ਗਾਰੰਟੀ! ਔਰਤਾਂ ਨੂੰ ਹਰ ਮਹੀਨੇ ਮਿਲਣਗੇ 2500 ਰੁਪਏ
Monday, Jan 06, 2025 - 02:10 PM (IST)
ਨਵੀਂ ਦਿੱਲੀ- ਕਾਂਗਰਸ ਨੇ ਸੋਮਵਾਰ ਨੂੰ ਦਿੱਲੀ 'ਚ 'ਪਿਆਰੀ ਦੀਦੀ ਯੋਜਨਾ' ਦਾ ਐਲਾਨ ਕਰਦਿਆਂ ਸੱਤਾ 'ਚ ਆਉਣ 'ਤੇ ਔਰਤਾਂ ਨੂੰ 2500 ਰੁਪਏ ਮਹੀਨਾ ਵਿੱਤੀ ਮਦਦ ਦੇਣ ਦਾ ਵਾਅਦਾ ਕੀਤਾ। ਇਹ ਯੋਜਨਾ ਕਰਨਾਟਕ ਵਿਚ ਕਾਂਗਰਸ ਅਗਵਾਈ ਵਾਲੀ ਸਰਕਾਰ ਵਲੋਂ ਅਪਣਾਏ ਗਏ ਮਾਡਲ ਦੀ ਤਰਜ਼ 'ਤੇ ਸ਼ੁਰੂ ਕੀਤੀ ਜਾਵੇਗੀ। ਕਰਨਾਟਕ ਦੇ ਉੱਪ ਮੁੱਖ ਮਤੰਰੀ ਡੀ. ਕੇ. ਸ਼ਿਵਕੁਮਾਰ ਨੇ ਇਸ ਯੋਜਨਾ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਦਾ ਉਦੇਸ਼ ਔਰਤਾਂ ਨੂੰ ਆਰਥਿਕ ਰੂਪ ਨਾਲ ਮਜ਼ਬੂਤ ਬਣਾਉਣਾ ਹੈ। ਉਨ੍ਹਾਂ ਨੇ ਵਾਅਦਾ ਕੀਤਾ ਕਿ ਦਿੱਲੀ ਵਿਚ ਕਾਂਗਰਸ ਦੇ ਸੱਤਾ ਵਿਚ ਆਉਣ 'ਤੇ ਨਵੀਂ ਸਰਕਾਰ ਦੀ ਪਹਿਲੀ ਕੈਬਨਿਟ ਬੈਠਕ ਵਿਚ ਇਸ ਨੂੰ ਲਾਗੂ ਕੀਤਾ ਜਾਵੇਗਾ।
दिल्ली के लिए कांग्रेस की गारंटी 📢
— Congress (@INCIndia) January 6, 2025
महिलाओं को हर महीने 2,500 रुपए pic.twitter.com/oCcpMcLe0b
ਸ਼ਿਵਕੁਮਾਰ ਨੇ ਕਿਹਾ ਕਿ ਅੱਜ ਮੈਂ ਇੱਥੇ 'ਪਿਆਰੀ ਦੀਦੀ ਯੋਜਨਾ' ਲਾਂਚ ਕਰਨ ਆਇਆ ਹਾਂ। ਸਾਨੂੰ ਭਰੋਸਾ ਹੈ ਕਿ ਦਿੱਲੀ 'ਚ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਨਵੀਂ ਕੈਬਨਿਟ ਦੇ ਪਹਿਲੇ ਦਿਨ ਅਸੀਂ ਰਾਜਧਾਨੀ 'ਚ ਹਰ ਔਰਤ ਨੂੰ 2500 ਰੁਪਏ ਦੇਣ ਦੀ ਯੋਜਨਾ ਲਾਗੂ ਕਰਾਂਗੇ। ਸ਼ਿਵਕੁਮਾਰ ਨੇ ਕਿਹਾ ਕਿ ਕਰਨਾਟਕ ਮਾਡਲ ਮੁਤਾਬਕ ਦਿੱਲੀ ਵਿਚ ਵੀ ਗਾਰੰਟੀ ਲਾਗੂ ਕੀਤੀ ਜਾਵੇਗੀ। ਦਿੱਲੀ ਵਿਚ 70 ਮੈਂਬਰੀ ਵਿਧਾਨ ਸਭਾ ਲਈ ਫਰਵਰੀ 'ਚ ਚੋਣਾਂ ਹੋਣੀਆਂ ਹਨ। ਇਸ ਐਲਾਨ ਦੌਰਾਨ ਕਾਂਗਰਸ ਦੀ ਦਿੱਲੀ ਇਕਾਈ ਦੇ ਮੁਖੀ ਦੇਵੇਂਦਰ ਯਾਦਵ, ਪਾਰਟੀ ਦੇ ਦਿੱਲੀ ਇੰਚਾਰਜ ਕਾਜ਼ੀ ਨਿਜ਼ਾਮੂਦੀਨ ਅਤੇ ਹੋਰ ਸੀਨੀਅਰ ਆਗੂ ਮੌਜੂਦ ਸਨ।