ਇੱਥੇ ਅੱਜ ਵੀ ਲੱਗਦੀ ਹੈ ਨੂੰਹਾਂ-ਧੀਆਂ ਦੀ ‘ਮੰਡੀ’! ਪਿਓ-ਪਤੀ ਦੇ ਸਾਹਮਣੇ ਹੀ ਹੁੰਦੀ ਹੈ ਔਰਤ ਦੀ ਨਿਲਾਮੀ

Thursday, Sep 19, 2024 - 11:14 AM (IST)

ਇੱਥੇ ਅੱਜ ਵੀ ਲੱਗਦੀ ਹੈ ਨੂੰਹਾਂ-ਧੀਆਂ ਦੀ ‘ਮੰਡੀ’! ਪਿਓ-ਪਤੀ ਦੇ ਸਾਹਮਣੇ ਹੀ ਹੁੰਦੀ ਹੈ ਔਰਤ ਦੀ ਨਿਲਾਮੀ

ਭੋਪਾਲ (ਏਜੰਸੀ): ਮੱਧ ਪ੍ਰਦੇਸ਼ ’ਚ ਅੱਜ ਵੀ ਨੂੰਹਾਂ-ਧੀਆਂ ਦੀ ਮੰਡੀ ਲੱਗਦੀ ਹੈ। ਇਸ ’ਚ ਪੰਚ ਬੈਠਦੇ ਹਨ ਅਤੇ ਧੀਆਂ ਦੀ ਬੋਲੀ ਲਗਾਈ ਜਾਂਦੀ ਹੈ। ਫਿਰ ਧੀਆਂ ਨੂੰ ਸ਼ਰੇਆਮ ਵੇਚ ਦਿੱਤਾ ਜਾਂਦਾ ਹੈ। ਇਸ ਸੂਬੇ ਦੇ ਰਾਜਗੜ੍ਹ ਵਿਚ ਵੀ ਅਜਿਹੀ ਇਕ ਮੰਡੀ ਲੱਗਦੀ ਹੈ ਜਿੱਥੇ ਪਿਤਾ, ਪਤੀ ਅਤੇ ਸਹੁਰੇ ਮਿਲ ਕੇ ਇਕ ਧੀ ਦੀ ਨਿਲਾਮੀ ਕਰਦੇ ਹਨ। ਮੰਡੀ ਵਿਚ ਜੋ ਸਭ ਤੋਂ ਵੱਧ ਬੋਲੀ ਲਗਾਉਂਦਾ ਹੈ, ਧੀ ਉਸਨੂੰ ਸੌਂਪ ਦਿੱਤੀ ਜਾਂਦੀ ਹੈ। ਇਸ ਸਭ ਕੁਝ ਨੂੰ ਇੱਥੇ ਇਕ ਪ੍ਰੰਪਰਾ ‘ਝਗੜਾ ਨਾਥਰਾ’ ਅਧੀਨ ਕੀਤਾ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਪਾਲ ਸਿੰਘ ਦੇ ਸਾਥੀਆਂ 'ਤੇ ਕਿਉਂ ਵਧਿਆ NSA? ਸਰਕਾਰ ਨੇ ਹਾਈ ਕੋਰਟ 'ਚ ਦਿੱਤਾ ਜਵਾਬ

ਹਾਲਾਤ ਤਾਂ ਇਹ ਹਨ ਕਿ ਪ੍ਰਸ਼ਾਸਨ ਤੋਂ ਲੈ ਕੇ ਪੁਲਸ ਤੱਕ ਹਰ ਕੋਈ ਇਸ ਬਾਰੇ ਜਾਣਦਾ ਹੈ। ਇਸ ਦੇ ਬਾਵਜੂਦ ਕੁਝ ਨਹੀਂ ਕੀਤਾ ਜਾਂਦਾ। ਰਾਜਗੜ੍ਹ ’ਚ ਭਾਵੇਂ ਧੀ ਦੀ ਵਿਦਾਈ ਆਮ ਹੀ ਹੁੰਦੀ ਹੈ ਪਰ ਸਹੁਰੇ ਘਰ ਪਹੁੰਚ ਕੇ ਪ੍ਰੰਪਰਾ ਦੇ ਨਾਂ ’ਤੇ ਅਜਿਹਾ ਪਾਪ ਕੀਤਾ ਜਾਂਦਾ ਹੈ, ਜੋ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬੋਲੀ ’ਚ ਲੜਕੀ ਦੇ ਪਿਤਾ ਅਤੇ ਪਤੀ ਦੋਵੇਂ ਮੌਜੂਦ ਹੁੰਦੇ ਹਨ।

