣਾ ਸੀ, ਉਨ੍ਹਾਂ ਨੂੰ ਸੱਦਾ ਮਿਲ ਚੁੱਕਿਆ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8