ਹੁਣ ਸਾਊਦੀ ਅਰਬ ''ਚ ਵੀ ਔਰਤਾਂ ਪਾਉਣਗੀਆਂ ਬਿਕਨੀ

Friday, Aug 04, 2017 - 09:15 PM (IST)

ਰਿਆਦ — ਸਾਊਦੀ ਅਰਬ 'ਚ ਜਲਦ ਹੀ ਇਕ ਅਜਿਹਾ ਲਗਜ਼ਰੀ ਹੋਟਲ ਖੋਲਿਆ ਜਾਵੇਗਾ, ਜਿਥੇ ਔਰਤਾਂ ਨੂੰ ਬਿਕਨੀ ਪਾਉਣ ਦੀ ਇਜਾਜ਼ਤ ਹੋਵੇਹਗੀ। ਦੇਸ਼ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ 'ਰੈੱਡ ਸੀ' ਨਾਂ ਦੇ ਇਸ ਹੋਟਲ ਨੂੰ ਦੇਸ਼ ਦੇ ਨਾਰਥ-ਵੈਸਟ ਕੋਸਟਲਾਈਨ ਕੋਲ ਖੋਲਣ ਦਾ ਐਲਾਨ ਕੀਤਾ ਹੈ। ਸਾਊਦੀ ਦੀ ਅਰਥ-ਵਿਵਸਥਾ ਦੇ ਆਧੁਨਿਕੀਕਰਣ ਦੇ ਤਹਿਤ ਇਸ ਹੋਟਲ ਨੂੰ ਖੋਲਣ ਦਦਾ ਐਲਾਨ ਕੀਤਾ ਗਿਆ ਹੈ। ਦੁਨੀਆ ਭਰ 'ਚ ਸਾਊਦੀ ਅਰਬ 'ਚ ਔਰਤਾਂ ਲਈ ਸਭ ਤੋਂ ਸਖਤ ਕਾਨੂੰਨ, ਜਿਥੇ ਔਰਤਾਂ ਡਰਾਇਵਿੰਗ ਵੀ ਨਹੀਂ ਕਰ ਸਕਦੀਆਂ ਅਤੇ ਆਪਣੇ ਪਤੀ ਦੀ ਇਜਾਜ਼ਤ ਤੋਂ ਬਿਨ੍ਹਾਂ ਕਿਤੇ ਵੀ ਸਫਰ ਨਹੀਂ ਕਰ ਸਕਦੀਆਂ। 
ਸਾਊਦੀ 'ਚ ਔਰਤਾਂ ਨੂੰ ਘਰ ਤੋਂ ਬਾਹਰ ਨਿਕਲਦੇ ਸਮੇਂ ਆਪਣੇ ਵਾਲ ਅਤੇ ਸਰੀਰ ਨੂੰ ਢੱਕਣਾ ਜ਼ਰੂਰੀ ਹੈ, ਜਿਸ ਦਾ ਮਤਲਬ ਇਹੀ ਹੈ ਕਿ ਉਨ੍ਹਾਂ ਦੇ ਬਿਕਨੀ ਪਾਉਣ ਦਾ ਹਲੇਂ ਤੱਕ ਕੋਈ ਸਵਾਲ ਹੀ ਨਹੀਂ ਸੀ। ਪਰ ਸਰਕਾਰ ਨੇ ਕਿਹਾ ਕਿ ਹੈ ਕਿ ਇਸ ਹੋਟਲ ਨੂੰ ਅੰਤਰ-ਰਾਸ਼ਟਰੀ ਪੱਧਰ ਦੇ ਆਧਾਰ 'ਤੇ ਚਲਾਇਆ ਜਾਵੇਗਾ। 
200 ਮੀਲ 'ਚ ਫੈਲੇ ਇਸ ਹੋਟਲ 'ਚ ਔਰਤਾਂ ਉਦੋਂ ਵੀ ਬਿਕਨੀ 'ਚ ਰਹਿ ਸਕਦੀਆਂ ਹਨ, ਜਦੋਂ ਮਰਦ ਉਨ੍ਹਾਂ ਦੇ ਆਲੇ-ਦੁਆਲੇ ਹੋਣ। ਸਾਊਦੀ ਅਰਬ ਦੇ ਇੰਵੇਸਟਮੇਂਟ ਫੰਡ ਮੁਤਾਬਕ ਰੈੱਡ ਸੀ ਪ੍ਰਾਜੈਕਟ ਇਕ ਲਗਜ਼ਰੀ ਹੋਟਲ ਹੈ , ਜਿਹੜਾ ਲਗੂਨ ਆਈਲੈਂਡ ਦੇ ਕੋਲ ਹੋਵੇਗਾ। ਇਸ ਨਾਲ ਸਾਊਦੀ ਅਰਬ ਵੀ ਇੰਟਰਨੈਸ਼ਨਲ ਟੂਰਿਜ਼ਮ ਮੈਪ 'ਚ ਸ਼ਾਮਲ ਹੋਵੇਗਾ। ਇਹ ਹੋਟਲ 2019 'ਚ ਬਣਨਾ ਸ਼ੁਰੂ ਹੋਵੇਗਾ ਅਤੇ 2020 ਤੱਕ ਇਸ ਦੇ ਤਿਆਰ ਹੋਣ ਦੀ ਉਮੀਦ ਹੈ।


Related News