ਇਸ ਪਿੰਡ ’ਚ ਪਤਾ ਨਹੀਂ ਕਿੰਨੀਆਂ ਕੁ ਧੀਆਂ ਹਨ, ਜਿਨ੍ਹਾਂ ਦੀ ਜਾਂ ਤਾਂ ਬੋਲੀ ਲੱਗ ਚੁੱਕੀ ਹੈ ਜਾਂ ਫਿਰ ਲੱਗਣ ਵਾਲੀ ਹੈ। ਅਜਿਹੀ ਹੀ ਇਕ ਧੀ ਪੜ੍ਹਨਾ-ਲਿਖਣਾ ਚਾਹੁੰਦੀ ਹੈ ਪਰ ਉਸ ਦੀ ਕਿਸਮਤ ਦਾ ਫੈਸਲਾ ਵੀ ਮੰਡੀ ਵਿਚ ਕਰ ਦਿੱਤਾ ਗਿਆ। ਇਸ ਦਾ ਸੌਦਾ 18 ਲੱਖ ਰੁਪਏ ਵਿਚ ਤੈਅ ਕਰ ਦਿੱਤਾ ਗਿਆ। ਧੀ ਨਹੀਂ ਵਿਕਣਾ ਚਾਹੁੰਦੀ ਪਰ ਇਸ ਦੇ ਸਹੁਰਿਆਂ ਕਾਰਨ ਇਸ ਦੇ ਪਿਤਾ ਦੀ ਮਜਬੂਰੀ ਸੀ ਕਿ ਇਸ ਨੂੰ ਮੰਡੀ ਤੱਕ ਲਿਜਾਣਾ, ਜਿੱਥੇ ਉਸ ਦੀ ਕੀਮਤ 18 ਲੱਖ ਰੁਪਏ ਲਗਾ ਦਿੱਤੀ ਗਈ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਨੂੰ ਝਟਕਾ! ਸਰਕਾਰ ਨੇ ਲਿਆ ਵੱਡਾ ਫ਼ੈਸਲਾ

‘ਝਗੜਾ ਨਾਥਰਾ’ ਪ੍ਰੰਪਰਾ ਨਾਲ ਔਰਤਾਂ ਦੀ ਜ਼ਿੰਦਗੀ ਨਰਕ ਬਣਦੀ ਜਾ ਰਹੀ ਹੈ। ਇਸ ਪ੍ਰੰਪਰਾ ’ਚ ਪਹਿਲਾਂ ਤਾਂ ਲੜਕੀ ਦਾ ਬਾਲ ਵਿਆਹ ਕਰ ਦਿੱਤਾ ਜਾਂਦਾ ਹੈ। ਫਿਰ ਲੜਕੀ ਦਾ ਸਰੀਰਕ ਸ਼ੋਸ਼ਣ ਕਰ ਕੇ ਉਸਨੰ ਛੱਡ ਦਿੱਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਪਤੀ ਲੜਕੀ ਨੂੰ ਤਲਾਕ ਨਹੀਂ ਦਿੰਦਾ। ਤਲਾਕ ਲਈ ਲੜਕੀ ਦੇ ਪਿਤਾ ਨੂੰ ਸਹੁਰਿਆਂ ਨੂੰ ਮੋਟੀ ਰਕਮ ਦੇਣੀ ਹੁੰਦੀ ਹੈ। ਪੈਸਿਆਂ ਲਈ ਕੁੜੀ ਦਾ ਪਿਤਾ ਪੰਚਾਂ ਕੋਲ ਜਾਂਦਾ ਹੈ ਜਿੱਥੇ ਧੀ ਦੀ ਨਿਲਾਮੀ ਹੁੰਦੀ ਹੈ। ਇਹ ਸਭ ਕੁਝ ਸ਼ਰੇਆਮ ਹੋ ਰਿਹਾ ਹੈ ਕਿਉਂਕਿ ਪੁਲਸ ਪ੍ਰਸ਼ਾਸਨ ਇਨ੍ਹਾਂ ਖਿਲਾਫ ਕੋਈ ਠੋਸ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News