ਖ਼ਰਾਬ ਮੌਸਮ ਕਾਰਨ ਦਿੱਲੀ ਹਵਾਈ ਅੱਡੇ ''ਤੇ 100 ਤੋਂ ਵੱਧ ਉਡਾਣਾਂ ਦੇ ਸੰਚਾਲਨ ''ਚ ਦੇਰੀ
Sunday, Jan 05, 2025 - 12:44 PM (IST)
ਨਵੀਂ ਦਿੱਲੀ : ਦਿੱਲੀ ਏਅਰਪੋਰਟ 'ਤੇ ਖ਼ਰਾਬ ਮੌਸਮ ਕਾਰਨ ਐਤਵਾਰ ਨੂੰ 100 ਤੋਂ ਵੱਧ ਫਲਾਈਟਾਂ ਲੇਟ ਹੋਈਆਂ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਕੋਈ ਵੀ ਫਲਾਈਟ ਰੱਦ ਜਾਂ ਡਾਇਵਰਟ ਨਹੀਂ ਕੀਤੀ ਗਈ ਹੈ। ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਪਿਛਲੇ ਤਿੰਨ ਦਿਨਾਂ ਤੋਂ ਫਲਾਈਟ ਸੰਚਾਲਨ ਪ੍ਰਭਾਵਿਤ ਹੋ ਰਿਹਾ ਹੈ। ਦਿੱਲੀ ਏਅਰਪੋਰਟ 'ਤੇ ਵਿਜ਼ੀਬਿਲਟੀ ਅਜੇ ਵੀ ਘੱਟ ਹੈ।
ਇਹ ਵੀ ਪੜ੍ਹੋ - ਇਸ ਸਾਲ ਖ਼ੂਬ ਵੱਜਣਗੀਆਂ ਵਿਆਹ ਦੀਆਂ ਸ਼ਹਿਨਾਈਆਂ, ਜਾਣੋ ਸ਼ੁੱਭ ਮਹੂਰਤ ਦੀਆਂ ਤਾਰੀਖ਼ਾਂ
ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (DIAL) ਨੇ ਸਵੇਰੇ 8:45 ਵਜੇ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ, "ਮੁਸਾਫਰਾਂ ਨੂੰ ਬੇਨਤੀ ਕੀਤੀ ਕਿ ਉਹ ਉਡਾਣ ਦੀ ਜਾਣਕਾਰੀ ਲਈ ਸਬੰਧਤ ਏਅਰਲਾਈਨ ਨਾਲ ਸੰਪਰਕ ਕਰਨ।" ਅਧਿਕਾਰੀ ਨੇ ਕਿਹਾ ਕਿ ਹਵਾਈ ਅੱਡੇ 'ਤੇ 100 ਤੋਂ ਵੱਧ ਉਡਾਣਾਂ ਦੇ ਸੰਚਾਲਨ ਵਿੱਚ ਦੇਰੀ ਹੋਈ ਹੈ। DIAL ਰਾਸ਼ਟਰੀ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) ਦਾ ਸੰਚਾਲਨ ਕਰਦਾ ਹੈ। ਏਅਰਲਾਈਨ ਇੰਡੀਗੋ ਨੇ ਸਵੇਰੇ 12:59 ਵਜੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, "ਵਿਗੜੇ ਮੌਸਮ ਦੇ ਕਾਰਨ, ਦਿੱਲੀ, ਅੰਮ੍ਰਿਤਸਰ, ਚੰਡੀਗੜ੍ਹ, ਕੋਲਕਾਤਾ ਅਤੇ ਲਖਨਊ ਲਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ।"
ਇਹ ਵੀ ਪੜ੍ਹੋ - ਠੰਡ 'ਚ ਬੱਚਿਆਂ ਦੀਆਂ ਮੌਜਾਂ : 3 ਦਿਨ ਹੋਰ ਬੰਦ ਰਹਿਣਗੇ ਸਕੂਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8