ਮਹਿਲਾ ਰਾਖਵਾਂਕਰਨ ਬਿੱਲ: ਦੁਬੇ ਦੇ ਬੋਲਣ ''ਤੇ ਵਿਰੋਧੀ ਧਿਰ ਦਾ ਇਤਰਾਜ਼, ਸ਼ਾਹ ਬੋਲੇ- ਭਰਾਵਾਂ ਨੂੰ ਬੋਲਣ ਦਾ ਅਧਿਕਾਰ

Wednesday, Sep 20, 2023 - 01:54 PM (IST)

ਨਵੀਂ ਦਿੱਲੀ- ਲੋਕ ਸਭਾ ਵਿਚ ਬੁੱਧਵਾਰ ਨੂੰ ਮਹਿਲਾ ਰਾਖਵਾਂਕਰਨ ਸਬੰਧੀ ਸੰਵਿਧਾਨ ਸੋਧ ਬਿੱਲ 'ਤੇ ਚਰਚਾ 'ਚ ਹਿੱਸਾ ਲੈਣ ਲਈ ਭਾਜਪਾ ਦੇ ਨਿਸ਼ੀਕਾਂਤ ਦੁਬੇ ਖੜ੍ਹੇ ਹੋਏ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਕਿਸੇ ਮਹਿਲਾ ਸੰਸਦ ਮੈਂਬਰ ਦੇ ਨਾ ਬੋਲਣ 'ਤੇ ਇਤਰਾਜ਼ ਜਤਾਇਆ। ਜਿਸ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਔਰਤਾਂ ਬਾਰੇ ਭਰਾਵਾਂ ਨੂੰ ਵੀ ਅੱਗੇ ਵਧ ਕੇ ਸੋਚਣਾ ਚਾਹੀਦਾ ਹੈ। ਦੱਸ ਦੇਈਏ ਕਿ ਸੰਵਿਧਾਨ (128ਵਾਂ ਸੋਧ) ਬਿੱਲ 2023 'ਤੇ ਚਰਚਾ ਦੀ ਸ਼ੁਰੂਆਤ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਕੀਤੀ, ਉਸ ਤੋਂ ਬਾਅਦ ਭਾਜਪਾ ਦੇ ਨਿਸ਼ੀਕਾਂਤ ਦੁਬੇ ਨੇ ਆਪਣਾ ਪੱਖ ਰੱਖਿਆ। 

ਇਹ ਵੀ ਪੜ੍ਹੋ- PM ਟਰੂਡੋ ਦੇ ਬਿਆਨ ਮਗਰੋਂ ਭਾਰਤ ਦੀ ਸਖ਼ਤ ਕਾਰਵਾਈ, ਕੈਨੇਡੀਅਨ ਰਾਜਦੂਤ ਨੂੰ ਕੀਤਾ ਤਲਬ

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੁਬੇ ਦਾ ਨਾਂ ਲਿਆ ਅਤੇ ਉਨ੍ਹਾਂ ਨੇ ਬੋਲਣਾ ਸ਼ੁਰੂ ਕੀਤਾ ਤਾਂ ਕਾਂਗਰਸ ਸਮੇਤ ਵਿਰੋਧੀ ਧਿਰ ਦੇ ਮੈਂਬਰਾਂ ਨੇ ਰੌਲਾ-ਰੱਪਾ ਪਾਉਣਾ ਸ਼ੁਰੂ ਕਰ ਦਿੱਤਾ। ਸਮਝਿਆ ਜਾਂਦਾ ਹੈ ਕਿ ਉਹ ਔਰਤਾਂ ਨੂੰ ਅਧਿਕਾਰ ਦੇਣ ਨਾਲ ਜੁੜੇ ਬਿੱਲ 'ਤੇ ਚਰਚਾ 'ਚ ਸੱਤਾ ਪੱਖ ਦੀ ਪਹਿਲੀ ਸਪੀਕਰ ਦੇ ਰੂਪ 'ਚ ਕਿਸੇ ਔਰਤ ਮੈਂਬਰ ਨੂੰ ਮੌਕਾ ਨਾ ਦਿੱਤੇ ਜਾਣ 'ਤੇ ਇਤਰਾਜ਼ ਜਤਾ ਰਹੇ ਸਨ।

ਇਹ ਵੀ ਪੜ੍ਹੋ- ਦਿੱਲੀ ਤੋਂ ਚੇਨਈ ਜਾ ਰਹੀ ਇੰਡੀਗੋ ਫਲਾਈਟ 'ਚ ਯਾਤਰੀ ਨੇ ਕੀਤੀ ਐਮਰਜੈਂਸੀ ਗੇਟ ਖੋਲ੍ਹਣ ਦੀ ਕੋਸ਼ਿਸ਼, ਮਚੀ ਹਫੜਾ-ਦਫੜੀ

ਗ੍ਰਹਿ ਮੰਤਰੀ ਸ਼ਾਹ ਨੇ ਇਸ 'ਤੇ ਕਿਹਾ ਕਿ ਔਰਤਾਂ ਬਾਰੇ ਚਿੰਤਾ ਕਰਨ ਦਾ ਅਧਿਕਾਰ ਸਾਰਿਆਂ ਨੂੰ ਹੈ। ਉਨ੍ਹਾਂ ਨੇ ਸਦਨ ਵਿਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਦਾ ਨਾਂ ਲੈਂਦਿਆਂ ਕਿਹਾ ਕਿ ਕੀ ਔਰਤਾਂ ਦੀ ਚਿੰਤਾ ਸਿਰਫ ਔਰਤਾਂ ਹੀ ਕਰਨਗੀਆਂ। ਪੁਰਸ਼ ਉਨ੍ਹਾਂ ਦੀ ਚਿੰਤਾ ਨਹੀਂ ਕਰ ਸਕਦੇ ਹਨ। ਤੁਸੀਂ ਕਿਸ ਤਰ੍ਹਾਂ ਦੇ ਸਮਾਜ ਦੀ ਰਚਨਾ ਚਾਹੁੰਦੇ ਹੋ। ਉਨ੍ਹਾਂ ਅੱਗੇ ਕਿਹਾ ਕਿ ਔਰਤਾਂ ਦੀ ਚਿੰਤਾ, ਉਨ੍ਹਾਂ ਦਾ ਹਿੱਤ ਅਤੇ ਉਨ੍ਹਾਂ ਬਾਰੇ ਅੱਗੇ ਵਧ ਕੇ ਭਰਾਵਾਂ ਨੂੰ ਸੋਚਣਾ ਚਾਹੀਦਾ ਹੈ ਅਤੇ ਇਹ ਹੀ ਦੇਸ਼ ਦੀ ਪਰੰਪਰਾ ਹੈ। ਦੁਬੇ ਨੇ ਕਿਹਾ ਕਿ ਕਾਂਗਰਸ ਜਾਂ ਉਨ੍ਹਾਂ ਦੇ ਸਮਰਥਕ ਦਲ ਕਿਸੇ ਤਰ੍ਹਾਂ ਲੋਕਤੰਤਰ ਦਾ ਗਲ਼ ਘੁੱਟ ਰਹੇ ਹਨ, ਮੈਂ ਇਸ ਦਾ ਉਦਾਹਰਣ ਹਾਂ। ਉਨ੍ਹਾਂ ਨੇ ਕਿਹਾ ਕਿ ਔਰਤਾਂ ਦੇ ਕਾਰਨ ਹੀ ਇੱਥੇ ਪੁਰਸ਼ ਵੀ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Tanu

Content Editor

Related News