ਸਰਕਾਰੀ ਪਹਿਲਕਦਮੀਆਂ ਕਾਰਨ ਔਰਤਾਂ ਲਈ ਰੁਜ਼ਗਾਰ ਦੇ ਮੌਕੇ ਵਧੇ: ਸ਼ੋਭਾ ਕਰੰਦਲਾਜੇ

Friday, Nov 29, 2024 - 12:29 PM (IST)

ਸਰਕਾਰੀ ਪਹਿਲਕਦਮੀਆਂ ਕਾਰਨ ਔਰਤਾਂ ਲਈ ਰੁਜ਼ਗਾਰ ਦੇ ਮੌਕੇ ਵਧੇ: ਸ਼ੋਭਾ ਕਰੰਦਲਾਜੇ

ਨਵੀਂ ਦਿੱਲੀ- ਕੇਂਦਰੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਨੇ ਵੀਰਵਾਰ ਨੂੰ ਕਿਹਾ ਕਿ ਪਿਛਲੇ 6 ਸਾਲਾਂ 'ਚ ਦੇਸ਼ ਦੇ ਕਰਮੀਆਂ 'ਚ ਔਰਤਾਂ ਦੀ ਭਾਗੀਦਾਰੀ 'ਚ ਮਹੱਤਵਪੂਰਨ ਵਾਧਾ ਹੋਇਆ ਹੈ। ਔਰਤਾਂ ਦੇ ਰੁਜ਼ਗਾਰ ਬਾਰੇ ਰਾਜ ਸਭਾ ਮੈਂਬਰ ਸਾਗਰਿਕਾ ਘੋਸ਼ ਦੇ ਇਕ ਸਵਾਲ ਦੇ ਜਵਾਬ 'ਚ ਕਰੰਦਲਾਜੇ ਨੇ ਦੱਸਿਆ ਕਿ ਮਜ਼ਦੂਰ ਆਬਾਦੀ ਅਨੁਪਾਤ (WPR) ਜਾਂ ਆਬਾਦੀ 'ਚ ਰੁਜ਼ਗਾਰ ਪ੍ਰਾਪਤ ਲੋਕਾਂ ਦੀ ਫ਼ੀਸਦੀ ਅਤੇ ਕਿਰਤ ਸ਼ਕਤੀ ਭਾਗੀਦਾਰੀ ਦਰ (ਐਲ.ਐਫ.ਪੀ.ਆਰ. ) 15 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਲਈ ਕ੍ਰਮਵਾਰ 40.3% ਅਤੇ 41.7% ਤੱਕ ਪਹੁੰਚਣ ਵਿਚ ਸਥਿਰ ਵਾਧਾ ਦਿਖਾਇਆ ਗਿਆ ਹੈ।

ਕੇਂਦਰੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਨੇ ਰਾਜ ਸਭਾ 'ਚ ਇਨ੍ਹਾਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਅਤੇ ਵਿਧਾਨਿਕ ਅਤੇ ਨੀਤੀਗਤ ਉਪਾਵਾਂ ਰਾਹੀਂ ਕਰਮਚਾਰੀਆਂ ਵਿਚ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ। ਅਦਾਇਗੀਸ਼ੁਦਾ ਜਣੇਪਾ ਛੁੱਟੀ, ਬਰਾਬਰ ਤਨਖ਼ਾਹ, ਕੰਮ ਦੇ ਘੰਟੇ ਅਤੇ ਸੁਰੱਖਿਅਤ ਕੰਮ ਦਾ ਮਾਹੌਲ ਵਰਗੀਆਂ ਵਿਵਸਥਾਵਾਂ ਔਰਤਾਂ ਲਈ ਬਰਾਬਰ ਦੇ ਮੌਕੇ ਯਕੀਨੀ ਬਣਾਉਣ ਲਈ ਪ੍ਰਮੁੱਖ ਚਾਲਕ ਹਨ।

ਪ੍ਰਧਾਨ ਮੰਤਰੀ ਮੁਦਰਾ ਯੋਜਨਾ (PMMY), ਸਟੈਂਡ-ਅੱਪ ਇੰਡੀਆ, ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ (PMEGP) ਅਤੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਯੋਜਨਾ (MGNREGS) ਸਮੇਤ ਕਈ ਸਰਕਾਰੀ ਯੋਜਨਾਵਾਂ ਸ਼ਹਿਰੀ ਅਤੇ ਪੇਂਡੂ ਰੁਜ਼ਗਾਰ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਵਿੱਚ ਮਦਦਗਾਰ ਰਹੀਆਂ ਹਨ।  ਇਸ ਤੋਂ ਇਲਾਵਾ, ਵਿਸ਼ੇਸ਼ ਪਹਿਲਕਦਮੀਆਂ ਜਿਵੇਂ ਕਿ WISE-KIRAN ਅਤੇ SERB-POWER ਨੇ ਵਿਗਿਆਨ, ਇੰਜੀਨੀਅਰਿੰਗ ਅਤੇ ਖੋਜਾਂ ਵਿਚ ਔਰਤਾਂ ਦਾ ਸਮਰਥਨ ਕੀਤਾ ਹੈ। ਰੁਜ਼ਗਾਰ ਯੋਗਤਾ ਨੂੰ ਹੋਰ ਵਧਾਉਣ ਲਈ, ਔਰਤਾਂ ਨੂੰ ਸਮਰਪਿਤ ਮਹਿਲਾ ਉਦਯੋਗਿਕ ਸਿਖਲਾਈ ਸੰਸਥਾਵਾਂ, ਰਾਸ਼ਟਰੀ ਕਿੱਤਾਮੁਖੀ ਸਿਖਲਾਈ ਸੰਸਥਾਵਾਂ ਅਤੇ ਖੇਤਰੀ ਕਿੱਤਾਮੁਖੀ ਸਿਖਲਾਈ ਸੰਸਥਾਵਾਂ ਰਾਹੀਂ ਸਿਖਲਾਈ ਦਿੱਤੀ ਜਾ ਰਹੀ ਹੈ।


author

Tanu

Content Editor

Related News