ਡੇਟਿੰਗ ਐਪ ’ਤੇ 700 ਤੋਂ ਜ਼ਿਆਦਾ ਔਰਤਾਂ ਨੂੰ ਠੱਗਿਆ, ਮੁਲਜ਼ਮ ਗ੍ਰਿਫਤਾਰ

Sunday, Jan 05, 2025 - 05:34 AM (IST)

ਡੇਟਿੰਗ ਐਪ ’ਤੇ 700 ਤੋਂ ਜ਼ਿਆਦਾ ਔਰਤਾਂ ਨੂੰ ਠੱਗਿਆ, ਮੁਲਜ਼ਮ ਗ੍ਰਿਫਤਾਰ

ਨਵੀਂ ਦਿੱਲੀ (ਭਾਸ਼ਾ) - ਵਿਦੇਸ਼ੀ ਮਾਡਲਾਂ ਦੀਆਂ ਤਸਵੀਰਾਂ ਦੀ ਵਰਤੋਂ ਕਰ ਕੇ ਵੱਖ-ਵੱਖ ਡੇਟਿੰਗ ਐਪਸ ਰਾਹੀਂ 700 ਤੋਂ ਵੱਧ ਔਰਤਾਂ ਨਾਲ ਠੱਗੀ ਮਾਰਨ ਵਾਲੇ ਮੁਲਜ਼ਮ 23 ਸਾਲਾ ਨੌਜਵਾਨ ਨੂੰ ਦਿੱਲੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। 

ਮੁਲਜ਼ਮ ਨੇ ਖੁਦ ਨੂੰ ਅਮਰੀਕਾ ਵਿਚ ਰਹਿਣ ਵਾਲਾ ਇਕ ਮਾਡਲ ਦੱਸ ਕੇ  ਡੇਟਿੰਗ ਐਪ ’ਤੇ ਔਰਤਾਂ ਨਾਲ ਦੋਸਤੀ ਕੀਤੀ  ਅਤੇ  ਬਾਅਦ ਵਿਚ ਉਨ੍ਹਾਂ ਦਾ ਭਰੋਸਾ ਜਿੱਤ ਕੇ ਉਨ੍ਹਾਂ ਦੀਆਂ ਨਿੱਜੀ ਤਸਵੀਰਾਂ ਅਤੇ ਵੀਡੀਓਜ਼ ਹਾਸਲ ਕਰ ਲਏ। ਇਸ ਤੋਂ ਬਾਅਦ ਮੁਲਜ਼ਮ ਨੇ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਨ ਦਾ ਡਰਾਵਾ ਦੇ ਕੇ ਕਈ ਔਰਤਾਂ ਤੋਂ ਮੋਟੀ ਰਕਮ ਵਸੂਲ ਕੀਤੀ।

ਦਿੱਲੀ ਪੁਲਸ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪੱਛਮੀ ਜ਼ਿਲੇ ਦੇ ਸਾਈਬਰ ਥਾਣੇ ਨੇ ਤੁਸ਼ਾਰ ਬਿਸ਼ਟ ਨੂੰ ਔਰਤਾਂ ਨੂੰ ‘ਬੰਬਲ’ ਅਤੇ ‘ਸਨੈਪਚੈਟ’ ਵਰਗੇ ਆਨਲਾਈਨ ਪਲੇਟਫਾਰਮਾਂ ਦੀ ਦੁਰਵਰਤੋਂ ਕਰ ਕੇ   ਫਸਾਉਣ, ਨਿੱਜੀ ਤਸਵੀਰਾਂ ਅਤੇ ਵੀਡੀਓ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਬਲੈਕਮੇਲ ਕਰ ਕੇ ਪੈਸੇ ਠੱਗਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। 

ਬਿਸ਼ਟ ਨੇ ਵੱਖ-ਵੱਖ ਆਨਲਾਈਨ ਡੇਟਿੰਗ ਪਲੇਟਫਾਰਮਾਂ ’ਤੇ 18 ਤੋਂ 30 ਸਾਲ ਦੀ ਉਮਰ ਦੀਆਂ ਔਰਤਾਂ ਨਾਲ ਜੁੜਨ ਲਈ ਫਰਜ਼ੀ ਪ੍ਰੋਫਾਈਲਾਂ ਦੀ ਵਰਤੋਂ ਕੀਤੀ। ਇਹ ਮਾਮਲਾ ਪਿਛਲੇ ਸਾਲ 13 ਦਸੰਬਰ ਨੂੰ ਸਾਹਮਣੇ ਆਇਆ ਸੀ, ਜਦੋਂ ਦਿੱਲੀ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਨੇ ਸਾਈਬਰ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਸੀ।


author

Inder Prajapati

Content Editor

Related News